April 30, 2026, 2:29 am
----------- Advertisement -----------
HomeNewsLatest Newsਮਾਇਆਵਤੀ ਦੇ ਆਉਣ ਦੀ ਘਬਰਾਹਟ ਚ ਚੰਨੀ ਨੇ ਬਸਪਾ ਅਤੇ ਅਕਾਲੀ ਦਲ...

ਮਾਇਆਵਤੀ ਦੇ ਆਉਣ ਦੀ ਘਬਰਾਹਟ ਚ ਚੰਨੀ ਨੇ ਬਸਪਾ ਅਤੇ ਅਕਾਲੀ ਦਲ ਵਿੱਚ ਫੁੱਟ ਪਾਉਣ ਦਾ ਬਿਆਨ ਦਿੱਤਾ : ਗੜੀ

Published on

----------- Advertisement -----------

ਚੰਡੀਗੜ : – ਕੱਲ ਦੇਰ ਸ਼ਾਮ ਲੁਧਿਆਣਾ ਚ ਇੱਕ ਚੈਨਲ ਨੂੰ ਇੰਟਰਵਿਉ ਦਿੰਦੇ ਹੋਏ ਸ. ਚਰਨਜੀਤ ਸਿੰਘ ਚੰਨੀ ਨੇ ਬਸਪਾ ਸੁਪ੍ਰੀਮੋ ਮਾਇਆਵਤੀ ਦੇ ਆਉਣ ਦੀ ਆਹਟ ਵਿੱਚ ਬੌਖਲਾ ਕੇ ਕਿਹਾ ਕਿ ਬਸਪਾ ਨੇ ਆਪਣੇ ਆਪ ਨੂੰ ਅਕਾਲੀਆਂ ਦੇ ਹੱਥ ਵੇਚ ਦਿੱਤਾ ਅਤੇ ਆਪਣੇ ਸਾਰੇ ਅਧਿਕਾਰ ਅਕਾਲੀ ਦਲ ਨੂੰ ਦੇ ਦਿੱਤੇ ਹਨ| ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਮੁਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੇ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਲਹਿਰ ਹਨ੍ਹੇਰੀ ਦੀ ਤਰ੍ਹਾਂ ਚੱਲ ਰਹੀ ਹੈ ਅਤੇ ਇਸ ਹਨ੍ਹੇਰੀ ਵਿੱਚ ਸਾਰੇ ਵਿਰੋਧੀ  ਢਹਿ ਜਾਣਗੇ I ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਬਸਪਾ ਦੇ ਉਮੀਦਵਾਰ ਖੜੇ ਹਨ ਉੱਥੇ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਨਾਲ ਮਿਲਕੇ ਬਸਪਾ ਦਾ ਵੋਟ ਕੱਟਣ ਦਾ ਕੰਮ ਕਰ ਰਿਹਾ ਹੈ ।

ਬਸਪਾ ਪ੍ਰਧਾਨ ਸ. ਜਸਵੀਰ ਸਿੰਘ ਗੜੀ ਨੇ ਇਸ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਚੰਨੀ ਇੱਕ ਭੁਲੇਖੇ ਵਿੱਚ ਹਨ ਅਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਹ ਅਗਲੇ 5 ਸਾਲ ਸੂਬੇ ਉੱਤੇ ਰਾਜ ਕਰਣ ਵਾਲੇ ਹਨ ਪਰ ਹਕੀਕਤ ਇਹ ਹੈ ਕਿ ਭੈਣ ਮਾਇਆਵਤੀ ਦੇ ਆਉਣ ਮਗਰੋਂ ਪੰਜਾਬ ਦਾ ਦੋਆਬਾ ਖੇਤਰ ਇੱਕ ਵਾਰ ਫਿਰ ਬਸਪਾ ਦੇ ਨਾਲ ਆਪਣੀ ਵਫਾਦਾਰੀ ਪੇਸ਼ ਕਰਣ ਨੂੰ ਦਾਨਾ ਮੰਡੀ ਨਵਾਂਸ਼ਹਰ ਵਿੱਚ ਇੱਕਜੁਟ ਹੋ ਰਿਹਾ ਹੈ I ਊਨਾ ਕਿਹਾ ਕਿ ਕੱਲ ਮਾਇਆਵਤੀ ਦੇ ਆਉਂਦੇ ਹੀ ਚੰਨੀ ਸਹਿਤ ਸਾਰੇ ਵਿਰੋਧੀਆਂ ਨੂੰ ਆਪਣੇ ਸਾਰੇ ਬਿਆਨ ਅਤੇ ਵਹਿਮਾਂ ਦਾ ਜਵਾਬ ਮਿਲ ਜਾਵੇਗਾ I ਗੜੀ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਉਨ੍ਹਾਂ ਦਾ ਗੱਠਜੋਡ਼ ਬਿਲਕੁੱਲ ਸਾਫ਼ ਪਾਕ ਹੈ ਅਤੇ ਇਸ ਵਾਰ ਪੰਜਾਬ  ਦੇ ਲੋਕ ਉਨ੍ਹਾਂ ਨੂੰ 20 ਫਰਵਰੀ ਨੂੰ ਵੋਟ ਪਾ ਕੇ ਬਹੁਮਤ ਦੇਣ ਵਾਲੇ ਹਨ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...

ਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ; ਮਾਪੇ ਬੱਚਿਆਂ ਨੂੰ ਲੈਣ ਦੌੜੇ

Patiala ਦੇ ਕਈ ਨਾਮੀ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਭਰੇ...

ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ, 11 ਪੰਜਾਬੀ ਨੌਜਵਾਨ ਅੱਜ ਰਾਤ ਪਹੁੰਚਣਗੇ ਵਤਨ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਜਾਣਕਾਰੀ ਦਿੱਤੀ ਹੈ ਕਿ ਆਸਟ੍ਰੇਲੀਆ ਤੋਂ 15...

ਉੱਤਰ ਪ੍ਰਦੇਸ਼ ਦਾ ਬਾਂਦਾ ਸ਼ਹਿਰ 47.6°C ਤਾਪਮਾਨ ਨਾਲ ਰਿਹਾ ਭਾਰਤ ਦਾ ਸਭ ਤੋਂ ਗਰਮ ਸ਼ਹਿਰ

ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ । ਜਦਕਿ ਉੱਤਰ...

ਰੇਲਵੇ ਲਾਈਨ ਧਮਾਕੇ ਦਾ ਮਾਸਟਰਪਲਾਨ ਬੇਨਕਾਬ, ISI ਲਿੰਕ ਦੀ ਜਾਂਚ

ਪਟਿਆਲਾ ਪੁਲਿਸ ਨੇ ਸ਼ੰਭੂ-ਅੰਬਾਲਾ ਰੇਲਵੇ ਲਾਈਨ ‘ਤੇ ਹੋਏ ਬੰਬ ਧਮਾਕੇ ਦੀ ਮਾਮਲੇ ਵਿਚ ਪਾਕਿਸਤਾਨ...

ਰੁਸਤਮ-ਏ-ਹਿੰਦ ਜੱਸਾ ਪੱਟੀ ਸਾਥੀਆਂ ਸਣੇ AAP ‘ਚ ਹੋਏ ਸ਼ਾਮਲ, CM ਮਾਨ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ

ਪੰਜਾਬ ਦੇ ਗੌਰਵ ਅਤੇ ‘ਰੁਸਤਮ-ਏ-ਹਿੰਦ’ ਜੱਸਾ ਭੱਟੀ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ...

ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ਧ.ਮਾ.ਕੇ ‘ਚ ਮਰਿਆ ਜਗਰੂਪ ਸਿੰਘ ਹੀ ਸੀ ਸਾਜਿਸ਼ਕਰਤਾ

ਦੇਰ ਰਾਤ ਸ਼ੰਭੂ ਬਾਰਡਰ ਨੇੜੇ ਰੇਲਵੇ ਲਾਈਨ 'ਤੇ ਧਮਾਕਾ ਹੋਇਆ। ਇਸ ਦੌਰਾਨ, ਪਟੜੀ ਨੂੰ...