May 25, 2026, 4:35 am
----------- Advertisement -----------
HomeNewsBreaking NewsMedia ‘ਚ ਚਲ ਰਹੀ ਗਲਤ ਖਬਰ, ਜਥੇਦਾਰ ਗੜਗੱਜ ਦੇ ਵਿਰੋਧ ਦੀ ਖਬਰ...

Media ‘ਚ ਚਲ ਰਹੀ ਗਲਤ ਖਬਰ, ਜਥੇਦਾਰ ਗੜਗੱਜ ਦੇ ਵਿਰੋਧ ਦੀ ਖਬਰ ਦੀ ਅਸਲ ਸੱਚਾਈ

Published on

----------- Advertisement -----------

ਬੀਤੇ ਦਿਨੀਂ ਭਾਈ ਮਹਿਲ ਸਿੰਘ ਬੱਬਰ ਪਾਕਿਸਤਾਨ ਵਿਚ ਆਪਣੇ ਸਵਾਸ ਪੂਰੇ ਕਰਕੇ ਅਕਾਲ ਚਲਾਣਾ ਕਰ ਗਏ ਸਨ। ਭਾਈ ਮਹਿਲ ਸਿੰਘ ਦੇ ਨਮਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅਖੰਡ ਕੀਰਤਨੀ ਜਥੇ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਈ ਮਹਿਲ ਸਿੰਘ ਦੇ ਪਰਿਵਾਰ ਨਾਲ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਭਾਈ ਸਾਹਿਬ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸਿੱਖ ਸੰਘਰਸ਼ ਨੂੰ ਸਮਰਪਿਤ ਜਥੇਬੰਦੀਆਂ ਦਲ ਖਾਲਸਾ, ਅਖੰਡ ਕੀਰਤਨੀ ਜਥੇ ਦੀਆਂ ਸਾਰੀਆਂ ਸੰਗਤਾਂ ਇਸ ਸਮਾਗਮ ਵਿਚ ਪਹੁੰਚੀਆਂ ਹੋਈਆਂ ਸਨ, ਇਸ ਦੌਰਾਨ ਕਈ ਮੀਡੀਆ ਚੈਨਲ ਇਹ ਖਬਰ ਚਲਾ ਰਹੇ ਹਨ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਭਾਈ ਮਹਿਲ ਸਿੰਘ  ਬੱਬਰ ਦੇ ਪਰਿਵਾਰ ਸਮੇਂ  ਵਿਰੋਧ ਹੋਇਆ ਹੈ ਪਰ ਦਾ ਖਾਲਸ ਟੀਵੀ ਨੇ ਇਸ ਸਬੰਧੀ ਮੌਕੇ ਤੇ ਮੌਜੂਦ ਸੰਘਰਸ਼ੀ ਲੀਡਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਸਖੀਰਾ ਨਾਲ ਨਾਮ ਦੇ ਵਿਅਕਤੀ ਜੋ ਸਿਮਰਨਜੀਤ ਸਿੰਘ ਮਾਨ ਦਲ ਨਾਲ ਸਬੰਧਿਤ ਹੈ ਉਨ੍ਹਾਂ ਨੇ ਅਦਬ ਸਤਿਕਾਰ ਨਾਲ ਜਥੇਦਾਰ ਗੜਗੱਜ ਨੂੰ ਸਿਰੋਪਾ ਨਾ ਦੇਣ ਦੀ ਅਪੀਲ ਕੀਤੀ ਅਤੇ ਜਥੇਦਾਰ ਨੇ ਉਸ ਨੂੰ ਨਿਮਰਤਾ ਸਹਿਤ ਸਵੀਕਾਰ ਕਰ ਲਿਆ, ਉਨ੍ਹਾਂ ਇਹ ਵੀ ਦੱਸਿਆ ਕਿ ਐਸਜੀਪੀਸੀ ਨੇ ਸਿਰੋਪੇ ਦਿੱਤੇ ਹਨ ਤੇ ਉਸ ‘ਤੇ ਜਥੇਦਾਰ ਗੜਗੱਜ ਨੇ ਜੈਕਾਰੇ ਵੀ ਲਗਾਏ।

ਸੰਘਰਸ਼ੀ ਸਿੱਖ ਲੀਡਰ ਸਰਬਜੀਤ ਸਿੰਘ ਘੁਮਾਣ ਜੋ ਉੱਥੇ ਮੌਜੂਦ ਸਨ ਉਨ੍ਹਾਂ ਨੇ ਦੱਸਿਆ ਕਿ ਅੰਦਰ ਕਿਸੇ ਵੀ ਤਰ੍ਹਾ ਦੀ ਕੋਈ ਨਾਅਰੇਬਾਜ਼ੀ ਨਹੀਂ ਹੋਈ ਤੇ ਨਾ ਹੀ ਕਿਸੇ ਨੇ ਕੋਈ ਹੁਲੜਬਾਜ਼ੀ ਨਹੀਂ ਕੀਤੀ। ਘੁਮਾਣ ਨੇ ਇਕ ਪੋਸਟ ਰਾਂਹੀ ਦੱਸਿਆ ਕਿ  ਭਾਈ ਮਹਿਲ ਸਿੰਘ ਦੇ ਭੋਗ ਮੌਕੇ ਅਦਬ ਸਤਿਕਾਰ ਨਾਲ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਕਹਿ ਦਿਤਾ ਗਿਆ ਕਿ ਓਹ ਸਿਰੋਪੇ ਨਾ ਦੇਣ, ਉਨਾ ਨੇ ਇਹ ਬੇਨਤੀ ਪਰਵਾਨ ਕਰ ਲਈ। ਉਥੇ ਕੋਈ ਹੁਲੜਬਾਜ਼ੀ ਨਹੀ ਹੋਈ, ਕੋਈ ਬਦਮਗਜੀ ਨਹੀ ਹੋਈ। ਪ੍ਰਕਾਸ਼ ਵਾਲੇ ਕਮਰੇ ਤੋਂ ਬਾਹਰ ਤਾਂ ਸੰਗਤ ਨੂੰ ਪਤਾ ਵੀ ਨਹੀ ਲਗਿਆ ਕਿ ਅੰਦਰ ਕੀਹਨੇ ਕੀਹਨੂੰ ਕਿਓਂ ਤੇ ਕੀ ਕਰਨ ਤੋਂ ਮਨਾ ਕੀਤਾ ਹੈ।ਪਰ ਹੁਣ ਘਰ ਆਕੇ ਦੇਖਿਆ ਕਿ ਯੂ ਟਿਊਬ ਚੈਨਲਾਂ ਉਤੇ ਘੜਮੱਸ ਮੱਚੀ ਪਈ ਹੈ ਜਿਵੇ ਓਥੇ ਪਾਣੀਪਤ ਦੀ ਤੀਜੀ ਲੜਾਈ ਹੋ ਗਈ ਹੋਵੇ। ਬਾਦਲ ਦਲ ਦਾ ਵਫਾਦਾਰ ਝਬਰ ਨਾਂ ਦਾ ਬੰਦਾ ਤਾਂ ਐਂ ਲਲਕਾਰੇ ਮਾਰਦਾ ਜਿਵੇ ਹੁਣੇ ਅਸਾਲਟਾਂ ਚੁਕਕੇ ਲਾਸ਼ਾਂ ਦਾ ਢੇਰ ਲਾ ਦੇਵੇਗਾ।ਨਾ ਓਹਨੂੰ ਕਿਸੇ ਗਲ ਦਾ ਪਤਾ, ਨਾ ਵਾਸਤਾ।ਸ਼ਰੋਮਣੀ ਕਮੇਟੀ ਵਾਲੇ ਤਾਂ ਭੋਗ ਤੇ ਆਈ ਸੰਗਤ ਨੂੰ ਅਕਾਲ ਤਖਤ ਸਾਹਿਬ ਦੇ ਹੇਠਲੇ ਹਿਸੇ ਵਿਚ ਲੰਗਰ ਛਕਾ ਰਹੇ ਨੇ ਤੇ ਝਬਰ ਪਤਾ ਨਹੀ ਕਿਓ ਲੋਹਾ ਲਾਖਾ ਹੋਇਆ ਫਿਰਦਾ।ਇਹਨੂੰ ਗੋਲੀ ਵਾਲਾ ਬੱਤਾ ਪਿਲਾਓ।ਜਥੇਦਾਰ ਦੇ ਮਸਲੇ ਉਤੇ ਵਾਦ ਵਿਵਾਦ ਜਰੂਰ ਹੈ ਪਰ ਸਿਖ ਸੰਘਰਸ਼ ਨੂੰ ਸਮਰਪਿਤ ਜਥੇਬੰਦੀਆ ਅਤੇ ਸਖਸ਼ੀਅਤਾਂ ਨੂੰ ਐਨੀ ਕੁ ਮਰਿਆਦਾ ਅਤੇ ਸਮਝ ਜਰੂਰ ਹੈ ਕਿ ਕਿਸੇ ਮਸਲੇ ਨੂੰ ਕਿਵੇਂ ਹਲ ਕਰਨਾ ਹੈ।ਇਹ ਹੋ ਹੀ ਨਹੀ ਸਕਦਾ ਕਾ ਖਾਲਿਸਤਾਨ ਦੀ ਆਜਾਦੀ ਲਈ ਚਲ ਰਹੇ ਸੰਘਰਸ਼ ਦੀ ਚੋਟੀ ਦੀ ਸਖਸ਼ੀਅਤ ਭਾਈ ਮਹਿਲ ਸਿੰਘ ਬਬਰ ਦੇ ਭੋਗ ਮੌਕੇ ਬੇਜਾਬਤਾ ਤੇ ਬੇਲਗਾਮ ਹੋਇਆ ਜਾਵੇ।ਤਹਿਜੀਬ ਦਾ ਪੱਲਾ ਫੜਕੇ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਬੇਨਤੀ ਕੀਤੀ ਗਈ ਜੋ ਉਨਾ ਮੰਨ ਲਈ। ਨਾ ਕਿਸੇ ਨੇ ਗੜਗਜ ਨਾਲ ਬਦਕਲਾਮੀ ਕੀਤੀ ਨਾ ਬਦਸਲੂਕੀ । ਸਭ ਕੁਛ ਸਹਿਜ ਤੇ ਸ਼ਾਂਤ ਸੀ।ਪਰ ਮੀਡੀਆ ਨੇ ਲਾਂਬੂ ਲਾਏ ਪਏ ਨੇ। ਉਪਰੋ ਉਨਾ ਨੂੰ ਝਬਰ ਲੱਭਿਆ ਹੋਇਆ। ਆਥਣ ਤੱਕ ਝਬਰ ਸਾਹਿਬ ਕਿਤੇ ਮਰਜੀਵੜੇ ਭਰਤੀ ਕਰਨ ਦਾ ਐਲਾਨ ਨਾ ਕਰ ਦੇਣ।

ਇਸ ਤੋਂ ਬਾਅਦ  ਅਕਾਲ ਤਖਤ ਸਾਹਿਬ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ   ਇਹ ਨੋਟ ਕੀਤਾ ਜਾਵੇ ਕਿ ਕੁਝ ਚੈਨਲਾਂ ‘ਤੇ ਭਾਈ ਮਹਿਲ ਸਿੰਘ ਬੱਬਰ ਜੀ ਦੇ ਅਕਾਲ ਚਲਾਣੇ ਦੇ ਸਬੰਧ ਸਮਾਗਮ ਦੌਰਾਨ ਸਿਰੋਪਾਓ ਬਾਰੇ ਖ਼ਬਰ ਨੂੰ ਗ਼ਲਤ ਰੰਗਤ ਦਿੱਤੀ ਜਾ ਰਹੀ ਹੈ। ਸਮਾਗਮ ਦੌਰਾਨ ਪੰਥ ਤੇ ਗੁਰ-ਭਾਈਆਂ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਤਲਖ ਮਾਹੌਲ ਨਹੀਂ ਬਣਿਆ ਅਤੇ ਸਮੁੱਚਾ ਸਮਾਗਮ ਪੂਰਨ ਸ਼ਾਂਤਮਈ ਢੰਗ ਨਾਲ ਸੰਪੰਨ ਹੋਇਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਪੰਜਾਬ ਵਿੱਚ ਪਹਿਲੀ ਵਾਰ 220 ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਦਿੱਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ...

ਅੰਬਾਲਾ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਮੁੰਡੇ ਨੇ ਦਾਦੀ, ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅੰਬਾਲਾ ਦੇ ਸ਼ਹਿਜਾਦਪੁਰ ਖੰਡ ਦੇ ਪਿੰਡ ਬਿਚਪੜੀ ਵਿਚ ਘਰੇਲੂ ਝਗੜੇ ਨੇ ਖੌਫਨਾਕ ਰੂਪ ਧਾਰ...

ਆਰਬੀਆਈ ਨੂੰ ਕਮਜ਼ੋਰ ਕਰਕੇ ਅਤੇ ਰਾਜਾਂ ਨੂੰ ਵਿੱਤੀ ਤੌਰ ‘ਤੇ ਨਿਚੋੜ ਕੇ ਭਾਰਤ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਨਹੀਂ ਕਰ ਸਕਦਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 23 ਮਈ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਨੀਵਾਰ ਨੂੰ ਭਾਰਤੀ ਰਿਜ਼ਰਵ...

ਅਮਰੀਕਾ ਦੇ ਗ੍ਰੀਨ ਕਾਰਡ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਆਪਣੇ ਦੇਸ਼ ਤੋਂ ਹੀ ਕਰਨੀ ਪਵੇਗੀ ਅਰਜ਼ੀ

ਅਮਰੀਕਾ ‘ਚ ਪਰਮਾਨੈਂਟ ਰੈਜੀਡੈਂਸੀ (ਗ੍ਰੀਨ ਕਾਰਡ) ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਟਰੰਪ...

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ; ਗੂੰਜੇ ਖਾਲਸਾਈ ਜੈਕਾਰੇ

ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸ਼ਨੀਵਾਰ ਸਵੇਰੇ 11:30 ਵਜੇ ਸ਼ਰਧਾਲੂਆਂ...

ਪੈਟਰੋਲ – ਡੀਜ਼ਲ 6 ਰੁਪਏ ਹੋਇਆ ਸਸਤਾ! ਪੜ੍ਹੋ ਨਵੇਂ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ...

ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, ਬੱਚੇ ਮਲਬੇ ਹੇਠਾਂ ਦੱਬੇ, 4 ਦੀ ਹਾਲਤ ਗੰਭੀਰ

 ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਸਕੂਲ...