November 4, 2026, 7:01 am
----------- Advertisement -----------
HomeNewsBreaking Newsਰੋਹਤਕ 'ਚ ਕਾਰ ਅਤੇ ਬਾਈਕ ਦੀ ਟੱਕਰ 'ਚ 2 ਦੀ ਮੌਕੇ 'ਤੇ...

ਰੋਹਤਕ ‘ਚ ਕਾਰ ਅਤੇ ਬਾਈਕ ਦੀ ਟੱਕਰ ‘ਚ 2 ਦੀ ਮੌਕੇ ‘ਤੇ ਹੀ ਮੌਤ; ਕਾਰ ਨੂੰ ਬਚਾਉਂਦਿਆਂ ਟਰੱਕ ਵੀ ਪਲਟਿਆ

Published on

----------- Advertisement -----------

ਰੋਹਤਕ ‘ਚ ਮੰਗਲਵਾਰ ਸਵੇਰੇ ਦਿੱਲੀ ਹਾਈਵੇਅ NH-9 ‘ਤੇ ਕਾਰ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋ ਗਈ। ਜਿਸ ‘ਚ ਬਾਈਕ ਸਵਾਰ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜੋ ਪਿੰਡ ਕਰੌਰ ਦੇ ਵਸਨੀਕ ਸਨ। ਹਾਦਸੇ ਤੋਂ ਬਾਅਦ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਾਹਮਣੇ ਤੋਂ ਆ ਰਿਹਾ ਟਰੱਕ ਵੀ ਪਲਟ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਆਈ.ਐਮ.ਟੀ.ਥਾਣਾ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਇਹ ਹਾਦਸਾ ਮੰਗਲਵਾਰ ਨੂੰ ਪਿੰਡ ਖਰਾਵੜ ਨੇੜੇ ਕਰੌਰ ਪੁਲ ‘ਤੇ ਵਾਪਰਿਆ। ਪੁਲੀਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਪਹਿਲਾਂ ਮੋਟਰਸਾਈਕਲ ਅਤੇ ਕਾਰ ਵਿਚਾਲੇ ਟੱਕਰ ਹੋਈ। ਹਾਦਸੇ ਤੋਂ ਬਾਅਦ ਕਾਰ ਸੜਕ ਦੇ ਦੂਜੇ ਪਾਸੇ ਚਲੀ ਗਈ। ਇਸੇ ਦੌਰਾਨ ਸਾਹਮਣੇ ਤੋਂ ਇੱਕ ਟਰੱਕ ਆ ਰਿਹਾ ਸੀ। ਜਦੋਂ ਟਰੱਕ ਚਾਲਕ ਨੇ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਗਤਾਰ ਹਵਾਰਾ ਨੂੰ ਪੰਜਾਬ ਸ਼ਿਫ਼ਟ ਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, IB ਰਿਪੋਰਟ ਮਗਰੋਂ 3 ਮਹੀਨੇ ਟਲੀ ਸੁਣਵਾਈ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ...

ਅਕਸਰ ਹੁੰਦਾ ਸੀ ਝਗੜਾ, ਘਰ ਵਾਪਸ ਆਉਂਦਿਆਂ ਹੀ ਲਈ ਪਤੀ ਨੇ ਜਾਨ…”; 2 ਸਾਲ ਪਹਿਲਾਂ ਹੋਇਆ ਸੀ ਵਿਆਹ ਤੇ ਹੁਣ ਹੋਇਆ ਦਰਦਨਾਕ ਅੰਤ

ਉੱਤਰ ਪ੍ਰਦੇਸ਼ ਦੇ ਨਿਗੋਹੀ ਇਲਾਕੇ ਦੇ ਤ੍ਰਿਲੋਕਾਪੁਰ ਪਿੰਡ ਵਿੱਚ ਮੰਗਲਵਾਰ ਦੁਪਹਿਰ ਇੱਕ ਵਿਅਕਤੀ ਨੇ...

CM ਭਗਵੰਤ ਮਾਨ ਨੇ 801 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਬੋਲੇ- ਹੁਣ ਤੱਕ ਦਿੱਤੀਆਂ 71,777 ਸਰਕਾਰੀ ਨੌਕਰੀਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 3 ਨਵੰਬਰ ਨੂੰ ਮੋਹਾਲੀ ਵਿਖੇ ਕਰਵਾਏ...

ਲੁਧਿਆਣਾ ’ਚ ਬੁਆਏਫਰੈਂਡ ’ਤੇ ਹਮਲੇ ਤੋਂ ਦੁਖੀ ਕੁੜੀ ਨੇ ਨਿਗਲਿਆ ਜ਼ਹਿਰ, ਦੋਵੇਂ ਧਿਰਾਂ ਵੱਲੋਂ ਗੰਭੀਰ ਇਲਜ਼ਾਮ

ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਨੇੜੇ ਹਰਚਰਨ ਨਗਰ ਇਲਾਕੇ ‘ਚ ਪ੍ਰੇਮ ਸਬੰਧਾਂ ਨੂੰ ਲੈ...

ਜਥੇਦਾਰ ਗੜਗੱਜ ਨੂੰ AI ਰਾਹੀਂ ਗੁਰਬਾਣੀ ਪ੍ਰਸਾਰ ’ਤੇ ਇਤਰਾਜ਼, AI ਕੰਪਨੀਆਂ ਨਾਲ ਕਰਨਗੇ ਸੰਪਰਕ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੰਡਨ...

ਅਮਰੀਕਾ ’ਚ ਨਗਰ ਕੀਰਤਨ ਦੌਰਾਨ ਫਾਇਰਿੰਗ, 2 ਲੋਕ ਜ਼ਖਮੀ, ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ਦੇ ਕੈਲੀਫੋਰਨੀਆ ਦੇ ਸਟਰ ਕਾਉਂਟੀ ਵਿੱਚ ਆਯੋਜਿਤ ਨਗਰ ਕੀਰਤਨ ਦੌਰਾਨ ਹਿੰਸਾ ਦੀਆਂ ਦੋ...

ਤੁਸ਼ਾਰ ਕਪੂਰ ਨੂੰ 5 ਕਰੋੜ ਰੁਪਏ ਫਿਰੌਤੀ ਦੀ ਧਮਕੀ; ਬਿਸ਼ਨੋਈ ਗੈਂਗ ਦੇ ਨਾਮ ‘ਤੇ ਆਇਆ ਫੋਨ

ਬਾਲੀਵੁੱਡ ਅਦਾਕਾਰ ਤੁਸ਼ਾਰ ਕਪੂਰ ਨੂੰ ਇੱਕ ਧਮਕੀ ਭਰਿਆ ਕਾਲ ਆਇਆ। ਕਾਲ ਕਰਨ ਵਾਲੇ ਨੇ...

ਪੰਜਾਬ ਚੋਣਾਂ 2027: ਮੰਤਰੀ ਹਰਪਾਲ ਚੀਮਾ ਦਿੜ੍ਹਬਾ ਤੇ ਅਮਨ ਅਰੋੜਾ ਸੁਨਾਮ ਤੋਂ ਲੜਨਗੇ ਚੋਣ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ...

ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਮਿਲੇਗਾ ਕੈਬਨਿਟ ਮੰਤਰੀਆਂ ਦਾ ਪੈਨਲ, ਮੰਤਰੀ ਖੁੱਡੀਆਂ ਵੱਲੋਂ ਪਰਿਵਾਰ ਨੂੰ ਅੱਗੇ ਗੱਲਬਾਤ ਦਾ ਭਰੋਸਾ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ...