ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਡਾਕਟਰ ਰਾਮ ਮਨੋਹਰ ਲੋਹੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ‘ਚ ਸੋਮਵਾਰ ਸਵੇਰੇ ਆਕਸੀਜਨ ਸਿਲੰਡਰ ਲੀਕ ਹੋਣ ਕਾਰਨ ਹਫੜਾ-ਦਫੜੀ ਮਚ ਗਈ। ਇਹ ਘਟਨਾ ਸਵੇਰੇ 10:50 ਵਜੇ ਦੂਜੀ ਮੰਜ਼ਿਲ ‘ਤੇ ਸਥਿਤ ਮੈਡੀਸਨ ਵਾਰਡ ‘ਚ ਵਾਪਰੀ। ਇਸ ਕਾਰਨ ਉਥੇ ਦਾਖਲ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਡਰ ਦੇ ਮਾਰੇ ਬਾਹਰ ਭੱਜਣ ਲੱਗੇ।
ਹਾਲਾਂਕਿ ਇਸ ਘਟਨਾ ਵਿੱਚ ਇੱਕ ਟੈਕਨੀਸ਼ੀਅਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਕੋਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਹੈ। ਹਾਦਸੇ ਤੋਂ ਬਾਅਦ ਹਸਪਤਾਲ ‘ਚ ਕਾਫੀ ਦੇਰ ਤੱਕ ਹਫੜਾ-ਦਫੜੀ ਦਾ ਮਾਹੌਲ ਰਿਹਾ। ਸਥਿਤੀ ‘ਤੇ ਕਾਬੂ ਪਾਉਣ ਲਈ ਹਸਪਤਾਲ ਪ੍ਰਸ਼ਾਸਨ ਨੇ ਲਾਊਡਸਪੀਕਰ ਰਾਹੀਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਗਈ।
ਜਾਣਕਾਰੀ ਅਨੁਸਾਰ ਵਾਰਡ ਵਿੱਚ ਦਾਖਲ ਬਸਤੀ ਵਾਸੀ ਇੱਕ ਮਰੀਜ਼ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਆਕਸੀਜਨ ਸਿਲੰਡਰ ‘ਚੋਂ ਅਚਾਨਕ ਤੇਜ਼ੀ ਨਾਲ ਗੈਸ ਨਿਕਲਣ ਲੱਗੀ। ਇਸ ਤੋਂ ਬਾਅਦ ਪੂਰੇ ਵਾਰਡ ‘ਚ ਹਫੜਾ-ਦਫੜੀ ਮਚ ਗਈ ਅਤੇ ਲੋਕ ਭੱਜਣ ਲੱਗੇ। ਘਟਨਾ ਦੌਰਾਨ ਕਿਸੇ ਮਰੀਜ਼ ਨੂੰ ਨੁਕਸਾਨ ਨਹੀਂ ਪਹੁੰਚਿਆ। ਸਾਰਿਆਂ ਨੂੰ ਦੂਜੇ ਵਾਰਡਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
----------- Advertisement -----------
ਆਕਸੀਜਨ ਸਿਲੰਡਰ ਲੀਕ ਹੋਣ ਕਾਰਨ ਹਸਪਤਾਲ ‘ਚ ਮਚੀ ਹਫੜਾ-ਦਫੜੀ
Published on
----------- Advertisement -----------
----------- Advertisement -----------












