ਚੰਡੀਗੜ੍ਹ : ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਨੇ ਕਮਰ ਕਸ ਲਈ ਹੈ। ਹੁਣ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਮੈਦਾਨ ‘ਚ ਉਤਰ ਚੁੱਕੇ ਹਨ। ਉਹ 8 ਤੇ 9 ਫਰਵਰੀ ਨੂੰ ਸੂਬੇ ‘ਚ ਪ੍ਰਚਾਰ ਲਈ ਆਉਣਗੇ। ਮੀਡਿਆ ਰਿਪੋਰਟਾਂ ਮੁਤਾਬਕ ਮੋਦੀ ਇਸ ਦੀ ਸ਼ੁਰੂਆਤ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਸੰਸਦੀ ਸੀਟਾਂ ਤੋਂ ਕਰਨ ਜਾ ਰਹੇ ਹਨ, ਜਦਕਿ 9 ਨੂੰ ਉਹ ਫਿਰੋਜ਼ਪੁਰ ਅਤੇ ਪਟਿਆਲਾ ਸੰਸਦੀ ਸੀਟਾਂ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਲੋਕਾਂ ਨਾਲ ਗੱਲਬਾਤ ਕਰਨਗੇ।
ਪਾਰਟੀ ਪ੍ਰਧਾਨ ਮੰਤਰੀ ਦੀਆਂ ਛੇ ਰੈਲੀਆਂ ਕਰਨ ਦੀ ਯੋਜਨਾ ਬਣਾ ਰਹੀ ਹੈ, ਯਾਨੀ ਪੰਜਾਬ ਦੀਆਂ ਸਾਰੀਆਂ 13 ਸੰਸਦੀ ਸੀਟਾਂ ਨੂੰ ਕਵਰ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ 12 ਅਤੇ 17 ਫਰਵਰੀ ਅਤੇ ਰਾਜਨਾਥ ਸਿੰਘ 15 ਅਤੇ 17 ਫਰਵਰੀ ਨੂੰ ਆਉਣਗੇ।












