ਲੁਧਿਆਣਾ:- ਮਿਤੀ 27 ਅਗਸਤ 2024- ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਹਜਾਰਡਸ ਵੇਸਟ ਦੇ ਜਨਰੇਸ਼ਨ, ਟਰਾਂਸਪੋਰਟੇਸ਼ਨ, ਸਟੋਰੇਜ, ਰੀਸਾਈਕਲਿੰਗ, ਯੂਟੀਲਾਈਜੇਸ਼ਨ ਅਤੇ ਡਿਸਪੋਜਲ ਦੀ ਨਿਗਰਾਨੀ ਲਈ ਨੈਸ਼ਨਲ ਹਜਾਰਡਸ ਵੇਸਟ ਟਰੈਕਿੰਗ ਸਿਸਟਮ (NHWTS) ਈ ਪੋਰਟਲ ਬਣਾਇਆ ਗਿਆ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਡਾ. ਦੀਪਤੀ ਨਵਲ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਅੱਜ ਮਿਤੀ 27 ਅਗਸਤ 2024 ਨੂੰ ਲੁਧਿਆਣਾ ਦੇ ਰੈਡੀਸਨ ਬਲੂ ਹੋਟਲ ਵਿਖੇ ਪੰਜਾਬ ਵਿੱਚ ਹਜਾਰਡਸ ਵੇਸਟ ਦੀ ਟਰੈਕਿੰਗ ਪ੍ਰਣਾਲੀ (E PORTAL) ਦੇ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਮੋਡਿਉਲ ਦੀ ਜਾਣਕਾਰੀ ਸਬੰਧੀ “ਸਲਾਹਕਾਰ ਮਿਲਣੀ” ਵਿੱਚ ਹਜਾਰਡਸ ਵੇਸਟ ਦੇ ਵੱਖ ਵੱਖ ਕੰਮਾਂ ਨਾਲ ਸੰਬੰਧਿਤ ਵਪਾਰੀ ਤੇ ਸਅਨਤਕਾਰ ਆਦਿ ਦੁਆਰਾ ਭਾਗ ਲਿਆ।
ਇਸ ਟਰੈਕਿੰਗ ਸਿਸਟਮ ਸਬੰਧੀ ਸਲਾਹਕਾਰ ਮਿਲਣੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਪੀਪੀਸੀਬੀ ਮੁਖ ਵਾਤਾਵਰਣ ਇੰਜਨੀਅਰ, ਇੰਜੀ. (ਡਾ) ਕਰੂਨੇਸ਼ ਗਰਗ ਜੀ ਨੇ ਆਪਣੇ ਸੰਬੋਧਨ ਵਿੱਚ ਹਜ਼ਾਰਸ ਵੇਸਟ ਦੇ ਖਤਰਨਾਕ ਪ੍ਰਭਾਵ ਇਸ ਸਬੰਧੀ ਰੂਲ / ਨਿਯਮਾਂ, ਟਰੈਕਿੰਗ ਸਿਸਟਮ ਦੀ ਅਜੋਕੇ ਸਮੇਂ ਵਿੱਚ ਉਪਯੋਗਤਾ ਅਤੇ ਸਾਰਿਆਂ ਤੋਂ ਸਹਿਯੋਗ ਸਬੰਧੀ ਉਮੀਦ ਰੱਖਦਿਆਂ ਉਹਨਾਂ ਦਾ ਇਸ ਵਿੱਚ ਭਾਗ ਲੈਣ ਲਈ ਧੰਨਵਾਦ ਵੀ ਕੀਤਾ। ਮੁੱਖ ਵਾਤਾਵਰਣ ਇੰਜਨੀਅਰ ਰਾਜੀਵ ਗੋਇਲ ਨੇ ਵੀ ਇਸ ਟਰੈਕਿੰਗ ਸਿਸਟਮ ਸਬੰਧੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਡਾਕਟਰ ਦੀਪਤੀ ਕਪਿਲ, ਸਾਹਿਕ ਡਾਇਰੈਕਟਰ, ਸੀਪੀਸੀਬੀ ਨੇ ਇਸ ਮੋਡਿਉਲ ਦਾ ਲਾਈਵ ਉਪਯੋਗ ਕਰਕੇ ਇਸ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਹਜਾਰਡਸ ਵੇਸਟ ਦੀ ਜਨਰੇਸ਼ਨ (ਕਿਸਮ ਅਤੇ ਮਾਤਰਾ) ਤੋਂ ਲੈ ਕੇ ਇਸਦੀ ਡਿਸਪੋਜਲ ਤੱਕ ਦੇ ਵੱਖ ਵੱਖ ਪੜਾਵਾਂ ਦੇ ਪੂਰੇ ਰਿਕਾਰਡ ਦੀ ਜਾਣਕਾਰੀ ਰਹੇਗੀ।
ਪ੍ਰਸ਼ਨ / ਉੱਤਰ ਮੌਕੇ ਹਜਾਰਡਸ ਵੇਸਟ ਦੇ ਕੰਮ ਨਾਲ ਸੰਬੰਧਿਤ ਵਪਾਰੀ / ਸਨਤਕਾਰਾਂ ਨੇ ਇਸ ਮੋਡਿਉਲ ਦੇ ਉਪਯੋਗ ਸਬੰਧੀ ਆਪਣੀ ਜਰੂਰਤਾਂ ਮੁਤਾਬਿਕ ਬਹੁਤ ਸਾਰੇ ਪ੍ਰਸ਼ਨ / ਸੰਕੇ ਜਾਹਰ ਕੀਤੇ । ਜਿਨਾਂ ਦਾ ਕੇਂਦਰੀ ਟੀਮ ਵੱਲੋਂ ਸਵਾਗਤ ਕਰਦਿਆਂ ਸੰਤੋਸ਼ ਜਨਕ ਜਵਾਬ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਹ ਮੋਡਿਊਲ ਹਾਲੇ ਡਿਵੈਲਪਿੰਗ ਸਟੇਜ ਵਿੱਚ ਹੈ, ਜਿਸ ਤਰ੍ਹਾਂ ਵਿਅਕਤੀਗਤ ਤੌਰ ਤੇ ਹਜਾਰਸ ਵੇਸਟ ਦੇ ਵਪਾਰੀਕਰਨ ਡਾਟੇ ਦਾ ਹਿਸਾਬ ਰੱਖਿਆ ਜਾਂਦਾ ਹੈ ਉਸ ਤਰ੍ਹਾਂ ਰੱਖਦੇ ਹੋਏ, ਨਾਲ ਹੀ ਇਸ ਮੋਡਿਉਲ ਦਾ ਉਪਯੋਗ ਵੀ ਕੀਤਾ ਜਾਵੇ ਅਤੇ ਇਹ ਜਲਦੀ ਹੀ ਪੂਰਨ ਤੌਰ ਤੇ ਜਰੂਰਤਾਂ ਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਨ ਲੱਗ ਜਾਵੇਗਾ ਅਤੇ ਉਹਨਾਂ ਕਿਹਾ ਕਿ ਕਾਨੂੰਨੀ ਤੌਰ ਤੇ ਹਜਾਰਡਸ ਵੇਸਟ ਨਾਲ ਸੰਬੰਧਿਤ ਵਪਾਰੀ / ਸਅਨਤਕਾਰ ਨੂੰ ਇਸ ਪੋਰਟਲ ਤੇ ਰਜਿਸਟਰੇਸ਼ਨ ਕਰਨੀ ਜਰੂਰੀ ਹੈ।
ਬੋਰਡ ਦੇ ਚੇਅਰਮੈਨ ਪ੍ਰੋਫੈਸਰ (ਡਾ.) ਆਦਰਸ਼ ਪਾਲ ਵਿਗ ਜੋ ਆਪਣੇ ਦਫਤਰੀ ਰੁਝੇਵਿਆਂ ਕਾਰਨ ਇਸ ਪ੍ਰੋਗਰਾਮ ਵਿੱਚ ਨਹੀਂ ਪਹੁੰਚ ਸਕੇ ਅਤੇ ਲਗਾਤਾਰ ਇਸ ਪ੍ਰੋਗਰਾਮ ਨੂੰ ਵੈਬੈਕਸ ਰਾਹੀਂ ਦੇਖ ਰਹੇ ਸਨ ਨੇ ਆਨਲਾਈਨ ਆਪਣੇ ਸੰਬੋਧਨ ਵਿੱਚ ਸਾਰਿਆਂ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਕਿਹਾ ਕਿ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਤੋਂ ਕਾਫੀ ਅੱਗੇ ਲੰਘ ਕੇ ਹੋਰ ਬਹੁਤ ਸਾਰੇ ਪ੍ਰਦੂਸ਼ਣਾਂ ਵਿੱਚ ਹਜ਼ਾਰਸ ਵੇਸਟ ਨੂੰ ਅਜੋਕੇ ਸਮੇਂ ਵਿਗਿਆਨਕ ਤੇ ਸੁਚੱਜੇ ਢੰਗ ਨਾਲ ਸਾਂਭਣਾ / ਰੀਸਾਈਕਲ / ਰੀਪ੍ਰੋਸੈਸ ਅਤੇ ਵਿਗਿਆਨਕ ਤਰੀਕੇ ਨਾਲ ਇਸਦਾ ਪ੍ਰਬੰਧਨ ਵੀ ਕੁਦਰਤ ਦੀ ਵੱਡੀ ਸੇਵਾ ਹੈ।












