- ਬਦਲਾਅ ਲਈ ਕੁਰਸੀ ਜ਼ਰੂਰੀ ਨਹੀਂ
- ਹਾਈਕਮਾਂਡ ਦਾ ਹਰ ਫੈਸਲਾ ਮਨਜ਼ੂਰ
ਅੰਮ੍ਰਿਤਸਰ, 5 ਫਰਵਰੀ 2022 – ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਮੈਦਾਨ ਵਿੱਚ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਦਲਾਅ ਲਈ ਕੁਰਸੀ ਜ਼ਰੂਰੀ ਨਹੀਂ ਹੈ।
AAJ TAK ਦਿੱਤੇ ਇੱਕ ਇੰਟਰਵਿਊ ‘ਚ ਪੰਜਾਬ ‘ਚ CM ਦੇ ਚਿਹਰੇ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਹਾਈਕਮਾਂਡ ਦਾ ਜੋ ਵੀ ਫੈਸਲਾ ਹੋਵੇਗਾ, ਉਹ ਉਹਨਾਂ ਨੂੰ ਸਵੀਕਾਰ ਹੋਵੇਗਾ। ਉਹ ਆਪਣੇ ਆਖਰੀ ਸਾਹ ਤੱਕ ਕਾਂਗਰਸ ਵਿੱਚ ਹੀ ਰਹਿਣਗੇ। ਚਰਨਜੀਤ ਸਿੰਘ ਚੰਨੀ ਨੂੰ ਦਲਿਤ ਚਿਹਰੇ ਵਜੋਂ ਪੇਸ਼ ਕੀਤੇ ਜਾਣ ‘ਤੇ ਸਿੱਧੂ ਨੇ ਕਿਹਾ ਕਿ ਪੰਜਾਬ ਜਾਤ ਨਾਲ ਨਹੀਂ ਸਗੋਂ ਮੁੱਦਿਆਂ ਨਾਲ ਬਦਲੇਗਾ। ਪਾਰਟੀ ਦੀ ਲਾਈਨ ਜੋ ਵੀ ਹੋਵੇਗੀ, ਉਹੀ ਸਾਡੀ ਲਾਈਨ ਹੈ। ਸਿੱਧੂ ਨੇ ਕਿਹਾ ਕਿ ਸਵਾਲ ਇਹ ਹੈ ਕਿ ਕੌਣ ਬਦਲੇਗਾ, ਕਿਵੇਂ ਬਦਲੇਗਾ। ਇਹ ਉਨ੍ਹਾਂ ਲੋਕਾਂ ਦੁਆਰਾ ਬਦਲਿਆ ਜਾਵੇਗਾ ਜੋ ਇਸ ਮਾਫੀਆ ਸਿਸਟਮ ਵਿੱਚ ਨਹੀਂ ਰਹੇ ਹਨ। ਇਹ ਧਰਮ ਦੀ ਲੜਾਈ ਹੈ। ਧਰਮ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਹੋਵੇ।
ਪ੍ਰਕਾਸ਼ ਸਿੰਘ ਬਾਦਲ ਨੂੰ ਧ੍ਰਿਤਰਾਸ਼ਟਰ ਦੱਸਦੇ ਹੋਏ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਸੁਖਬੀਰ ਤੋਂ ਇਲਾਵਾ ਕੋਈ ਨਹੀਂ ਦਿਸਦਾ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਬਚਾ ਰਹੇ ਹਨ। ਇਸ ਸਭ ਨੂੰ ਤੋੜ ਕੇ ਇੱਕ ਨਵਾਂ ਸਿਸਟਮ ਬਣਾਉਣਾ ਪਵੇਗਾ ਜੋ ਇੱਕ ਕਲਿਆਣਕਾਰੀ ਰਾਜ ਦੀ ਸਿਰਜਣਾ ਕਰੇਗਾ। ਬਿਕਰਮ ਸਿੰਘ ਮਜੀਠੀਆ ਨੂੰ ਸਿੱਧੂ ਨੂੰ ਗੁੰਮਰਾਹ ਕਰਨ ਲਈ ਇੱਥੇ ਭੇਜਿਆ ਗਿਆ ਸੀ। ਨਵਜੋਤ ਸਿੰਘ ਸਿੱਧੂ ਨੇ ਬਿਨਾਂ ਨਾਂ ਲਏ ਮਜੀਠੀਆ ‘ਤੇ ਨਿਸ਼ਾਨਾ ਸਾਧਿਆ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਸਿੱਧੂ ਆਏ ਤਾਂ ਬਦਲਾਅ ਹੋਵੇਗਾ ਅਤੇ ਜੇਕਰ ਬਦਲਾਅ ਆਇਆ ਤਾਂ ਸਾਡੀ ਦੁਕਾਨਦਾਰੀ ਬੰਦ ਹੋ ਜਾਵੇਗੀ।












