November 11, 2026, 12:49 pm
----------- Advertisement -----------
HomeNewsBreaking Newsਕਿਸਾਨਾਂ ਨੇ ਲੰਡਨ ’ਚ ‘ਵਿਰਾਸਤੀ ਟੈਕਸ’ ਦੇ ਵਿਰੋਧ ’ਚ ਕੱਢਿਆ ਟਰੈਕਟਰ ਮਾਰਚ 

ਕਿਸਾਨਾਂ ਨੇ ਲੰਡਨ ’ਚ ‘ਵਿਰਾਸਤੀ ਟੈਕਸ’ ਦੇ ਵਿਰੋਧ ’ਚ ਕੱਢਿਆ ਟਰੈਕਟਰ ਮਾਰਚ 

Published on

----------- Advertisement -----------

ਲੰਡਨ ’ਚ ਕਿਸਾਨਾਂ ਨੇ ਟਰੈਕਟਰ ਮਾਰਚ ਕੱਢ ਕੇ ਸਰਕਾਰ ਨੂੰ ‘ਵਿਰਾਸਤੀ ਟੈਕਸ’ ਖ਼ਤਮ ਕਰਨ ਦੀ ਅਪੀਲ ਕੀਤੀ। ਕਿਸਾਨਾਂ ਨੇ ਲੇਬਰ ਸਰਕਾਰ ਤੋਂ ਅਪਣੀ ਵਿਰਾਸਤੀ ਟੈਕਸ ਯੋਜਨਾ ’ਤੇ ਮੁੜ ਵਿਚਾਰ ਕਰਨ ਦੀ ਮੰਗ ਕਰਦੇ ਹੋਏ ਵੈਸਟਮਿੰਸਟਰ ’ਚ ਮਾਰਚ ਦੌਰਾਨ ਟਰੈਕਟਰ ਅਤੇ ਟੈਂਕ  ਸੜਕਾਂ ’ਤੇ ਉਤਾਰੇ। ਇਕ ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਵਾਲੇ ਖੇਤਾਂ ’ਤੇ 20 ਪ੍ਰਤੀਸ਼ਤ ਵਿਰਾਸਤੀ ਟੈਕਸ ਦਰ ਲਗਾਉਣ ਦੀਆਂ ਯੋਜਨਾਵਾਂ ਦੇ ਵਿਰੁਧ ਸੈਂਕੜੇ ਲੋਕ ਪੇਂਡੂ ਖੇਤਰਾਂ ਤੋਂ ਇਸ ਰੋਸ ਰੈਲੀ ਵਿਚ ਸ਼ਾਮਲ ਹੋਏ। ਇਹ ਮਾਰਚ ਸੇਵ ਬ੍ਰਿਟਿਸ਼ ਫ਼ਾਰਮਿੰਗ ਦੁਆਰਾ ਆਯੋਜਤ ਕੀਤਾ ਗਿਆ, ਪਿਛਲੇ ਸਾਲ ਚਾਂਸਲਰ ਰੇਚਲ ਰੀਵਜ਼ ਦੁਆਰਾ ਇਸੇ ਦੇ ਹੱਲ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਰਾਜਧਾਨੀ ਵਿਚ ਕਿਸਾਨਾਂ ਵਲੋਂ ਤੀਜੀ ਵਾਰ ਰੈਲੀ ਕੀਤੀ ਗਈ ਹੈ।

ਕਿਸਾਨਾਂ ਨੇ ਵ੍ਹਾਈਟਹਾਲ ਦੇ ਨਾਲ-ਨਾਲ ਅਪਣੇ ਟਰੈਕਟਰ ਖੜੇ ਕਰ ਦਿਤੇ ਹਨ ਅਤੇ ਵਾਹਨਾਂ ਦੀ ਲਾਈਨ ਟੈਫ਼ਲਗਰ ਸਕੁਏਅਰ ਤੱਕ ਫੈਲ ਗਈ ਹੈ। ਧਰਨੇ ਦੌਰਾਨ ਚਾਰ ਟੈਂਕ ਵੀ ਦੇਖੇ ਗਏ ਹਨ। ਪ੍ਰਦਰਸ਼ਨਕਾਰੀਆਂ ਨੂੰ ਯੂਨੀਅਨ ਜੈਕ ਦੇ ਝੰਡੇ ਫੜੇ ਅਤੇ ਬ੍ਰਿਟਿਸ਼ ਖੇਤੀ ਦੇ ਸਮਰਥਨ ਵਿਚ ਬੈਨਰ ਦਿਖਾਉਂਦੇ ਦੇਖਿਆ ਜਾ ਸਕਦਾ ਹੈ।
ਹੁਣ ਤਕ, ਕਿਸਾਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਆਪਣੀਆਂ ਯੋਜਨਾਵਾਂ ਤੋਂ ਪਿੱਛੇ ਨਹੀਂ ਹਟੇਗੀ ਪਰ ਵਿਰੋਧ ਦੇ ਆਯੋਜਕ ਲਿਜ਼ ਵੈਬਸਟਰ ਨੇ ਦਿ ਇੰਡੀਪੈਂਡੈਂਟ ਨੂੰ ਦਸਿਆ ਕਿ ਉਸਨੂੰ ਉਮੀਦ ਹੈ ਕਿ ਇਹ ਕਾਰਵਾਈ ਮੰਤਰੀਆਂ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਏਗੀ। ਉਸਨੇ ਸਰਕਾਰ ’ਤੇ ‘ਭੋਜਨ ਸੰਕਟ ਵੱਲ ਵਧਣ’ ਦਾ ਦੋਸ਼ ਲਗਾਇਆ।

ਇਹ ਰੈਲੀ ਉਦੋਂ ਕੱਢੀ ਗਈ ਹੈ ਜਦੋਂ ਸੰਸਦ ਮੈਂਬਰ 148,000 ਤੋਂ ਵੱਧ ਦਸਤਖ਼ਤਾਂ ਵਾਲੀ ਇਕ ਈ-ਪਟੀਸ਼ਨ ’ਤੇ ਬਹਿਸ ਕਰ ਰਹੇ ਹਨ ਜਿਸ ਵਿਚ ਖੇਤਾਂ ਲਈ ਮੌਜੂਦਾ ਵਿਰਾਸਤੀ ਟੈਕਸ ਛੋਟ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਨਾਈਜ਼ੇਲ ਫਰੇਜ ਨੇ ਵਿਰੋਧ ਪ੍ਰਦਰਸ਼ਨ ਲਈ ਜਾ ਰਹੇ ਬ੍ਰਿਟਿਸ਼ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ‘ਮੌਤ ਟੈਕਸ’ ਨੂੰ ਖ਼ਤਮ ਕਰਨ ਦਾ ਸੱਦਾ ਦਿਤਾ ਸੀ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਦਰ ਡੇਅਰੀ ਦਾ ਦੁੱਧ ਹੋਇਆ ਮਹਿੰਗਾ , 4 ਰੁਪਏ ਪ੍ਰਤੀ ਲਿਟਰ ਤੱਕ ਹੋਇਆ ਵਾਧਾ

ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਦੁੱਧ ਦੀਆਂ ਵਧੀਆਂ ਕੀਮਤਾਂ ਦਾ...

ਬੁਲਗਾਰੀਆ ‘ਚ ਧੁੰਦ ਕਾਰਨ ਆਪਸ ‘ਚ ਟਕਰਾਏ 86 ਵਾਹਨ

ਮੰਗਲਵਾਰ ਨੂੰ ਬੁਲਗਾਰੀਆ ’ਚ ਇੱਕ ਭਿਆਨਕ ਹਾਦਸਾ ਵਾਪਰਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੂਰਬੀ ਬੁਲਗਾਰੀਆ...

ਕੰਧ ’ਚ ਵੱਜੀ ਬੱਸ, ਤਿੰਨ ਸਵਾਰੀਆਂ ਦੀ ਮੌਕੇ ’ਤੇ ਹੀ ਮੌਤ

ਧੂਰੀ ਤੋਂ ਪਟਿਆਲਾ ਜਾ ਰਹੀ ਪਹਿਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੰਗਰੂਰ ਪਹੁੰਚਣ...

34 ਸਾਲ ਪੁਰਾਣੇ ਅਮਰੀਕ ਸਿੰਘ ਸਕਰੀ ਲਾਪਤਾ ਮਾਮਲੇ ’ਚ ਸਾਬਕਾ ਐੱਸ.ਐੱਸ.ਪੀ. ਦੋਸ਼ੀ ਕਰਾਰ

 1992 ਦੇ ਬਹੁ-ਚਰਚਿਤ ਟਰਾਂਸਪੋਰਟਰ ਅਮਰੀਕ ਸਿੰਘ ਸਕਰੀ ਦੇ ਲਾਪਤਾ ਹੋਣ ਦੇ ਕਰੀਬ 34 ਸਾਲ ਪੁਰਾਣੇ...

ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

 ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ...

ਪੈਨਸ਼ਨਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ ! 1.09 ਕਰੋੜ ਲੋਕਾਂ ਦੇ ਖਾਤਿਆਂ ‘ਚ ਪਹੁੰਚੇ 1100 ਰੁਪਏ

ਲੋਕ ਆਸਥਾ ਦੇ ਮਹਾਪਰਵ ਛੱਠ ਪੂਜਾ ਤੋਂ ਠੀਕ ਪਹਿਲਾਂ ਬਿਹਾਰ ਸਰਕਾਰ ਨੇ ਸੂਬੇ ਦੇ...

ਪਰਿਵਾਰ ਦੀ ਚਮਕੀ ਕਿਸਮਤ, ਧੀ ਦੇ ਜਨਮ ਦੇ ਨਾਲ ਹੀ ਲੱਗੀ ਡੇਢ ਕਰੋੜ ਦੀ ਲਾਟਰੀ!

ਦੀਵਾਲੀ ਦਾ ਤਿਉਹਾਰ ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ, ਪਰ ਬਰੇਟਾ ਸ਼ਹਿਰ...

ਘਰੇਲੂ ਝਗੜੇ ਦੌਰਾਨ ਭਰਾ ਨੇ ਭਰਾ ਨੂੰ ਮਾਰੀ ਗੋਲੀ, ਹੋਈ ਮੌਤ

ਪੁਲਿਸ ਥਾਣਾ ਕੰਬੋਅ (ਅੰਮ੍ਰਿਤਸਰ ਦਿਹਾਤੀ) ਦੇ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਵਿਖੇ ਇਕ ਬੇਹੱਦ...

ਮੀਂਹ ਕਾਰਨ ਰੱਦ ਹੋਇਆ ਤੀਜਾ ਵਨਡੇ ਮੈਚ, ਸੀਰੀਜ਼ ‘ਚ ਭਾਰਤ 2-0 ਨਾਲ ਅੱਗੇ

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਮੈਚ ਅੱਜ ਹੈਮਿਲਟਨ...