August 14, 2026, 2:37 am
----------- Advertisement -----------
HomeNewsBreaking Newsਚੰਡੀਗੜ੍ਹ ਹਾਈਕੋਰਟ ਬਾਰ ਕੌਂਸਲ ਦੇ ਸਾਬਕਾ ਮੁਖੀ ਨੂੰ  ਵਿਕਾਸ ਮਲਿਕ  ਨੂੰ ਵੱਡੀ...

ਚੰਡੀਗੜ੍ਹ ਹਾਈਕੋਰਟ ਬਾਰ ਕੌਂਸਲ ਦੇ ਸਾਬਕਾ ਮੁਖੀ ਨੂੰ  ਵਿਕਾਸ ਮਲਿਕ  ਨੂੰ ਵੱਡੀ ਰਾਹਤ, ਜ਼ਿਲ੍ਹਾ ਅਦਾਲਤ ਚੰਡੀਗੜ੍ਹ ਤੋਂ ਮਿਲੀ ਜ਼ਮਾਨਤ

Published on

----------- Advertisement -----------

ਚੰਡੀਗੜ੍ਹ ਹਾਈ ਕੋਰਟ ਬਾਰ ਕੌਂਸਲ ਦੇ ਸਾਬਕਾ ਮੁਖੀ ਵਿਕਾਸ ਮਲਿਕ ਨੂੰ ਅੱਜ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਤੋਂ ਜ਼ਮਾਨਤ ਮਿਲ ਗਈ ਹੈ। ਉਹ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਜੇਲ੍ਹ ਵਿੱਚ ਬੰਦ ਸੀ। ਉਸ ਦੇ ਖਿਲਾਫ 1 ਜੁਲਾਈ ਨੂੰ ਵਕੀਲ ‘ਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਸ ਨੂੰ ਚੰਡੀਗੜ੍ਹ ਪੁਲੀਸ ਨੇ 13 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਅੱਜ ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਤਰਮਿੰਦਰ ਸਿੰਘ ਅਤੇ ਸਰਕਾਰੀ ਵਕੀਲ ਦਰਮਿਆਨ ਕਰੀਬ 2 ਘੰਟੇ ਤਕ ਬਹਿਸ ਹੋਈ।

ਦੱਸ ਦਈਏ ਵਿਕਾਸ ਮਲਿਕ ਦੀ ਤਰਫ਼ੋਂ ਜ਼ਿਲ੍ਹਾ ਅਦਾਲਤ ਵਿੱਚ 26 ਜੁਲਾਈ ਨੂੰ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ‘ਚ ਪਿਛਲੀ ਸੁਣਵਾਈ ਦੌਰਾਨ ਉਸ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਚੰਡੀਗੜ੍ਹ ਪੁਲਿਸ ਨੇ ਪੀੜਤ ਵਕੀਲ ਦੇ ਜ਼ਖਮੀ ਹੋਣ ਸਬੰਧੀ ਅਜੇ ਤੱਕ ਅਦਾਲਤ ਨੂੰ ਕੋਈ ਸਬੂਤ ਨਹੀਂ ਦਿੱਤਾ ਹੈ। ਇਸ ਲਈ ਉਸ ਨੂੰ ਜ਼ਮਾਨਤ ਦਿੱਤੀ ਜਾਵੇ। ਸਰਕਾਰੀ ਵਕੀਲ ਦੀ ਤਰਫੋਂ ਕਿਹਾ ਗਿਆ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਜੇਕਰ ਦੋਸ਼ੀ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਗਵਾਹ ਅਤੇ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ। ਜਿਸ ਵਿੱਚ ਅਦਾਲਤ ਵੱਲੋਂ ਸੁਣਵਾਈ ਲਈ ਅੱਜ ਦੀ ਤਰੀਕ ਤੈਅ ਕੀਤੀ ਗਈ ਸੀ।

ਹਾਈਕੋਰਟ ਦੇ ਵਕੀਲ ਰਣਜੀਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਉਹ ਵਿਕਾਸ ਮਲਿਕ ਅਤੇ ਸਵਰਨ ਸਿੰਘ ਖ਼ਿਲਾਫ਼ ਕੇਸ ਲੜ ਰਿਹਾ ਸੀ। ਉਹ ਇਸ ਕੇਸ ਦੇ ਸਬੰਧ ਵਿੱਚ ਸੰਮਨ ਦੇਣ ਲਈ ਵਕੀਲ ਵਿਕਾਸ ਮਲਿਕ ਦੇ ਦਫ਼ਤਰ ਆਏ ਸਨ। ਪਰ ਇੱਥੇ 7-8 ਲੋਕ ਬੈਠੇ ਸਨ। ਜਿਨ੍ਹਾਂ ਵਿਚੋਂ ਉਹ ਕੁਝ ਲੋਕਾਂ ਨੂੰ ਜਾਣਦਾ ਹੈ। ਇਸ ਦੌਰਾਨ ਉਸ ਦੀ ਕੁੱਟਮਾਰ ਕੀਤੀ ਗਈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਇਹ ਕੇਸ ਦਰਜ ਕੀਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

’ਸੜਕ ਸੁਰੱਖਿਆ ਫੋਰਸ’ ਏਆਈ, ਡਰੋਨ ਅਤੇ ਸੈਟੇਲਾਈਟ ਤਕਨਾਲੋਜੀ ਰਾਹੀਂ ਪੰਜਾਬ ਨੂੰ ਭਾਰਤ ਦਾ ਰੋਡ ਸੇਫਟੀ ਹੱਬ ਬਣਾਏਗੀ

ਮੋਹਾਲੀ (ਐਸਏਐਸ ਨਗਰ), 12 ਅਗਸਤ 2026:ਪੰਜਾਬ ਪੁਲਿਸ ਨਾ ਸਿਰਫ਼ ਅਪਰਾਧੀਆਂ ਤੋਂ ਸੂਬੇ ਦੇ ਲੋਕਾਂ...

ਆਪ ਆਗੂ ਬਲਤੇਜ ਪੰਨੂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਬਾਦਲ ‘ਤੇ ਹਮਲੇ ਦੀ ਕੋਸ਼ਿਸ਼ ਦੀ ਕੀਤੀ ਨਿਖੇਧੀ

ਚੰਡੀਗੜ੍ਹ 13 ਅਗਸਤ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ...

‘ਜੇ ਮੇਰੀ ਮਾਂ ਨੂੰ ਕੁਝ ਹੋ ਗਿਆ ਤਾਂ…’, ਜੇਲ੍ਹ ਤੋਂ ਭਾਈ ਹਵਾਰਾ ਦਾ ਸਿੱਖ ਕੌਮ ਦੇ ਨਾਂ ਭਾਵੁਕ ਸੰਦੇਸ਼

ਦਿੱਲੀ ਦੀ ਮੰਡੋਲੀ ਜੇਲ੍ਹ ਤੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਸਿੱਖ ਕੌਮ ਦੇ ਨਾਂ...

PM ਮੋਦੀ ਨੇ ਹਮਲੇ ਮਗਰੋਂ ਸੁਖਬੀਰ ਤੇ ਹਰਸਿਮਰਤ ਬਾਦਲ ਨਾਲ ਫੋਨ ‘ਤੇ ਕੀਤੀ ਗੱਲ, ਜਾਣਿਆ ਹਾਲ

ਨਾਂਦੇੜ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ...

ਪੰਜਾਬ ‘ਚ ਕਰੋੜਾਂ ਦੇ ‘ਬੀਜ ਅਤੇ ਸਬਸਿਡੀ ਘੁਟਾਲੇ’ ਮਾਮਲੇ ‘ਚ ਹਾਈ ਕੋਰਟ ਵਲੋਂ ਨੋਟਿਸ ਜਾਰੀ

 ਪੰਜਾਬ ਦੇ ਸਹਿਕਾਰਤਾ ਵਿਭਾਗ ਅਤੇ ਮਿਲਕਫੈੱਡ ਵਿੱਚ ਹੋਏ ਕਥਿਤ 500 ਕਰੋੜ ਰੁਪਏ ਦੇ "ਬੀਜ...

‘ਖੁਦ ਨੂੰ ਕਾਕਰੋਚ ਕਹਿਣ ਵਾਲਾ ਗਟਰ ਦਾ ਹਿੱਸਾ’ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਦਿੱਤੀ ਸਫ਼ਾਈ

ਭਾਜਪਾ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ...

ਹਵਾਰਾ ਦੀ 1 ਦਿਨ ਦੀ ਪੈਰੋਲ ਦੀ ਖ਼ਬਰ ਝੂਠੀ! ਬਿੱਟੂ ਨੇ ਕੀਤਾ 100 ਫ਼ੀਸਦੀ ਖੰਡਨ

ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਬਿਮਾਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੈਰੋਲ ਦੇਣ...

ਪੰਜਾਬ ਵਿੱਚ ਵੋਟਰ ਸੂਚੀ ਦਾ ਖਰੜਾ ਅੱਜ ਕੀਤਾ ਜਾਵੇਗਾ ਜਾਰੀ,  20.66 ਲੱਖ ਵੋਟਰ ਹੋਣਗੇ ਬਾਹਰ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ...

ਜਲੰਧਰ ‘ਚ ਸਨਕੀ ਨੌਜਵਾਨ ਨੇ ਪਤਨੀ ਤੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ, ਘਰੇਲੂ ਵਿਵਾਦ ਦੱਸੀ ਜਾ ਰਹੀ ਵਜ੍ਹਾ

ਜਲੰਧਰ ਦੇ ਅਵਤਾਰ ਨਗਰ ਵਿਚ ਘਰੇਲੂ ਵਿਵਾਦ ਦੇ ਚੱਲਦੇ ਪੁੱਤ ਨੇ ਆਪਣੇ ਪਿਤਾ ਤੇ...