November 3, 2026, 3:33 pm
----------- Advertisement -----------
HomeNewsBreaking Newsਜਥੇਦਾਰ ਗੜਗੱਜ ਨੂੰ AI ਰਾਹੀਂ ਗੁਰਬਾਣੀ ਪ੍ਰਸਾਰ ’ਤੇ ਇਤਰਾਜ਼, AI ਕੰਪਨੀਆਂ ਨਾਲ...

ਜਥੇਦਾਰ ਗੜਗੱਜ ਨੂੰ AI ਰਾਹੀਂ ਗੁਰਬਾਣੀ ਪ੍ਰਸਾਰ ’ਤੇ ਇਤਰਾਜ਼, AI ਕੰਪਨੀਆਂ ਨਾਲ ਕਰਨਗੇ ਸੰਪਰਕ

Published on

----------- Advertisement -----------

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੰਡਨ ਸਥਿਤ ਇਤਿਹਾਸਕ ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਿਤ ਚੈਟਬੋਟਸ ਜੋ ਆਮ ਲੋਕਾਂ ਲਈ ਜਾਣਕਾਰੀ ਹਾਸਲ ਕਰਨ ਦਾ ਇੱਕ ਪ੍ਰਮੁੱਖ ਸਾਧਨ ਬਣਦੇ ਜਾ ਰਹੇ ਹਨ ਬਾਰੇ ਵਿਚਾਰ ਚਰਚਾ ਵੀ ਹੋਈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਵਾਇਤਾਂ ਬਾਰੇ ਏਆਈ ਰਾਹੀਂ ਫੈਲ ਰਹੀ ਗੁੰਮਰਾਹਕੁਨ ਜਾਣਕਾਰੀ ਅਤੇ ਪਾਵਨ ਗੁਰਬਾਣੀ ਦੇ ਨਾਮ ਹੇਠ ਮਨਘੜ੍ਹਤ ਤੁਕਾਂ ਪੇਸ਼ ਕੀਤੇ ਜਾਣ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਦੇਸ਼ ਦੁਨੀਆ ਦੀਆਂ ਏਆਈ ਤਕਨੀਕ ਕੰਪਨੀਆਂ ਨਾਲ ਰਾਬਤਾ ਕਰਨ ਤੇ ਸਹਿਯੋਗ ਕਰਨ ਦੀ ਵਿਚਾਰ ਅਗਾਂਹ ਵਧਾਉਣ ਦੀ ਗੱਲ ਕੀਤੀ। ਉਨ੍ਹਾਂ ਮੰਨਿਆ ਕਿ ਏਆਈ ਮਾਧਿਅਮਾਂ ਰਾਹੀਂ ਗੁਰਬਾਣੀ ਦੇ ਗਲਤ ਹਵਾਲੇ ਸਾਹਮਣੇ ਆਉਣਾ ਅਤੇ ਉਨ੍ਹਾਂ ਦਾ ਬਿਨਾਂ ਅਧਿਕਾਰ ਪ੍ਰਚਾਰ ਸਿੱਖੀ ਦੀਆਂ ਬੁਨਿਆਦੀ ਕਦਰਾਂ, ਸਿਧਾਂਤਾਂ ਤੇ ਮਰਯਾਦਾ ਨਾਲ ਜੁੜਿਆ ਗੰਭੀਰ ਮਸਲਾ ਹੈ।

ਏਆਈ ਸਬੰਧੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਵਿਦਵਾਨਾਂ, ਤਕਨੀਕੀ ਖੇਤਰ ਵਿੱਚ ਕੰਮ ਕਰ ਰਹੇ ਗੁਰਸਿੱਖਾਂ ਅਤੇ ਇਸ ਮੁੱਦੇ ਉੱਤੇ ਸਰਗਰਮ ਸਿੱਖਾਂ ਨੂੰ ਇੱਕ ਸਾਂਝੇ ਯਤਨ ਰਾਹੀਂ ਪ੍ਰਮੁੱਖ ਏਆਈ ਕੰਪਨੀਆਂ ਨਾਲ ਸੰਪਰਕ ਕਰਨ ਅਤੇ ਇਸ ਸਮੱਸਿਆ ਦੇ ਹੱਲ ਲੱਭਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਮਸਲੇ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਇਹ ਸਿੱਖੀ ਦੀ ਬੁਨਿਆਦ – ਗੁਰਬਾਣੀ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਉੱਤੇ ਸੰਗਠਤ ਪਹੁੰਚ ਅਪਣਾ ਕੇ ਕਾਰਜ ਕਰਨ ਦੀ ਲੋੜ ਹੈ। ਇਸ ਲਈ ਜਲਦ ਹੀ ਪਲੇਟਫ਼ਾਰਮ ਮੁਹੱਈਆ ਕਰਵਾਉਣ ਲਈ ਯਤਨ ਹੋਣਗੇ ਅਤੇ ਏਆਈ ਕੰਪਨੀਆਂ ਨਾਲ ਤਾਲਮੇਲ ਵੀ ਹੋਵੇਗਾ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਕਸਰ ਹੁੰਦਾ ਸੀ ਝਗੜਾ, ਘਰ ਵਾਪਸ ਆਉਂਦਿਆਂ ਹੀ ਲਈ ਪਤੀ ਨੇ ਜਾਨ…”; 2 ਸਾਲ ਪਹਿਲਾਂ ਹੋਇਆ ਸੀ ਵਿਆਹ ਤੇ ਹੁਣ ਹੋਇਆ ਦਰਦਨਾਕ ਅੰਤ

ਉੱਤਰ ਪ੍ਰਦੇਸ਼ ਦੇ ਨਿਗੋਹੀ ਇਲਾਕੇ ਦੇ ਤ੍ਰਿਲੋਕਾਪੁਰ ਪਿੰਡ ਵਿੱਚ ਮੰਗਲਵਾਰ ਦੁਪਹਿਰ ਇੱਕ ਵਿਅਕਤੀ ਨੇ...

CM ਭਗਵੰਤ ਮਾਨ ਨੇ 801 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਬੋਲੇ- ਹੁਣ ਤੱਕ ਦਿੱਤੀਆਂ 71,777 ਸਰਕਾਰੀ ਨੌਕਰੀਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 3 ਨਵੰਬਰ ਨੂੰ ਮੋਹਾਲੀ ਵਿਖੇ ਕਰਵਾਏ...

ਲੁਧਿਆਣਾ ’ਚ ਬੁਆਏਫਰੈਂਡ ’ਤੇ ਹਮਲੇ ਤੋਂ ਦੁਖੀ ਕੁੜੀ ਨੇ ਨਿਗਲਿਆ ਜ਼ਹਿਰ, ਦੋਵੇਂ ਧਿਰਾਂ ਵੱਲੋਂ ਗੰਭੀਰ ਇਲਜ਼ਾਮ

ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਨੇੜੇ ਹਰਚਰਨ ਨਗਰ ਇਲਾਕੇ ‘ਚ ਪ੍ਰੇਮ ਸਬੰਧਾਂ ਨੂੰ ਲੈ...

ਅਮਰੀਕਾ ’ਚ ਨਗਰ ਕੀਰਤਨ ਦੌਰਾਨ ਫਾਇਰਿੰਗ, 2 ਲੋਕ ਜ਼ਖਮੀ, ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ਦੇ ਕੈਲੀਫੋਰਨੀਆ ਦੇ ਸਟਰ ਕਾਉਂਟੀ ਵਿੱਚ ਆਯੋਜਿਤ ਨਗਰ ਕੀਰਤਨ ਦੌਰਾਨ ਹਿੰਸਾ ਦੀਆਂ ਦੋ...

ਤੁਸ਼ਾਰ ਕਪੂਰ ਨੂੰ 5 ਕਰੋੜ ਰੁਪਏ ਫਿਰੌਤੀ ਦੀ ਧਮਕੀ; ਬਿਸ਼ਨੋਈ ਗੈਂਗ ਦੇ ਨਾਮ ‘ਤੇ ਆਇਆ ਫੋਨ

ਬਾਲੀਵੁੱਡ ਅਦਾਕਾਰ ਤੁਸ਼ਾਰ ਕਪੂਰ ਨੂੰ ਇੱਕ ਧਮਕੀ ਭਰਿਆ ਕਾਲ ਆਇਆ। ਕਾਲ ਕਰਨ ਵਾਲੇ ਨੇ...

ਪੰਜਾਬ ਚੋਣਾਂ 2027: ਮੰਤਰੀ ਹਰਪਾਲ ਚੀਮਾ ਦਿੜ੍ਹਬਾ ਤੇ ਅਮਨ ਅਰੋੜਾ ਸੁਨਾਮ ਤੋਂ ਲੜਨਗੇ ਚੋਣ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ...

ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਮਿਲੇਗਾ ਕੈਬਨਿਟ ਮੰਤਰੀਆਂ ਦਾ ਪੈਨਲ, ਮੰਤਰੀ ਖੁੱਡੀਆਂ ਵੱਲੋਂ ਪਰਿਵਾਰ ਨੂੰ ਅੱਗੇ ਗੱਲਬਾਤ ਦਾ ਭਰੋਸਾ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ...

ਲੁਧਿਆਣਾ ‘ਚ ਗੁਰਦੁਆਰਾ ਸਾਹਿਬ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਦੀ ਪੁਲਿਸ ਹਿਰਾਸਤ ‘ਚ ਮੌਤ, ਪੁੱਛਗਿੱਛ ਦੌਰਾਨ ਵਿਗੜੀ ਸੀ ਤਬੀਅਤ

ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੋਲੀਬਾਰੀ ਕਰਨ ਵਾਲੇ...

ਝੋਟਾ ਦੇ ਪਿਤਾ ਦੀ ਰਾਹੁਲ ਗਾਂਧੀ ਤੇ ਬਿੱਟੂ ਨੂੰ ਅਪੀਲ, ਪਰਿਵਾਰ ਨੂੰ ਮਿਲਣ ਨਾ ਆਉਣ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਹੋਈ ਮੌਤ ਤੋਂ ਬਾਅਦ...