September 8, 2026, 1:03 am
----------- Advertisement -----------
HomeNewsEntertainmentਘਰ 'ਤੇ ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਪਹਿਲਾ ਬਿਆਨ: ਕਿਹਾ -...

ਘਰ ‘ਤੇ ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਪਹਿਲਾ ਬਿਆਨ: ਕਿਹਾ – ‘ਮੈਂ ਸੁਰੱਖਿਅਤ ਹਾਂ’

Published on

----------- Advertisement -----------

ਚੰਡੀਗੜ੍ਹ, 3 ਸਤੰਬਰ 2024 – ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏਪੀ ਢਿੱਲੋਂ ਦੇ ਘਰ ਹੋਈ ਗੋਲੀਬਾਰੀ ਨੂੰ ਲੈ ਕੇ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਸਨੇ ਕਿਹਾ- ਮੈਂ ਬਿਲਕੁੱਲ ਸੁਰੱਖਿਅਤ ਹਾਂ। ਏਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਕੈਨੇਡੀਅਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ ਕਿਉਂਕਿ ਏ.ਪੀ ਦੇ ਘਰ ‘ਤੇ ਵਾਪਰੀ ਘਟਨਾ ਤੋਂ ਬਾਅਦ ਸਾਰਾ ਸੋਸ਼ਲ ਮੀਡੀਆ ਲਾਰੈਂਸ ਗੈਂਗ ਖਿਲਾਫ ਅਤੇ ਏ.ਪੀ ਦੀ ਸੁਰੱਖਿਆ ਨੂੰ ਲੈ ਕੇ ਗਰਮਾ ਗਿਆ ਹੈ।

ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਏਪੀ ਢਿੱਲੋਂ ਦੇ ਘਰ ਗੋਲੀਬਾਰੀ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਉਸਦੇ ਘਰ ਦੇ ਬਾਹਰ ਸੜਿਆ ਹੋਇਆ ਸਮਾਨ ਪਿਆ ਸੀ ਅਤੇ ਵਾਰਦਾਤ ਵਾਲੀ ਥਾਂ ਤੇ ਸਮਾਨ ਬੁਰੀ ਤਰ੍ਹਾਂ ਖਿੱਲਰਿਆ ਹੋਇਆ ਸੀ। ਇਸ ਦੇ ਨਾਲ ਹੀ ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਦੋ ਸੜੇ ਹੋਏ ਵਾਹਨ ਵੀ ਮਿਲੇ ਹਨ।

ਏਪੀ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ (ਇੰਸਟਾਗ੍ਰਾਮ) ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਸਨੇ ਲਿਖਿਆ- “ਮੈਂ ਸੁਰੱਖਿਅਤ ਹਾਂ। ਮੇਰੇ ਲੋਕ ਸੁਰੱਖਿਅਤ ਹਨ। ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ। ਤੁਹਾਡਾ ਸਮਰਥਨ ਹੀ ਸਭ ਕੁਝ ਹੈ।” ਸਾਰਿਆਂ ਲਈ ਸ਼ਾਂਤੀ ਅਤੇ ਪਿਆਰ.”

ਇੱਕ ਵਿਦੇਸ਼ੀ ਮੀਡੀਆ ਸਮੂਹ ਨਾਲ ਗੱਲ ਕਰਦਿਆਂ, ਏਪੀ ਢਿੱਲੋਂ ਦੇ ਗੁਆਂਢੀ ਡਾਇਨੇ ਰੀਡ ਨੇ ਦੱਸਿਆ ਕਿ ਜਦੋਂ ਗੋਲੀ ਚਲਾਈ ਗਈ ਤਾਂ ਉਹ ਆਪਣੇ ਘਰ ਵਿੱਚ ਸੀ। ਫਾਇਰਿੰਗ ਦੀ ਆਵਾਜ਼ ਸੁਣ ਕੇ ਉਹ ਜਾਗ ਗਿਆ, ਜਦੋਂ ਉਹ ਬਾਹਰ ਪਹੁੰਚਿਆ ਤਾਂ ਉਥੇ ਕੋਈ ਨਹੀਂ ਸੀ। ਇੱਕ ਤੇਜ਼ ਰਫ਼ਤਾਰ ਕਾਰ ਉੱਥੋਂ ਭੱਜਦੀ ਹੋਈ ਦਿਖਾਈ ਦਿੱਤੀ। ਜਦੋਂ ਘਰ ਦੇ ਰੀਡ ਨੇ ਆਪਣੇ ਘਰ ਦੀ ਛੱਤ ‘ਤੇ ਜਾ ਕੇ ਦੇਖਿਆ ਤਾਂ ਉਸ ਦੇ ਗੁਆਂਢੀ ਦੇ ਘਰ ਦੇ ਬਾਹਰ ਦੋ ਗੱਡੀਆਂ ਸੜ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਬਚਾਅ ਟੀਮ ਪੁੱਜੀ ਉਦੋਂ ਤੱਕ ਟਰੱਕ ਸੜ ਕੇ ਸੁਆਹ ਹੋ ਚੁੱਕਾ ਸੀ।

ਜਾਣਕਾਰੀ ਮੁਤਾਬਕ ਘਟਨਾ ਸਮੇਂ ਢਿੱਲੋਂ ਦੇ ਘਰ ਦੇ ਅੰਦਰ ਉਨ੍ਹਾਂ ਦਾ ਕਰੀਬੀ ਸਾਥੀ ਅਤੇ ਇੰਡੋ-ਕੈਨੇਡੀਅਨ ਰੈਪਰ ਸ਼ਿੰਦਾ ਕਾਹਲੋਂ ਮੌਜੂਦ ਸੀ। ਜਦੋਂ ਘਟਨਾ ਵਾਪਰੀ ਤਾਂ ਸ਼ਿੰਦਾ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਉਹ ਬਿਲਕੁਲ ਠੀਕ ਹੈ। ਇਹ ਘਟਨਾ ਸੋਮਵਾਰ ਸਵੇਰੇ 1:08 ਵਜੇ ਦੀ ਹੈ, ਜਿਸ ਦੀ ਸੀਸੀਟੀਵੀ ਕੈਨੇਡੀਅਨ ਪੁਲਿਸ ਨੇ ਜ਼ਬਤ ਕਰ ਲਈ ਹੈ। ਜਿਸ ਦੇ ਆਧਾਰ ‘ਤੇ ਮੁਲਜ਼ਮ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਸੋਮਵਾਰ ਸਵੇਰੇ, ਵੈਸਟ ਸ਼ੋਰ ਆਰਸੀਐਮਪੀ ਅਧਿਕਾਰੀ ਟੌਡ ਪ੍ਰੈਸਟਨ ਨੇ ਕਿਹਾ ਕਿ ਹਮਲੇ ਦੇ ਸ਼ੱਕੀਆਂ ਨੂੰ ਪੁਲਿਸ ਜਾਣਦੀ ਹੈ। ਹੁਣ ਤੱਕ ਜਿਥੋਂ ਤੱਕ ਜਾਂਚ ਹੋਈ ਹੈ, ਇਹ ਕਿਸੇ ਟਾਰਗੇਟ ਕਿਲਿੰਗ ਗੈਂਗ ਦਾ ਕੰਮ ਹੈ। ਪੁਲਿਸ ਨੇ ਦੱਸਿਆ ਕਿ ਇਹ ਘਰ ਅੰਮ੍ਰਿਤਪਾਲ ਸਿੰਘ ਢਿੱਲੋਂ ਦਾ ਹੈ, ਜਿਸ ਨੇ ਇਸ ਨੂੰ ਜੂਨ 2022 ਵਿੱਚ $1.475 ਮਿਲੀਅਨ ਵਿੱਚ ਖਰੀਦਿਆ ਸੀ। ਢਿੱਲੋਂ ਨੇ ਗ੍ਰੇਟਰ ਵਿਕਟੋਰੀਆ ਦੇ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਕੈਮੋਸਨ ਕਾਲਜ ਵਿੱਚ ਪੜ੍ਹਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਿਆਹ ਤੋਂ 5 ਮਹੀਨੇ ਬਾਅਦ ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਹੋਏ ਵੱਖ, ਆਪਸੀ ਸਹਿਮਤੀ ਨਾਲ ਅਲੱਗ ਹੋਏ ਦੋਵੇਂ

ਰੈਪਰ ਅਤੇ ਗਾਇਕ ਬਾਦਸ਼ਾਹ ਨੇ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਹੀ ਪੰਜਾਬੀ ਅਦਾਕਾਰਾ...

ਬਾਬਾ ਜੀ, ਮੇਰੀ ਜਵਾਨੀ ਜਾਂ ਬੈਡਰੂਮ ਦੇ ਸੁਪਨੇ ਨਾ ਦੇਖੋ…’ ਕੰਗਨਾ ਰਣੌਤ ਦਾ ਰਾਮਦੇਵ ‘ਤੇ ਪਲਟਵਾਰ

ਭਾਜਪਾ (BJP) ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਯੋਗ ਗੁਰੂ ਬਾਬਾ ਰਾਮਦੇਵ 'ਤੇ...

ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ’ਤੇ FDA ਸਖ਼ਤ, ਤਿੰਨ ਬਾਲੀਵੁੱਡ ਅਦਾਕਾਰਾਂ ਨੂੰ ਨੋਟਿਸ

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਚਿਊਇੰਗ ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ਨੂੰ ਲੈ...

‘ਖੁਦ ਨੂੰ ਕਾਕਰੋਚ ਕਹਿਣ ਵਾਲਾ ਗਟਰ ਦਾ ਹਿੱਸਾ’ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਦਿੱਤੀ ਸਫ਼ਾਈ

ਭਾਜਪਾ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ...

ਅਦਾਕਾਰ ਰਾਜਪਾਲ ਯਾਦਵ ਦਾ ਘਰ ਹੋਵੇਗਾ ਕੁਰਕ

ਮੁੰਬਈ: ਬਾਲੀਵੁਡ ਅਦਾਕਾਰ ਰਾਜਪਾਲ ਯਾਦਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੈਂਟਰਲ ਬੈਂਕ ਆਫ਼...

ਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ

ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਮਹਿੰਗੇ ਸ਼ੌਕਾਂ...

‘ਮੇਰੇ ਪੁੱਤ ਸਿੱਧੂ ਦੀ ਫੈਨ following PM ਮੋਦੀ ਦੀ ਫੈਨ following ਦੇ ਬਰਾਬਰ ਹੈ’ : ਬਲਕੌਰ ਸਿੱਧੂ

ਕਾਂਗਰਸ ਪਾਰਟੀ ਵੱਲੋਂ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਬਰਨਾਲਾ ਵਿਖੇ ਸਮਾਗਮ ਕਰਵਾਇਆ ਗਿਆ।...

ਮਾਂ ਦੀ ਅੰਤਿਮ ਵਿਦਾਈ ‘ਤੇ ਭੁੱਬਾਂ ਮਾਰ ਰੋਏ ਗਾਇਕ ਜੱਸੀ ਗਿੱਲ, ਦੁੱਖ ਵੰਡਾਉਣ ਪਹੁੰਚੇ ਸਾਥੀ ਕਲਾਕਾਰ

ਬੀਤੇ ਦਿਨ ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਰਵਿੰਦਰ ਕੌਰ ਦਾ ਦਿਹਾਂਤ ਹੋ...

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ‘ਤੇ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ, ਪੁਲਿਸ ਨੇ ਮਾਮਲਾ ਕੀਤਾ ਦਰਜ

ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਕਸੂਤੇ ਫਸੇ ਹਨ। ਉਨ੍ਹਾਂ ਖਿਲਾਫ ਮਾਰਕੁੱਟ, ਜ਼ਬਰਦਸਤੀ ਬੰਧਕ ਬਣਾਉਣ...