November 14, 2026, 7:23 am
----------- Advertisement -----------
HomeNewsBreaking Newsਸੁਜਾਨਪੁਰ ਵਿੱਚ ਨਗਰ ਕੌਂਸਲ ਚੋਣਾਂ 29 ਸਤੰਬਰ ਨੂੰ, ਜਾਣੋ ਕਦੋਂ ਹੋਣਗੀਆਂ ਨਾਮਜ਼ਦਗੀਆਂ ਦਾਖ਼ਲ

ਸੁਜਾਨਪੁਰ ਵਿੱਚ ਨਗਰ ਕੌਂਸਲ ਚੋਣਾਂ 29 ਸਤੰਬਰ ਨੂੰ, ਜਾਣੋ ਕਦੋਂ ਹੋਣਗੀਆਂ ਨਾਮਜ਼ਦਗੀਆਂ ਦਾਖ਼ਲ

Published on

----------- Advertisement -----------

ਹਮੀਰਪੁਰ ਨਗਰ ਕੌਂਸਲ ਸੁਜਾਨਪੁਰ ਦੇ ਵਾਰਡ ਨੰਬਰ 7 ਦੀ ਚੋਣ 29 ਸਤੰਬਰ ਨੂੰ ਹੋਵੇਗੀ। ਇਸ ਲਈ ਨਾਮਜ਼ਦਗੀਆਂ 11, 12 ਅਤੇ 13 ਸਤੰਬਰ ਨੂੰ ਦਾਖਲ ਕੀਤੀਆਂ ਜਾਣਗੀਆਂ। ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 18 ਸਤੰਬਰ ਰੱਖੀ ਗਈ ਹੈ। ਸਾਬਕਾ ਕੌਂਸਲਰ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਪਵਨ ਕੁਮਾਰ ਦੀ ਮੌਤ ਕਾਰਨ ਇੱਥੇ ਇਹ ਚੋਣ ਕਰਵਾਈ ਜਾ ਰਹੀ ਹੈ। ਵਾਰਡ ਕੌਂਸਲਰ ਦੀ ਇਸ ਖਾਲੀ ਪੋਸਟ ’ਤੇ ਇਸ ਮਹੀਨੇ ਵੋਟਾਂ ਪੈਣਗੀਆਂ, ਜਿਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਕਰੀਬ ਸਾਢੇ ਚਾਰ ਸਾਲ ਪਹਿਲਾਂ ਹੋਈਆਂ ਨਗਰ ਕੌਂਸਲ ਸੁਜਾਨਪੁਰ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ 7 ਦੀ ਚੋਣ ਚਰਚਾ ਵਿੱਚ ਰਹੀ ਸੀ। ਜਦੋਂ ਇਸ ਵਾਰਡ ਤੋਂ ਭਾਜਪਾ ਅਤੇ ਕਾਂਗਰਸ ਦੇ ਸਮਰਥਨ ਵਾਲੇ ਉਮੀਦਵਾਰਾਂ ਨੇ ਚੋਣ ਲੜੀ ਸੀ ਤਾਂ ਇੱਕ ਦੂਜੇ ‘ਤੇ ਦੋਸ਼ ਲੱਗਣ ਕਾਰਨ ਉਨ੍ਹਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ ਸਨ। ਵਾਰਡ ਦੇ ਕੌਂਸਲਰ ਦੀ ਚੋਣ ਜਿੱਤਣ ਵਾਲੇ ਕੌਂਸਲਰ ਨੂੰ ਭਾਜਪਾ ਦੇ ਸਮਰਥਨ ਨਾਲ ਮੀਤ ਪ੍ਰਧਾਨ ਦਾ ਅਹੁਦਾ ਮਿਲਿਆ ਹੈ।

ਇਸ ਤੋਂ ਪਹਿਲਾਂ ਹੋਈਆਂ ਸਾਰੀਆਂ ਚੋਣਾਂ ਵਿੱਚ ਵਾਰਡ ਨੰਬਰ 7 ਨੂੰ ਕਦੇ ਵੀ ਪ੍ਰਧਾਨ ਤੇ ਮੀਤ ਪ੍ਰਧਾਨ ਦਾ ਅਹੁਦਾ ਨਹੀਂ ਮਿਲਿਆ ਸੀ। ਪਰ ਕਰੀਬ 3 ਮਹੀਨੇ ਪਹਿਲਾਂ ਵਾਰਡ ਦੇ ਕੌਂਸਲਰ ਅਤੇ ਮੀਤ ਪ੍ਰਧਾਨ ਦੀ ਅਚਾਨਕ ਮੌਤ ਹੋ ਜਾਣ ਕਾਰਨ ਇਹ ਅਹੁਦਾ ਖਾਲੀ ਹੋ ਗਿਆ ਸੀ। ਆਗਾਮੀ ਨਗਰ ਕੌਂਸਲ ਚੋਣਾਂ ਲਈ ਸਿਰਫ਼ ਡੇਢ ਮਹੀਨਾ ਬਾਕੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਕੈਨੇਡਾ ‘ਚ ਸਿੱਖ ਵਿਅਕਤੀ ਦੀ ਦਸਤਾਰ ਉਤਾਰੀ ਅਤੇ ਸੁੱਟੀ ਬੀਅਰ, 3 ਮੁੰਡੇ ਗ੍ਰਿਫ਼ਤਾਰ

 ਕੈਨੇਡਾ ਵਿੱਚ ਤਿੰਨ ਕਿਸ਼ੋਰਾਂ 'ਤੇ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ,...

ਸਰਕਾਰ ਨੇ ਬਿਜਲੀ ਦੇ ਖਪਤਕਾਰਾਂ ਲਈ ਲਾਂਚ ਕੀਤੀ OTS ਸਕੀਮ, 45 ਦਿਨਾਂ ਦਾ ਮਿਲੇਗਾ ਟਾਈਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਬਿਜਲੀ ਬਿਲਾਂ ਨੂੰ ਲੈ...

MP ਅੰਮ੍ਰਿਤਪਾਲ ਸਿੰਘ ਨੂੰ ਮਿਲੀ ਇੱਕ ਦਿਨ ਦੀ ਅੰਤਰਿਮ ਜ਼ਮਾਨਤ, ਭਲਕੇ ਦਾਦੀ ਦੇ ਸਸਕਾਰ ‘ਚ ਹੋਣਗੇ ਸ਼ਾਮਿਲ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ...

ਸਿੱਧੂ ਮੂਸੇਵਾਲਾ ਦੇ ‘ਫੈਂਟਮ’ ਗੀਤ ‘ਤੇ ਛਿੜਿਆ ਵਿਵਾਦ, ਮਾਪਿਆਂ ਨੇ ਸਾਗਾ ਮਿਊਜ਼ਿਕ ਖਿਲਾਫ਼ ਖੋਲ੍ਹਿਆ ਮੋਰਚਾ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਦੇ ਰਿਲੀਜ਼ ਨੂੰ...

BJP-SAD ਗਠਜੋੜ ‘ਤੇ ਅੰਤਿਮ ਫ਼ੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ

ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਤੇਜ਼ ਹੋ ਗਈ ਹੈ, ਕਿਉਂਕਿ...

ਪਟਿਆਲਾ, ਧਰਮਕੋਟ ਤੇ ਬਾਘਾਪੁਰਾਣਾ ‘ਚ ਵਜਿਆ ਚੋਣ ਬਿਗੁਲ, ਮੁੜ ਚੋਣਾਂ ਲਈ ਸ਼ਡਿਊਲ ਜਾਰੀ

ਪਟਿਆਲਾ, ਧਰਮਕੋਟ ਤੇ ਬਾਘਾਪੁਰਾਣਾ ਵਿੱਚ ਪੈਂਡਿੰਗ ਨਗਰ ਨਿਗਮ ਚੋਣਾਂ ਲਈ ਵੋਟਿੰਗ 28 ਨਵੰਬਰ ਨੂੰ...

 ਚੰਨੀ ਦੀ ਸਾਈਕਲ ਯਾਤਰਾ ਦਾ ਵਿਰੋਧ, ‘ਆਪ’ ਵਰਕਰਾਂ ਨੇ ਦਿਖਾਏ ਕਾਲੇ ਝੰਡੇ

ਚੰਡੀਗੜ੍ਹ, 12 ਨਵੰਬਰ 2026:ਆਮ ਆਦਮੀ ਪਾਰਟੀ (ਆਪ) ਨੇ ਚਮਕੌਰ ਸਾਹਿਬ ਅਤੇ ਸਮਰਾਲਾ ਵਿੱਖੇ ਕਾਂਗਰਸੀ...

ਮੰਤਰੀ ਹਰਭਜਨ ਈਟੀਓ ਦੀ ਮਜੀਠੀਆ ਨੂੰ ਸਿੱਧੀ ਚੁਣੌਤੀ, ਪੁੱਤਰ ਦੇ PCS ਨਤੀਜੇ ’ਤੇ ਮੰਗਿਆ ਜਵਾਬ

ਚੰਡੀਗੜ੍ਹ 12 ਨਵੰਬਰ:ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਪੀਸੀਐਸ ਮੇਨਜ਼ ਪ੍ਰੀਖਿਆ ਦੇ ਨਤੀਜੇ...