ਸਤਿੰਦਰ ਸਿੰਘ ਆਈ.ਪੀ.ਐਸ. ਡੀ.ਆਈ.ਜੀ., ਬਾਡਰ ਰੇਂਜ ਜੀ ਵੱਲੋ ਪ੍ਰਾਪਤ ਦਿਸ਼ਾ ਨਿਦੇਸ਼ਾ ਅਨੁਸਾਰ ਚਰਨਜੀਤ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਦੀਆ ਹਦਾਇਤਾ ਤੇ ਕੰਮ ਕਰਦਿਆ ਡੀ.ਐਸ.ਪੀ ਅਟਾਰੀ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਘਰਿੰਡਾ ਨੂੰ ਇਤਲਾਹ ਮਿਲੀ ਕਿ ਪੰਜਾਬ ਨੈਸ਼ਨਲ ਬੈਂਕ ਬਾਸਰਕੇ ਗਿੱਲਾ ਵਿਖੇ ਤਿੰਨ ਅਣਪਛਾਤੇ ਵਿਅਕਤੀਆ ਵੱਲੋ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਜਿਸ ਸਬੰਧੀ ਤੁਰੰਤ ਮੁੱਖ ਅਫਸਰ ਥਾਣਾ ਘਰਿੰਡਾ ਵੱਲ ਉਕਤ ਘਟਨਾ ਸਬੰਧੀ ਅਣਪਛਾਤੇ ਵਿਅਤਕੀਆ ਖਿਲਾਫ ਮੁਕੱਦਮਾ ਨੰਬਰ 190 ਦਾਇਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਜੋ ਉਕਤ ਘਟਨਾ ਵਾਲੀ ਜਗ੍ਹਾ ਦੇ ਆਸੇ-ਪਾਸੇ ਦੇ ਸਾਰੇ CCTV ਕੈਮਰਿਆ ਨੂੰ ਚੰਗੀ ਤਰ੍ਹਾ ਖੰਘਾਲਿਆ ਗਿਆ ਅਤੇ ਮੌਕਾ ਤੇ ਮੌਜੂਦ ਲੋਕਾ ਕੋਲੋ ਵੀ ਪੁੱਛਗਿਛ ਕੀਤੀ ਗਈ। ਜੋ ਏਸੇ ਤਫਤੀਸ਼ ਦੌਰਾਨ ਥਾਣਾ ਘਰਿੰਡਾ ਪੁਲਿਸ ਦੋ ਦੋਸ਼ੀ ਸਤਨਾਮ ਸਿੰਘ ਉਰਫ ਘੱਗਰ ਅਤੇ ਸਿਮਰਨਜੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀਆਨ ਰਾਮੂਵਾਲ ਦਾ ਪਤਾ ਲਗਾਉਣ ਵਿੱਚ ਕਾਮਯਾਬ ਰਹੀ ਜਿਨ੍ਹਾ ਨੂੰ 2,77,030/- ਰੁਪਏ, ਇੱਕ ਖਿਡੌਣਾ ਪਿਸਤੌਲ ਸਮੇਤ 04 ਪੋਟਾਸ਼ ਵਾਲੇ ਰੌਂਦ ਅਤੇ ਇੱਕ ਸਪਲੈਂਡਰ ਮੋਟਰ ਸਾਈਕਲ ਨੰਬਰੀ PB02-DH- 1532 ਸਮੇਤ ਗ੍ਰਿਫਤਾਰ ਕਰ ਲਿਆ ਗਿਆ।
ਉਕਤ ਗ੍ਰਿਫਤਾਰ ਦੋਸ਼ੀਆ ਕੋਲੋ ਚੰਗੀ ਤਰ੍ਹਾ ਪੁੱਛਗਿਛ ਕੀਤੀ ਜਾ । ਰਹੀ ਹੈ ਅਤੇ ਉਹਨਾ ਦੇ ਹੋਰ ਸਾਥੀਆ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ । ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।












