November 17, 2026, 4:56 pm
----------- Advertisement -----------
HomeNewsBreaking NewsBritish influencer ਨੇ ਕਿਹਾ- 'ਜੇ ਮੈਂ ਪ੍ਰਧਾਨ ਮੰਤਰੀ ਬਣਿਆ ਤਾਂ ਭਾਰਤ 'ਤੇ...

British influencer ਨੇ ਕਿਹਾ- ‘ਜੇ ਮੈਂ ਪ੍ਰਧਾਨ ਮੰਤਰੀ ਬਣਿਆ ਤਾਂ ਭਾਰਤ ‘ਤੇ ਪਰਮਾਣੂ ਹਮਲਾ ਕਰਾਂਗਾ – ਮੈਨੂੰ ਭਾਰਤ ਪਸੰਦ ਨਹੀਂ’, ਬਾਅਦ ‘ਚ ਡਿਲੀਟ ਕੀਤੀ ਪੋਸਟ

Published on

----------- Advertisement -----------
  • British influencer ਨੇ ਸੋਸ਼ਲ ਮੀਡੀਆ ‘ਤੇ ਪਾਈ ਪੋਸਟ
  • ਕਿਹਾ ‘ਜੇ ਮੈਂ PM ਬਣਿਆ ਤਾਂ ਭਾਰਤ ‘ਤੇ ਪਰਮਾਣੂ ਹਮਲਾ ਕਰਾਂਗਾ – ਮੈਨੂੰ ਭਾਰਤ ਪਸੰਦ ਨਹੀਂ’
  • ਹਾਲਾਂਕਿ ਬਾਅਦ ‘ਚ ਮਾਈਲਸ ਰੂਟਲੇਜ ਨੇ ਡਿਲੀਟ ਕੀਤੀ ਪੋਸਟ

ਨਵੀਂ ਦਿੱਲੀ, 24 ਅਗਸਤ 2024 – ਮਾਈਲਸ ਰੂਟਲੇਜ, ਇੱਕ ਬ੍ਰਿਟਿਸ਼ influencer, ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਭਾਰਤ ‘ਤੇ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ। ਮਾਈਲਸ ਨੇ ਬੁੱਧਵਾਰ (21 ਅਗਸਤ) ਨੂੰ ਐਕਸ ‘ਤੇ ਇਹ ਪੋਸਟ ਕੀਤਾ, ਹਾਲਾਂਕਿ ਮਾਈਲਸ ਦੀ ਇਹ ਪੋਸਟ ਫਨੀ ਸੀ।

ਮਾਈਲਸ ਨੇ ਲਿਖਿਆ ਕਿ ਛੋਟੀ ਜਿਹੀ ਗਲਤੀ ‘ਤੇ ਵੀ ਮੈਂ ਭਾਰਤ ਸਮੇਤ ਕਈ ਦੇਸ਼ਾਂ ‘ਤੇ ਪਰਮਾਣੂ ਹਮਲਾ ਕਰਾਂਗਾ ਪਰ ਬਾਅਦ ‘ਚ ਮਾਈਲਸ ਨੇ ਉਸ ਪੋਸਟ ਨੂੰ ਡਿਲੀਟ ਕਰ ਦਿੱਤਾ। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਇੰਟਰਨੈੱਟ ‘ਤੇ ਲੋਕਾਂ ‘ਚ ਗੁੱਸਾ ਹੈ, ਕਈ ਲੋਕਾਂ ਨੇ ਮਾਈਲਸ ਦੀ ਪੋਸਟ ਦਾ ਵਿਰੋਧ ਕਰਦੇ ਹੋਏ ਕਮੈਂਟ ਕੀਤੇ। ਅਜਿਹੀ ਹੀ ਇੱਕ ਟਿੱਪਣੀ ਦੇ ਜਵਾਬ ਵਿੱਚ ਮਾਈਲਸ ਨੇ ਲਿਖਿਆ ਕਿ ਮੈਨੂੰ ਭਾਰਤ ਪਸੰਦ ਨਹੀਂ ਹੈ। ਇਸ ਤੋਂ ਇਲਾਵਾ ਉਸ ਨੇ ਨਸਲੀ ਟਿੱਪਣੀਆਂ ਵੀ ਕੀਤੀਆਂ।

ਇਕ ਹੋਰ ਪੋਸਟ ‘ਚ ਮਾਈਲਸ ਨੇ ਲਿਖਿਆ ਕਿ ਜਦੋਂ ਮੈਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਾਂਗਾ ਤਾਂ ਬ੍ਰਿਟੇਨ ਦੇ ਮਾਮਲਿਆਂ ‘ਚ ਦਖਲ ਦੇਣ ਵਾਲੇ ਕਿਸੇ ਵੀ ਦੇਸ਼ ਨੂੰ ਚਿਤਾਵਨੀ ਦੇਣ ਲਈ ਪ੍ਰਮਾਣੂ ਹਮਲੇ ਕਰਾਂਗਾ। ਮੈਂ ਵੱਡੀਆਂ ਘਟਨਾਵਾਂ ਦੀ ਗੱਲ ਨਹੀਂ ਕਰ ਰਿਹਾ, ਛੋਟੀ ਜਿਹੀ ਗਲਤੀ ‘ਤੇ ਵੀ ਪੂਰੇ ਦੇਸ਼ ਨੂੰ ਤਬਾਹ ਕਰ ਦੇਵਾਂਗਾ।

ਮਾਈਲਸ ਰੂਟਲੇਜ 2021 ਵਿਚ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਦੌਰਾਨ ਉਥੇ ਫਸ ਗਿਆ ਸੀ। ਬ੍ਰਿਟਿਸ਼ ਸਰਕਾਰ ਦੀਆਂ ਚੇਤਾਵਨੀਆਂ ਦੇ ਬਾਵਜੂਦ ਉਹ ਤਾਲਿਬਾਨ ਦੇ ਹਮਲੇ ਨੂੰ ਦੇਖਣ ਲਈ ਅਫਗਾਨਿਸਤਾਨ ਗਿਆ ਸੀ।

ਇਸ ਤੋਂ ਬਾਅਦ ਮਾਈਲਸ ਉੱਥੇ ਹੀ ਫਸ ਗਿਆ। ਉਸਨੇ ਇੱਕ ਘਰ ਵਿੱਚ ਪਨਾਹ ਲੈ ਲਈ ਸੀ। ਜਿੱਥੋਂ ਬਰਤਾਨਵੀ ਫੌਜ ਉਸ ਨੂੰ ਬੁਰਕਾ ਪੁਆ ਕੇ ਔਰਤ ਦੇ ਭੇਸ ਵਿੱਚ ਬਾਹਰ ਲੈ ਗਈ। ਇਸ ਘਟਨਾ ਤੋਂ ਬਾਅਦ ਮਾਈਲਸ ਡੇਂਜਰਸ ਟੂਰਿਸਟ ਵਜੋਂ ਮਸ਼ਹੂਰ ਹੋ ਗਿਆ। ਮਾਈਲਸ ਨੇ ਐਂਟੀਲੋਪ ਹਿੱਲ ਦੇ ਨਾਲ ਦਸੰਬਰ 2022 ਵਿੱਚ ‘ਦ ਫਾਲ ਆਫ ਅਫਗਾਨਿਸਤਾਨ’ ਸਿਰਲੇਖ ਵਾਲੀ ਇੱਕ ਕਿਤਾਬ ਵੀ ਲਿਖੀ ਹੈ।

ਮਾਈਲਸ ਨੇ ਕਜ਼ਾਕਿਸਤਾਨ, ਯੂਗਾਂਡਾ, ਕੀਨੀਆ, ਦੱਖਣੀ ਸੂਡਾਨ, ਯੂਕਰੇਨ ਅਤੇ ਬ੍ਰਾਜ਼ੀਲ ਸਮੇਤ ਕਈ ਥਾਵਾਂ ਦੀ ਯਾਤਰਾ ਕੀਤੀ ਹੈ। ਕਈ ਵਾਰ ਉਸ ਨੂੰ ਗਲਤ ਤਰੀਕੇ ਨਾਲ ਸਰਹੱਦ ਪਾਰ ਕਰਨ ਅਤੇ ਹੋਰ ਕਈ ਕਾਰਨਾਂ ਕਰਕੇ ਜੇਲ੍ਹ ਜਾਣਾ ਪਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...

ਪੰਜਾਬ ਰੋਡਵੇਜ਼ ਡਿਪੂ ਨੰਬਰ 1 ‘ਚ ਲੱਗੀ ਅੱਗ, 40 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਤਾਇਨਾਤ

ਜਲੰਧਰ ਦੇ ਪੰਜਾਬ ਰੋਡਵੇਜ਼ ਡਿਪੂ ਨੰਬਰ 1 ਵਿੱਚ ਰਾਤ 11 ਵਜੇ ਦੇ ਕਰੀਬ ਭਿਆਨਕ...