May 1, 2026, 10:35 am
----------- Advertisement -----------
HomeNewsBreaking Newsਡਿਪੋਰਟ ਕੀਤੀ ਪੰਜਾਬ ਦੀ ਇਸ ਮਹਿਲਾ ਖਿਲਾਫ਼ ਇੰਟਰਪੋਲ ਦਾ ਨੋਟਿਸ ! ਜੇ...

ਡਿਪੋਰਟ ਕੀਤੀ ਪੰਜਾਬ ਦੀ ਇਸ ਮਹਿਲਾ ਖਿਲਾਫ਼ ਇੰਟਰਪੋਲ ਦਾ ਨੋਟਿਸ ! ਜੇ ਫੜੀ ਨਾ ਜਾਂਦੀ ਤਾਂ………

Published on

----------- Advertisement -----------

ਅਮਰੀਕਾ ਤੋਂ ਜਿੰਨਾਂ 30 ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਉਸ ਵਿੱਚ ਮਹਿਲਾ ਲਵਪ੍ਰੀਤ ਕੌਰ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ । ਸੂਤਰਾਂ ਦੇ ਮਤਾਬਿਕ ਕਪੂਰਥਲਾ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਖਿਲਾਫ਼ ਇੰਟਰਪੋਲ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਉਹ ਵਾਂਟੇਡ ਦੀ ਲਿਸਟ ਵਿੱਚ ਸੀ ਉਸ ਦੇ ਖਿਲਾਫ਼ ਇਟਲੀ ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ ।

ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਕੌਰ ਇਟਲੀ ਹੁੰਦੇ ਹੋਏ ਅਮਰੀਕਾ ਪਹੁੰਚੀ ਸੀ ਆਉਣ ਵਾਲੇ ਦਿਨਾਂ ਵਿੱਚ ਲਵਪ੍ਰੀਤ ਕੌਰ ਖਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ । ਡਿਪੋਰਟ ਹੋਣ ਤੋਂ ਬਾਅਦ ਭਾਰਤ ਪਰਤੀ ਲਵਪ੍ਰੀਤ ਕੌਰ ਨੇ ਆਪਣੀ ਕਹਾਣੀ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਉਹ ਭੁਲੱਥ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ 30 ਦੀ ਹੈ । 2 ਜਨਵਰੀ ਨੂੰ ਆਪਣੇ 10 ਸਾਲ ਦੇ ਪੁੱਤਰ ਨਾਲ ਅਮਰੀਕਾ ਲਈ ਰਵਾਨਾ ਹੋਈ ਆਪਣੇ ਪਤੀ ਨਾਲ ਮੁੜ ਮਿਲਣ ਲਈ, ਕੁਝ ਸਾਲਾਂ ਤੋਂ ਪਤੀ ਉੱਥੇ ਰਹਿ ਰਿਹਾ ਹੈ ਪਰ ਲਵਪ੍ਰੀਤ ਨੂੰ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੈਕਸੀਕੋ ਰਾਹੀਂ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜ ਲਿਆ।

ਲਵਪ੍ਰੀਤ ਨੇ ਦੱਸਿਆ ਸੀ ਕਿ ਉਸ ਨੇ ਅਮਰੀਕਾ ਜਾਣ ਲਈ ਆਪਣੀ ਸਭ ਕੁਝ ਲਾਅ ਦਿੱਤਾ ਸੀ ਉਸ ਨੇ ਏਜੰਟਾਂ ਨੂੰ 1.05 ਕਰੋੜ ਦਿੱਤੇ ਜਿਨ੍ਹਾਂ ਨੇ ਡੌਂਕੀ ਰਾਹੀਂ ਅਮਰੀਕਾ ਭੇਜਣ ਦਾ ਦਾਅਵਾ ਕੀਤਾ ਸੀ। ਲਵਪ੍ਰੀਤ ਨੇ ਦੱਸਿਆ ਸੀ ਕਿ ਕਿ ਏਜੰਟ ਨੇ ਸਾਡੇ ਪਰਿਵਾਰ ਨੂੰ ਸਿੱਧੇ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ ਪਰ ਰਸਤੇ ਵਿੱਚ ਜੋ ਸਹਿਣ ਕੀਤਾ ਉਹ ਉਮੀਦ ਤੋਂ ਕਿਤੇ ਵੱਧ ਸੀ। ਇੱਕ ਸਿੱਧੀ ਯਾਤਰਾ ਦੀ ਬਜਾਏ ਉਸਨੂੰ ਖਤਰਨਾਕ ‘ਡੌਂਕੀ’ ਰਸਤਾ ਅਪਣਾਉਣ ਲਈ ਮਜਬੂਰ ਕੀਤਾ ਗਿਆ। ਲਵਪ੍ਰੀਤ ਕੌਰ ਤੇ ਉਸਦੇ ਪੁੱਤਰ ਨੂੰ ਕੋਲੰਬੀਆ ਦੇ ਮੇਡੇਲਿਨ ਲਿਜਾਇਆ ਗਿਆ ਤੇ ਇੱਕ ਫਲਾਈਟ ਰਾਹੀਂ ਐਲ ਸੈਲਵਾਡੋਰ ਦੇ ਸੈਨ ਸੈਲਵਾਡੋਰ ਲਿਜਾਣ ਤੋਂ ਪਹਿਲਾਂ ਲਗਭਗ ਦੋ ਹਫ਼ਤਿਆਂ ਤੱਕ ਉੱਥੇ ਰੱਖਿਆ ਗਿਆ। ਦੋ ਦਿਨ ਮੈਕਸੀਕੋ ਵਿੱਚ ਰਹਿਣ ਤੋਂ ਬਾਅਦ ਉਹ ਆਖਰਕਾਰ 27 ਜਨਵਰੀ ਨੂੰ ਅਮਰੀਕਾ ਚਲੇ ਗਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਰਜਿੰਦਰ ਗੁਪਤਾ ‘ਤੇ ਐਕਸ਼ਨ, PPCB ਨੇ ਟ੍ਰਾਈਡੈਂਟ ਫੈਕਟਰੀ ‘ਤੇ ਮਾਰਿਆ ਛਾਪਾ!

ਪੰਜਾਬ ਦੇ ਇੱਕ ਪ੍ਰਮੁੱਖ ਉਦਯੋਗਿਕ ਘਰਾਣੇ, ਟ੍ਰਾਈਡੈਂਟ ਗਰੁੱਪ ਦੇ ਧੌਲਾ ਸਥਿਤ ਕੰਪਲੈਕਸ ‘ਤੇ ਰਾਜ...

ਬੱਚਿਆਂ ਦੀ ਸਿਹਤ ਲਈ ਵੱਡਾ ਫੈਸਲਾ: ਸਕੂਲਾਂ ਕੋਲ ਐਨਰਜੀ ਡਰਿੰਕਸ ਦੀ ਵਿਕਰੀ ਬੰਦ

ਲੁਧਿਆਣਾ ਜ਼ਿਲ੍ਹਾ ਸਹਿਤ ‘ਚ ਬੱਚਿਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ, ਸਿਹਤ ਵਿਭਾਗ...

ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ

ਚੰਡੀਗੜ੍ਹ, 29 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ।...

ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰ 1 ਮਈ ਤੋਂ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ...

ਚੰਡੀਗੜ੍ਹ, 29 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਤੋਂ...

ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਮਸ਼ਹੂਰ ਵਕੀਲ ਘੁੰਮਣ ਬਦਰਜ਼, ਮੁੱਖ ਮੰਤਰੀ ਨੇ ਕੀਤਾ ਸਵਾਗਤ

 ਵਕੀਲ ਜੀ.ਐਸ. ਘੁੰਮਣ ਅਤੇ ਜੀ.ਪੀ.ਐਸ. ਘੁੰਮਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਮੁੱਖ...

ਐਗਜ਼ਿਟ ਪੋਲ: ਪੱਛਮੀ ਬੰਗਾਲ, ਅਸਾਮ, ਕੇਰਲ ਤੇ ਤਮਿਲਨਾਡੂ ‘ਚ ਕਿਸਦੀ ਬਣ ਸਕਦੀ ਹੈ ਸਰਕਾਰ?

West Bengal ਵਿੱਚ ਬੁੱਧਵਾਰ ਨੂੰ ਦੂਜੇ ਅਤੇ ਆਖ਼ਰੀ ਪੜਾਅ ਦੀ ਵੋਟਿੰਗ ਮੁਕੰਮਲ ਹੋ ਗਈ।...

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...