ਬੰਗਲਾਦੇਸ਼ ‘ਚ ਲਗਾਤਾਰ ਹੰਗਾਮਾ ਹੋ ਰਿਹਾ ਹੈ ਅਤੇ ਕਈ ਥਾਵਾਂ ‘ਤੇ ਲੁੱਟਮਾਰ ਅਤੇ ਅੱਗਜ਼ਨੀ ਕੀਤੀ ਜਾ ਰਹੀ ਹੈ। ਸ਼ੇਖ ਹਸੀਨਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਆਪਣੀ ਜਾਨ ਬਚਾਉਣ ਲਈ ਹੁਣ ਭਾਰਤ ਵਿੱਚ ਹੈ। ਜਦੋਂ ਉਨ੍ਹਾਂ ਦਾ ਜਹਾਜ਼ ਹਿੰਡਨ ਏਅਰਬੇਸ ਪਹੁੰਚਿਆ ਤਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਉਨ੍ਹਾਂ ਨੂੰ ਮਿਲਣ ਆਏ। ਇਸ ਤੋਂ ਬਾਅਦ ਹਵਾਈ ਸੈਨਾ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਉਸ ਨੂੰ ਕਿਸੇ ਹੋਰ ਥਾਂ ‘ਤੇ ਭੇਜ ਦਿੱਤਾ ਗਿਆ। ਐਨਐਸਏ ਅਜੀਤ ਡੋਭਾਲ ਅਤੇ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬੰਗਲਾਦੇਸ਼ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋਣ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੇਘਾਲਿਆ ‘ਚ ਬੰਗਾਲ ਅਤੇ ਤ੍ਰਿਪੁਰਾ ਸਰਹੱਦ ‘ਤੇ ਬੀਐਸਐਫ ਨੂੰ ਅਲਰਟ ਕਰਦੇ ਹੋਏ ਕਰਫਿਊ ਲਗਾ ਦਿੱਤਾ ਗਿਆ ਹੈ।
----------- Advertisement -----------
ਡੋਭਾਲ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮੀਟਿੰਗ, ਬੰਗਲਾਦੇਸ਼ ‘ਚ ਹੰਗਾਮੇ ਕਾਰਨ ਭਾਰਤ ‘ਚ ਹਲਚਲ!
Published on
----------- Advertisement -----------











