August 17, 2026, 5:25 pm
----------- Advertisement -----------
HomeNewsLatest Newsਲੁਧਿਆਣਾ 'ਚ ਫੌਜ ਦੀ ਗੱਡੀ ਨਾਲ ਟਰੱਕ ਦੀ ਹੋਈ ਭਿਆਨਕ ਟੱਕਰ

ਲੁਧਿਆਣਾ ‘ਚ ਫੌਜ ਦੀ ਗੱਡੀ ਨਾਲ ਟਰੱਕ ਦੀ ਹੋਈ ਭਿਆਨਕ ਟੱਕਰ

Published on

----------- Advertisement -----------

ਪੰਜਾਬ ਦੇ ਲੁਧਿਆਣਾ ਦੇ ਸ਼ਿਵ ਪੁਰੀ ਚੌਕ ਵਿੱਚ ਅੱਜ ਇੱਕ ਫੌਜੀ ਜੀਪ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਜੀਪ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਜੀਪ ਵਿਚ ਸਵਾਰ ਪੰਜ ਸਿਪਾਹੀ ਸੁਰੱਖਿਅਤ ਬਾਹਰ ਆ ਗਏ। ਫੌਜੀ ਜੀਪ ਦਾ ਬੰਪਰ ਅਤੇ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਟਰੱਕ ਚਾਲਕ ਨੂੰ ਫੜ ਕੇ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੂੰ ਸੂਚਨਾ ਦਿੱਤੀ।

ਮੌਕੇ ’ਤੇ ਮੌਜੂਦ ਸਾਹਿਲ ਕੁਮਾਰ ਨੇ ਦੱਸਿਆ ਕਿ ਫੌਜੀ ਗੱਡੀ ਫਿਲੌਰ ਵਾਲੇ ਪਾਸੇ ਤੋਂ ਸਿੱਧੀ ਆ ਰਹੀ ਸੀ। ਇਸੇ ਦੌਰਾਨ ਕਸ਼ਮੀਰ ਨੰਬਰ ਵਾਲਾ ਇੱਕ ਟਰੱਕ ਪਿੱਛੇ ਆ ਰਿਹਾ ਸੀ। ਅਚਾਨਕ ਟਰੱਕ ਡਰਾਈਵਰ ਨੇ ਤੇਜ਼ ਰਫਤਾਰ ਨਾਲ ਫੌਜੀ ਜੀਪ ਨੂੰ ਸਾਈਡ ਮਾਰ ਦਿੱਤੀ। ਸਾਈਡ ਇਫੈਕਟ ਕਾਰਨ ਜੀਪ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਸਿਪਾਹੀ ਸੁਰੱਖਿਅਤ ਬਾਹਰ ਆ ਗਏ ਸਨ। ਟਰੱਕ ਡਰਾਈਵਰ ਮੁਤਾਬਕ ਇਹ ਹਾਦਸਾ ਇਸ ਲਈ ਵਾਪਰਿਆ ਕਿਉਂਕਿ ਫੌਜੀ ਗੱਡੀ ਗਲਤ ਸਾਈਡ ਤੋਂ ਆ ਰਹੀ ਸੀ।

ਥਾਣਾ ਬਸਤੀ ਜੋਧੇਵਾਲ ਦੇ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਜ਼ਰੂਰ ਵਾਪਰਿਆ ਹੈ ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ। ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਟਰੱਕ ਸ਼੍ਰੀਨਗਰ ਤੋਂ ਦਿੱਲੀ ਜਾ ਰਿਹਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੀ ਰਾਜਨੀਤੀ ‘ਚ ਵੱਡੀ ਹਲਚਲ, ਰਜਿੰਦਰ ਕੌਰ ਭੱਠਲ ਦੇ ਭਤੀਜੇ ਹੈਨਰੀ ਸਿੱਧੂ AAP ‘ਚ ਸ਼ਾਮਲ

ਪੰਜਾਬ ਦੀ ਰਾਜਨੀਤੀ ‘ਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਪੰਜਾਬ ਦੀ ਸਾਬਕਾ...

ਗੰਗਾ ਨਦੀ ਵਿਚ ਡੁਬਕੀ ਲਗਾਉਂਦੇ ਸਮੇਂ 4 ਕੁੜੀਆਂ ਡੁੱਬਣ ਤੋਂ ਬਾਅਦ ਲਾਪਤਾ

ਬਿਹਾਰ ਦੇ ਬਖਤਿਆਰਪੁਰ ਨੇੜੇ ਗੰਗਾ ਨਦੀ ਵਿਚ ਡੁਬਕੀ ਲਗਾਉਂਦੇ ਸਮੇਂ ਰਾਣੀ ਸਰਾਏ ਪਿੰਡ ਦੀਆਂ...

ਮੁੰਬਈ ’ਚ ਨੇਵੀ ਮਲਾਹ, ਉਸ ਦੀ ਪਤਨੀ ਤੇ ਦੋ ਬੱਚੇ ਮ੍ਰਿਤਕ ਮਿਲੇ

ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਦੱਖਣੀ ਮੁੰਬਈ ਦੇ ਨੇਵੀ ਨਗਰ ਖੇਤਰ ਵਿੱਚ ਇੱਕ...

ਸੁਖਬੀਰ ਬਾਦਲ ਹਮਲਾ ਮਾਮਲਾ: 24 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਮੁਲਜ਼ਮ ਜਸਪਾਲ ਸਿੰਘ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੱਖ ਮੰਤਰੀ ਸੁਖਬੀਰ ਸਿੰਘ...

ਸਿਮਰਨਜੀਤ ਸਿੰਘ ਮਾਨ ਖਿਲਾਫ FIR, ਪੁੱਤ ਸਣੇ 17 ਗ੍ਰਿਫਤਾਰ, ਲੱਖਾ ਸਿਧਾਣਾ, ਭਾਨਾ ਤੇ ਜਲਵੇੜਾ ‘ਤੇ ਵੀ ਪਰਚਾ

ਚੰਡੀਗੜ੍ਹ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਖਿਲਾਫ FIR ਦਰਜ...

ਬਰਸੀ ਸਮਾਗਮ ਨੂੰ ਲੈ ਕੇ ‘ਸ਼੍ਰੋਮਣੀ ਅਕਾਲੀ ਦਲ’ ਤੇ ‘ਪੁਨਰ ਸੁਰਜੀਤ’ ਆਹਮੋ-ਸਾਹਮਣੇ, ਇੱਕੋ ਥਾਂ ਨੂੰ ਲੈ ਕੇ ਵਿਵਾਦ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਸੰਗਰੂਰ ਦੇ ਪਿੰਡ...

*“ਪਹਿਲੀ ਵਾਰ ਕਿਸੇ ਸਰਕਾਰ ਨੇ ਮਾਵਾਂ-ਧੀਆਂ ਦੀਆਂ ਲੋੜਾਂ, ਸਨਮਾਨ ਅਤੇ ਹੱਕ ਨੂੰ ਦਿੱਤੀ ਪਹਿਲ”

ਅਮਰਗੜ੍ਹ ਹਲਕੇ ਵਿੱਚ ਅੱਜ ਤੀਆਂ ਦੇ ਪਵਿੱਤਰ ਤਿਉਹਾਰ 'ਤੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ...

ਆਜ਼ਾਦੀ ਦਾ 80ਵਾਂ ਦਿਹਾੜਾ ਪੰਜਾਬ ਦੀਆਂ ਔਰਤਾਂ ਦੀ ‘ਆਰਥਿਕ ਆਜ਼ਾਦੀ’ ਦਾ ਸਾਲ ਹੋਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਫ਼ਿਰੋਜ਼ਪੁਰ, 15 ਅਗਸਤ: ਫਿਰੋਜ਼ਪੁਰ ਕੈਂਟ ਬੋਰਡ ਸਟੇਡੀਅਮ ਵਿਖੇ 80ਵੇਂ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ...

ਕਿਸਾਨਾਂ ਦਾ ਅੱਜ ਦਿੱਲੀ ਵੱਲ ਮਾਰਚ ਦਾ ਐਲਾਨ, ਹਰਿਆਣਾ-ਪੰਜਾਬ ਸਰਹੱਦ ਸੀਲ; ਪੁਲਿਸ ਨੇ ਲਗਾਏ ਗਏ ਬੈਰੀਕੇਡ

ਕਿਸਾਨਾਂ ਦੇ ਅੱਜ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਦੇ ਮੱਦੇਨਜ਼ਰ, ਜੀਂਦ ਪ੍ਰਸ਼ਾਸਨ ਨੇ...