ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਫਤਾਹਪੁਰ ਇਲਾਕੇ ਤੌ ਸਾਹਮਣੇ ਆਇਆ ਹੈ ਜਿਥੋ ਦਾ ਕਿਸਾਨ ਟਹਿਲ ਸਿੰਘ ਜੋ ਕਿ ਠੇਕੇ ਤੇ ਜਮੀਨ ਲੈ ਵਾਈ ਕਰ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਪਰ ਅਚਾਨਕ ਅਜ ਸਵੇਰੇ ਤੜਕਸਾਰ ਖੇਤਾਂ ਵਿਚ ਬੰਬੀ ਦੇ ਲੈਟਰ ਹੇਠਾ ਬੈਠੇ ਟਹਿਲ ਸਿੰਘ ਉਪਰ ਲੈਟਰ ਡਿਗਣ ਕਾਰਨ ਉਸਦੀ ਮੌਤ ਹੋ ਗਈ ਹੈ ਜਿਸਦੇ ਚਲਦੇ ਜਿਥੇ ਪਰਿਵਾਰ ਉਪਰ ਦੁਖਾਂ ਦਾ ਪਹਾੜ ਡਿੱਗਿਆ ਉਥੇ ਹੀ ਇਸ ਪਰਿਵਾਰ ਦੀ ਮਦਦ ਲਈ ਸਮਾਜ ਸੇਵੀਆ ਅਤੇ ਇਲਾਕਾ ਨਿਵਾਸੀਆ ਵਲੋ ਮਦਦ ਦੀ ਗੁਹਾਰ ਲਗਾਉਦਾ ਇਲਾਕਾ ਵਿਧਾਇਕ ਅਤੇ ਪ੍ਰਸ਼ਾਸ਼ਨ ਨੂੰ ਇਸ ਪਰਿਵਾਰ ਦੀ ਸਾਰ ਲੈਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਗਲਬਾਤ ਕਰਦਿਆ ਧੂਣਾ ਸਾਹਿਬ ਟਰਸਟ ਦੇ ਸੇਵਾਦਾਰ ਸਨੀ ਸਹੋਤਾ ਨੇ ਦੱਸਿਆ ਕਿ ਉਹਨਾ ਦੇ ਪਿੰਡ ਦਾ ਇਕ ਕਿਸਾਨ ਟਹਿਲ ਸਿੰਘ ਜੋ ਕਿ ਠੇਕੇ ਤੇ ਪਿਆਲੀ ਲੈ ਕੇ ਪਰਿਵਾਰ ਦਾ ਗੁਜਾਰਾ ਕਰ ਰਿਹਾ ਸੀ ਪਰ ਅਜ ਤੜਕਸਾਰ ਇਕ ਮੰਦਭਾਗਾ ਹਾਦਸਾ ਹੋਇਆ ਜਿਸ ਵਿਚ ਉਸ ਉਪਰ ਲੈਟਰ ਡਿਗਣ ਕਾਰਨ ਉਸਦੀ ਮੌਤ ਹੌਣ ਨਾਲ ਇਲਾਕੇ ਵਿਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆ ਅਸੀ ਸਾਰੇ ਇਲਾਕਾ ਨਿਵਾਸੀ ਹਲਕਾ ਵਿਧਾਇਕ ਅਤੇ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹਾਂ ਕਿ ਇਸ ਦੁਖ ਦੀ ਘੜੀ ਪਰਿਵਾਰ ਦੀ ਬਾਂਹ ਫੜਨ ਤਾਂ ਜੋ ਮਗਰੋ ਪਰਿਵਾਰ ਨੂੰ ਆਸਰਾ ਮਿਲ ਸਕੇ।
ਉਧਰ ਖੇਤ ਮਾਲਿਕ ਦਾ ਕਹਿਣਾ ਹੈ ਕਿ ਪਿਛਲੇ ਛੇ ਸਾਲ ਤੋ ਟਹਿਲ ਸਿੰਘ ਉਹਨਾ ਦੀ ਜਮੀਨ ਤੇ ਵਾਹੀ ਕਰ ਰਿਹਾ ਪਰ ਅਜ ਅਚਾਨਕ ਬੰਬੀ ਦੇ ਕੌਲ ਲੈਟਰ ਥਲੇ ਬੈਠੇ ਉਪਰ ਲੈਟਰ ਡਿਗ ਪਿਆ ਹਾਲਾਂਕਿ ਲੈਟਰ ਡਿਗਣ ਵਾਲੀ ਹਾਲਤ ਵਿਚ ਨਹੀ ਸੀ।












