October 3, 2026, 1:38 am
----------- Advertisement -----------
HomeNewsLatest Newsਕੀ ਡੇਰਾ ਮੁਖੀ ਨੂੰ ਫਰਲੋ ਨਾਲ ਬਦਲਣਗੇ ਸਿਆਸੀ ਸਮੀਕਰਨ; ਮਾਲਵਾ ਖੇਤਰ ਦੀਆਂ...

ਕੀ ਡੇਰਾ ਮੁਖੀ ਨੂੰ ਫਰਲੋ ਨਾਲ ਬਦਲਣਗੇ ਸਿਆਸੀ ਸਮੀਕਰਨ; ਮਾਲਵਾ ਖੇਤਰ ਦੀਆਂ 69 ਸੀਟਾਂ ਤੇ ਡੇਰਾ ਪ੍ਰਭਾਵ

Published on

----------- Advertisement -----------

ਚੰਡੀਗੜ੍ਹ : – ਪੰਜਾਬ ਵਿੱਚ ਚੱਲ ਰਹੇ ਚੋਣ ਸੀਜ਼ਨ ਦੌਰਾਨ ਹਰਿਆਣਾ ਸਰਕਾਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 21 ਦਿਨਾਂ ਦੀ ਛੁੱਟੀ ਦੇ ਦਿੱਤੀ ਹੈ। ਰਾਮ ਰਹੀਮ 27 ਫਰਵਰੀ ਤੱਕ ਬਾਹਰ ਰਹੇਗਾ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੀਆਂ ਚੋਣਾਂ ‘ਤੇ ਪਵੇਗਾ। ਪੰਜਾਬ ‘ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਸੂਬੇ ਦੇ ਮਾਲਵਾ ਖੇਤਰ ਦੀਆਂ 69 ਸੀਟਾਂ ‘ਤੇ ਡੇਰੇ ਦਾ ਸਿੱਧਾ ਅਸਰ ਹੈ।

ਡੇਰਾ ਮੁਖੀ ਨੂੰ ਦਿੱਤੀ ਫਰਲੋ ਦਾ ਸਿੱਧਾ ਅਸਰ ਪੰਜਾਬ ਦੀਆਂ ਚੋਣਾਂ ‘ਤੇ ਪਵੇਗਾ। ਇਸ ਦਾ ਮਤਲਬ ਹੈ ਕਿ ਭਾਜਪਾ ਨੇ ਡੇਰਾ ਪ੍ਰੇਮੀਆਂ ਦੇ ਵੋਟ ਬੈਂਕ ਦੀ ਮਦਦ ਕਰਨ ਲਈ ਇਹ ਵੱਡੀ ਬਾਜ਼ੀ ਖੇਡੀ ਹੈ। ਇਸ ਦੇ ਨਾਲ ਹੀ ਫਰਲੋ ਦੀ ਖਬਰ ਤੋਂ ਬਾਅਦ ਡੇਰਾ ਪ੍ਰੇਮੀ ਵੀ ਉਤਸ਼ਾਹਿਤ ਹਨ।
ਫ਼ਿਰੋਜ਼ਪੁਰ, ਮੋਗਾ, ਫ਼ਾਜ਼ਿਲਕਾ, ਅਬੋਹਰ, ਫ਼ਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਪਟਿਆਲਾ, ਲੁਧਿਆਣਾ, ਮਾਨਸਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਉਂਦੇ ਹਨ। ਮਾਲਵੇ ਵਿੱਚ 69 ਵਿਧਾਨ ਸਭਾ ਹਲਕੇ ਅਜਿਹੇ ਹਨ ਜਿੱਥੇ ਡੇਰੇ ਦਾ ਸਿੱਧਾ ਪ੍ਰਭਾਵ ਹੈ। 2012 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਾਲਵਾ ਖੇਤਰ ਵਿੱਚ 33 ਸੀਟਾਂ ਮਿਲੀਆਂ ਸਨ। 2012 ਵਿੱਚ ਡੇਰੇ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਡੇਰੇ ਨੇ ਕੁਝ ਸੀਟਾਂ ‘ਤੇ ਅਕਾਲੀ ਦਲ ਅਤੇ ਕੁਝ ਸੀਟਾਂ ‘ਤੇ ਕਾਂਗਰਸ ਨੂੰ ਸਮਰਥਨ ਦਿੱਤਾ ਸੀ।

ਡੇਰਾ ਸਿਰਸਾ ਪੰਜਾਬ ਦੀਆਂ 2007, 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਖ਼ਲਅੰਦਾਜ਼ੀ ਕਰ ਰਿਹਾ ਹੈ। ਇਸ ਤੋਂ ਇਲਾਵਾ ਡੇਰੇ ਦੇ ਸਿਆਸੀ ਵਿੰਗ ਨੇ 2014 ਦੀਆਂ ਲੋਕ ਸਭਾ ਅਤੇ ਅਕਤੂਬਰ 2014 ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਡੇਰਾ ਮੁਖੀ ਨੇ ਖ਼ੁਦ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੀਐਮ ਮੋਦੀ ਦੇ ਸਵੱਛ ਭਾਰਤ ਮਿਸ਼ਨ ਦੀ ਸ਼ਲਾਘਾ ਕਰਦਿਆਂ ਸਮਰਥਨ ਕੀਤਾ ਸੀ। ਪੰਜਾਬ ਅਤੇ ਹਰਿਆਣਾ ਸਮੇਤ ਕੇਂਦਰ ਦੇ ਸਾਰੇ ਵੱਡੇ ਆਗੂ, ਵਿਧਾਇਕ, ਮੰਤਰੀ ਡੇਰਾ ਸੱਚਾ ਸੌਦਾ ਵਿੱਚ ਵੋਟਾਂ ਮੰਗਣ ਲਈ ਆਉਂਦੇ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਾਜਾ ਵੜਿੰਗ ਨੇ ਸਚਿਨ ਪਾਇਲਟ ’ਤੇ ਕੱਸਿਆ ਤੰਜ, ‘ਚੰਨੀ ਦੀ ਜਿੱਤ ਹੋਈ ਹੈ’

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ...

ਰੂਪ ਕੌਰ ਸੰਧੂ ਦਾ ਵੱਡਾ ਖੁਲਾਸਾ, 9 ਅਕਤੂਬਰ ਨੂੰ ਸਬੂਤਾਂ ਸਮੇਤ ਜਥੇਦਾਰ ਕੋਲ ਪਹੁੰਚਣਗੇ

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੁੱਝ ਦਿਨ ਪਹਿਲਾਂ ਪਾਰਟੀ ਵਿਚੋਂ ਬਰਖ਼ਾਸਤ ਕੀਤੀ ਗਈ ਬੀਬਾ ਰੂਪ...

ਮਸਕਟ ‘ਚ ਨੰਗਲ ਦੇ ਮੁੰਡੇ ਨੂੰ ਸੁਣਾਈ ਗਈ ਮੌਤ ਦੀ ਸਜ਼ਾ, ਮਾਂ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ਨੰਗਲ ਦੇ ਇੱਕ ਨੌਜਵਾਨ ਨੂੰ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ।...

ਮਹਾਰਾਸ਼ਟਰ ‘ਚ ਟਰੱਕ ਅਤੇ ਪਿਕਅੱਪ ਦੀ ਟੱਕਰ, 7 ਲੋਕਾਂ ਦੀ ਮੌਤ

ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿਚ ਅੱਜ ਸਮ੍ਰਿਧੀ ਹਾਈਵੇਅ 'ਤੇ ਭਿਆਨਤ ਸੜਕੀ ਹਾਦਸਾ ਵਾਪਰਿਆ। ਤੇਜ਼...

ਲਵਲੀ ਯੂਨੀਵਰਸਿਟੀ ’ਚ ਕੈਂਪਸ ਦੇ ਬਾਹਰ ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨੌਜਵਾਨ ਦੀ ਹੋਈ ਪਛਾਣ

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਿੰਸਾ ਦੌਰਾਨ ਕੈਂਪਸ ਦੇ ਬਾਹਰ...

ਕੁਲਯੁਗੀ ਪੁੱਤ ਨੇ ਮਾਂ ਦਾ ਕੀਤਾ ਕਤਲ, ਪੁੱਤ ਨੂੰ ਲਿੰਗ ਪਰਿਵਰਤਨ ਕਰਨ ਤੋਂ ਰੋਕਣ ਉੱਤੇ ਹੋਇਆ ਸੀ ਵਿਵਾਦ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਰਾਜੇਂਦਰ ਨਗਰ ਚੌਰਾਹੇ ਨੇੜੇ ਇੱਕ ਔਰਤ ਦਾ ਕਤਲ...

ਚਾਵਲਾ ਖ਼ਿਲਾਫ਼ ਬਲਾਤਕਾਰ ਕੇਸ ’ਚ ‘ਆਪ’ ਦਾ ਵੱਡਾ ਦਾਅਵਾ, ਕਥਿਤ ਆਡੀਓ ਨਾਲ ਚੁੱਕੇ ਸਵਾਲ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼...

  ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨੂੰ ਸੌਂਪਿਆ ਅਸਤੀਫ਼ਾ, ਕਿਹਾ- ਹੁਣ ਕੁਝ ਦਿਨ ਛੁੱਟੀ ਲੈਣੀ ਚਾਹੀਦੀ

ਪੰਜਾਬ ਚੋਣਾਂ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ, ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ...

ਕਲਯੁਗੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਕੀਤਾ ਕਤਲ, ਫੇਰ ਖੁਦਕੁਸ਼ੀ ਵਿਖਾਉਣ ਦੀ ਰਚੀ ਸਾਜ਼ਿਸ਼

ਬਠਿੰਡਾ ਵਿੱਚ ਇੱਕ ਔਰਤ ਨੇ ਆਪਣੇ ਨਾਜਾਇਜ਼ ਸਬੰਧਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਆਪਣੇ...