September 18, 2026, 4:32 am
----------- Advertisement -----------
HomeNewsEntertainmentਏਅਰਪੋਰਟ 'ਤੇ ਇੱਕ-ਦੂਜੇ ਨਾਲ ਗੱਲਾਂ ਕਰਦੇ ਨਜ਼ਰ ਆਏ ਅਰਬਾਜ਼ ਖਾਨ-ਮਲਾਇਕਾ ਅਰੋੜਾ,ਦੇਖੋ ਵੀਡੀਓ

ਏਅਰਪੋਰਟ ‘ਤੇ ਇੱਕ-ਦੂਜੇ ਨਾਲ ਗੱਲਾਂ ਕਰਦੇ ਨਜ਼ਰ ਆਏ ਅਰਬਾਜ਼ ਖਾਨ-ਮਲਾਇਕਾ ਅਰੋੜਾ,ਦੇਖੋ ਵੀਡੀਓ

Published on

----------- Advertisement -----------

ਬਾਲੀਵੁੱਡ ਸਟਾਰ ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਇਕ ਵਾਰ ਫਿਰ ਆਪਣੇ ਬੇਟੇ ਲਈ ਇਕੱਠੇ ਨਜ਼ਰ ਆਏ। ਅਰਬਾਜ਼ ਅਤੇ ਮਲਾਇਕਾ ਆਪਣੇ ਬੇਟੇ ਅਰਹਾਨ ਨੂੰ ਏਅਰਪੋਰਟ ‘ਤੇ ਛੱਡਣ ਆਏ ਸਨ। ਇਸ ਦੌਰਾਨ ਪਾਪਰਾਜ਼ੀ ਨੇ ਉਨ੍ਹਾਂ ਨੂੰ ਦੇਖਿਆ ਅਤੇ ਦੋਵਾਂ ਦੀਆਂ ਸਾਰੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵਾਇਰਲ ਭਿਆਨੀ ਦੇ ਪੇਜ ਤੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ’ਚ ਮਲਾਇਕਾ ਅਰੋੜਾ ਤੇ ਅਰਬਾਜ਼ ਖ਼ਾਨ ਏਅਰਪੋਰਟ ’ਤੇ ਆਪਣੇ ਪੁੱਤਰ ਨਾਲ ਦਿਖਾਈ ਦੇ ਰਹੇ ਹਨ। ਇਸ ਦੌਰਾਨ ਸਾਰਿਆਂ ਦੇ ਮੂੰਹ ’ਤੇ ਮਾਸਕ ਲੱਗਾ ਹੈ।

ਵੀਡੀਓ ’ਚ ਅਰਬਾਜ਼ ਤੇ ਮਲਾਇਕਾ ਇਕ-ਦੂਜੇ ਨਾਲ ਗੱਲ ਕਰਦੇ ਵੀ ਦੇਖੇ ਜਾ ਸਕਦੇ ਹਨ। ਵੀਡੀਓ ’ਚ ਅਰਹਾਨ ਆਪਣੇ ਦੋਸਤਾਂ ਨੂੰ ਮਿਲਦਾ ਵੀ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਕੁਝ ਹੀ ਦੇਰ ’ਚ ਲੱਖਾਂ ਦੀ ਗਿਣਤੀ ’ਚ ਲਾਈਕਸ ਮਿਲ ਗਏ ਹਨ, ਜਿਸ ’ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਹਰ ਕੋਈ ਬੇਟੇ ਦੀ ਖਾਤਰ ਅਰਬਾਜ਼ ਮਲਾਇਕਾ ਦੇ ਇਸ ਫੈਸਲੇ ਦੀ ਤਾਰੀਫ ਕਰ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ, ”ਜਿਸ ਤਰ੍ਹਾਂ ਉਹ ਆਪਣੇ ਬੇਟੇ ਲਈ ਮਾਤਾ-ਪਿਤਾ ਦਾ ਫਰਜ਼ ਨਿਭਾ ਰਹੇ ਹਨ, ਉਹ ਸ਼ਲਾਘਾਯੋਗ ਹੈ।”

ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ”ਇਹ ਦੇਖ ਕੇ ਚੰਗਾ ਲੱਗਾ ਕਿ ਉਹ ਇਕ-ਦੂਜੇ ਨਾਲ ਚੰਗੀ ਤਰ੍ਹਾਂ ਗੱਲ ਬਾਤ ਕਰ ਰਹੇ ਹਨ।” ਤੁਹਾਨੂੰ ਦੱਸ ਦੇਈਏ ਕਿ ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਨੇ 19 ਸਾਲ ਦਾ ਵਿਆਹ ਟੁੱਟਣ ਤੋਂ ਬਾਅਦ ਸਾਲ 2017 ਵਿੱਚ ਇੱਕ ਦੂਜੇ ਤੋਂ ਤਲਾਕ ਲੈ ਲਿਆ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਆਪਣੇ ਬੇਟੇ ਦੀ ਖ਼ਾਤਰ ਇਕੱਠੇ ਨਜ਼ਰ ਆਏ ਪਰ ਦੋਵੇਂ ਨਿੱਜੀ ਜ਼ਿੰਦਗੀ ‘ਚ ਅੱਗੇ ਵਧ ਗਏ ਹਨ। ਜਿੱਥੇ ਮਲਾਇਕਾ ਅਰੋੜਾ ਅਰਜੁਨ ਕਪੂਰ ਨਾਲ ਰਿਲੇਸ਼ਨਸ਼ਿਪ ਵਿੱਚ ਹੈ, ਉੱਥੇ ਅਰਬਾਜ਼ ਖਾਨ ਜੌਰਜੀਆ ਨੂੰ ਡੇਟ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨਸਿਕ ਤਣਾਅ ਬਣ ਸਕਦੈ ਪਰਿਵਾਰਕ ਸਮੱਸਿਆਵਾਂ ਦੀ ਵਜ੍ਹਾ, ਸਮੇਂ ਸਿਰ ਇਲਾਜ ਦੀ ਸਲਾਹ

ਚੰਡੀਗੜ੍ਹ, 17 ਸਤੰਬਰ 2026: ਅਸੀਂ ਅਕਸਰ ਤਣਾਅ ਨੂੰ ਵਿਅਕਤੀ ਦੇ ਸੁਭਾਅ ਦਾ ਹਿੱਸਾ ਮੰਨ ਲੈਂਦੇ...

ਪੰਜਾਬ ਨੇ 3,100 ਖੇਡ ਮੈਦਾਨ ਬਣਾਏ ਹਨ, ਜਿਨ੍ਹਾਂ ਵਿੱਚੋਂ ਲਗਭਗ 750 ਪਹਿਲਾਂ ਹੀ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ: ਬਲਤੇਜ ਪੰਨੂ

ਚੰਡੀਗੜ੍ਹ 17 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ...

SGPC ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ FIR ਦਰਜ, ਜ਼ਬਰ-ਜਨਾਹ ਦੇ ਇਲਜ਼ਾਮਾਂ ਮਗਰੋਂ ਦਿੱਤਾ ਅਸਤੀਫ਼ਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ...

ਸਖ਼ਤ ਸਜ਼ਾ ਤੇ ਸਮਾਂਬੱਧ ਜਾਂਚ ਦੀ ਲੋੜ, ਗਿਆਨੀ ਰਘਬੀਰ ਦਾ ਬਿਆਨ ਆਇਆ ਸਾਹਮਣੇ

ਪੰਜਾਬ ਸਰਕਾਰ ਵੱਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਦੇ ਸਬੰਧ ‘ਚ...

ਸ਼ਾਹਕੋਟ ਤੋਂ ‘ਆਪ’ ਨੇ ਬਦਲਿਆ ਹਲਕਾ ਇੰਚਾਰਜ

ਆਮ ਆਦਮੀ ਪਾਰਟੀ ਪੰਜਾਬ ਵਲੋਂ ਸੰਗਠਨਾਤਮਕ ਪੱਧਰ ’ਤੇ ਅਹਿਮ ਨਿਯੁਕਤੀ ਕਰਦਿਆਂ ਸ਼ਾਹਕੋਟ ਵਿਧਾਨ ਸਭਾ...

Gippy Grewal ਨਾਲ ਫਲਾਈਟ ‘ਚ ਬਦਸਲੂਕੀ, ਬਿਜ਼ਨੈੱਸ ਕਲਾਸ ਦਾ ਟਿਕਟ ਦੇ ਕੇ ਇਕਾਨਮੀ ਸੀਟ ‘ਤੇ ਬਿਠਾਇਆ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿਚ ਆਪਣੇ ਨਾਲ ਹੋਏ ਤਜਰਬੇ...

ਪੈਟਰੋਲ ਤੇ ਡੀਜ਼ਲ ’ਤੇ ਸਰਕਾਰ ਦਾ ਵੱਡਾ ਫੈਸਲਾ, ਪੈਟਰੋਲ ’ਤੇ ₹1 ਅਤੇ ਡੀਜ਼ਲ ’ਤੇ ₹5 ਘਟਾਇਆ ਵਿੰਡਫਾਲ ਟੈਕਸ

ਸਰਕਾਰ ਨੇ ਦੇਸ਼ ਤੋਂ ਬਾਹਰ ਭੇਜੇ ਜਾਣ ਵਾਲੇ ਪੈਟਰੋਲ, ਡੀਜ਼ਲ ਤੇ ਜੈੱਟ ਈਂਧਣ ‘ਤੇ...

‘ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ’: Lawrence Bishnoi ਗੈਂਗ ਦਾ ਕਥਿਤ ਪੱਤਰ ਵਾਇਰਲ

ਕੈਨੇਡਾ ਦੇ ਰੱਖਿਆ ਮੰਤਰੀ, ਸੈਨਾ ਅਤੇ ਪੁਲੀਸ ਨੂੰ ਪਿਛਲੇ ਸਾਲ ਕਥਿਤ ਤੌਰ 'ਤੇ ਲਾਰੈਂਸ...

ਰਾਜੋਆਣਾ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ, ਰਹਿਮ ਦੀ ਅਪੀਲ ‘ਤੇ ਜਲਦੀ ਫੈਸਲਾ ਲੈਣ ਦੀ ਮੰਗ

ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿੱਖੀ ਹੈ। ਉਨ੍ਹਾਂ ਨੇ...