November 18, 2026, 8:48 am
----------- Advertisement -----------
HomeNewsBreaking Newsਬੇਟੀ ਦੀ ਬੇਰੁੱਖੀ ਕਾਰਣ ਵਧੀਆਂ ਸੱਸ ਜਵਾਈ ਚ ਨਜ਼ਦੀਕੀਆਂ!, ਬੇਟੀ ਕਹਿੰਦੀ ਸੀ...

ਬੇਟੀ ਦੀ ਬੇਰੁੱਖੀ ਕਾਰਣ ਵਧੀਆਂ ਸੱਸ ਜਵਾਈ ਚ ਨਜ਼ਦੀਕੀਆਂ!, ਬੇਟੀ ਕਹਿੰਦੀ ਸੀ ਜਵਾਈ ਨੂੰ ਪਾਗ਼ਲ

Published on

----------- Advertisement -----------

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੀ ਇੱਕ ਔਰਤ ਅਤੇ ਉਸਦੇ ਹੋਣ ਵਾਲੇ ਜਵਾਈ ਦੀ ਲਵ ਸਟੋਰੀ ਨੇ ਦੇਸ਼ ਭਰ ਵਿੱਚ ਸੁਰਖੀਆਂ ਬਟੋਰੀਆਂ ਹਨ। ਆਖਿਰਕਾਰ ਉਹੀ ਹੋਇਆ,ਜਿਸ ਦੇ ਸੰਕੇਤ ਸੀ। ਸਪਨਾ ਨਾਂਅ ਦੀ ਔਰਤ ਆਪਣੇ ਹੋਣ ਵਾਲੇ ਜਵਾਈ ਰਾਹੁਲ ਨਾਲ ਚਲੀ ਗਈ ਹੈ ਅਤੇ ਵਾਪਸ ਆਉਣ ਤੋਂ ਬਾਅਦ ਵੀ ਆਪਣੇ ਪਤੀ ਜਾਂ ਬੱਚਿਆਂ ਨਾਲ ਰਹਿਣ ਲਈ ਰਾਜ਼ੀ ਨਹੀਂ ਹੋਈ। ਪਰਿਵਾਰਕ ਸਲਾਹ ਕੇਂਦਰ ਵਿੱਚ ਹੋਈ ਕੌਂਸਲਿੰਗ ਤੋਂ ਬਾਅਦ ਉਹ ਰਾਹੁਲ ਨਾਲ ਜਾਣ ਦੀ ਜਿੰਦ ‘ਤੇ ਅੜ ਗਈ।

ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਉਸਨੂੰ ਸ਼ੁੱਕਰਵਾਰ ਸ਼ਾਮ ਨੂੰ ਰਾਹੁਲ ਅਤੇ ਉਸਦੇ ਪਰਿਵਾਰ ਨਾਲ ਭੇਜ ਦਿੱਤਾ ਗਿਆ। ਜਾਂਦੇ ਸਮੇਂ ਉਸਨੇ ਕਿਹਾ ਕਿ ਹੁਣ ਅਸੀਂ ਦੋਵੇਂ ਇਕੱਠੇ ਰਹਾਂਗੇ। ਮਡਰਾਕ ਦੇ ਪਿੰਡ ਮਨੋਹਰਪੁਰ ਕਾਇਸਥ ਦਾ ਜਤਿੰਦਰ ਪਿੰਡ ਵਿੱਚ ਆਪਣੀ ਪਤਨੀ ਸਪਨਾ, ਬੇਟੀ ਅਤੇ ਪੁੱਤਰਾਂ ਨਾਲ ਰਹਿੰਦਾ ਸੀ।

6 ਅਪ੍ਰੈਲ ਨੂੰ ਘਰੋਂ ਨਿਕਲ ਗਏ ਸੀ ਸੱਸ ਅਤੇ ਹੋਣ ਵਾਲਾ ਜਵਾਈ

ਜਤਿੰਦਰ ਨੇ ਆਪਣੀ ਧੀ ਦਾ ਵਿਆਹ ਦਾਦੋਂ ਦੇ ਮਚਰਿਆ ਪਿੰਡ ਦੇ ਰਹਿਣ ਵਾਲੇ ਰਾਹੁਲ ਨਾਲ ਤੈਅ ਕਰ ਦਿੱਤਾ ਸੀ ਅਤੇ 16 ਅਪ੍ਰੈਲ ਨੂੰ ਬਰਾਤ ਆਉਣੀ ਸੀ। ਇਸ ਤੋਂ ਪਹਿਲਾਂ ਸਪਨਾ ਅਤੇ ਹੋਣ ਵਾਲੇ ਜਵਾਈ ਵਿਚਕਾਰ ਪ੍ਰੇਮ ਸਬੰਧ ਬਣ ਗਏ ਅਤੇ ਦੋਵੇਂ ਮੌਕਾ ਦੇਖ ਕੇ 6 ਅਪ੍ਰੈਲ ਨੂੰ ਘਰੋਂ ਚਲੇ ਗਏ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸਪਨਾ ਘਰੋਂ ਗਹਿਣੇ ਅਤੇ ਪੈਸੇ ਚੋਰੀ ਕਰ ਕੇ ਲੈ ਗਈ ਹੈ।

ਅਸੀਂ ਕੋਈ ਰਿਸ਼ਤਾ ਨਹੀਂ ਰੱਖਾਂਗੇ- ਬੇਟੀ 

ਧੀ ਨੇ ਕਿਹਾ ਕਿ ਉਸ ਲਈ ਮਾਂ ਮਰ ਚੁੱਕੀ ਹੈ। ਅਸੀਂ ਕੋਈ ਰਿਸ਼ਤਾ ਨਹੀਂ ਰੱਖਾਂਗੇ। ਬਸ ਸਾਡੇ ਪੈਸੇ ਅਤੇ ਗਹਿਣੇ ਵਾਪਸ ਕਰ ਦਿੱਤੇ ਜਾਣ। ਇੱਥੇ, ਇਸ ਮਾਮਲੇ ਵਿੱਚ ਇੱਕ ਗੁੰਮਸ਼ੁਦਗੀ ਰਿਪੋਰਟ ਵੀ ਦਰਜ ਕੀਤੀ ਗਈ ਸੀ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ ਅਤੇ ਇਸੇ ਦੌਰਾਨ ਦੋਵੇਂ ਬੁੱਧਵਾਰ ਨੂੰ ਦਾਦੋਂ ਪੁਲਿਸ ਸਟੇਸ਼ਨ ਪਹੁੰਚ ਗਏ। ਉਦੋਂ ਤੋਂ ਉਹ ਇਸ ਗੱਲ ‘ਤੇ ਅੜੀ ਰਹੀ ਕਿ ਉਹ ਦੋਵੇਂ ਆਪਣੀ ਮਰਜ਼ੀ ਨਾਲ ਉੱਥੇ ਗਏ ਸਨ। ਦੋਵੇਂ ਜ਼ਿੰਦਗੀ ਭਰ ਇਕੱਠੇ ਰਹਿਣਗੇ। ਇਸ ਦੌਰਾਨ ਪੁੱਤਰ ਉਸਨੂੰ ਘਰ ਜਾਣ ਲਈ ਕਹਿੰਦੇ ਰਹੇ।

 ਜੋੜੇ ਨੇ ਇੱਕ ਦੂਜੇ ਵਿਰੁੱਧ ਦਰਜ ਕਰਵਾਈ ਸੀ ਸ਼ਿਕਾਇਤ 

ਵਾਪਸ ਆਉਣ ਤੋਂ ਬਾਅਦ ਪਤੀ ਨੇ ਔਰਤ ਵਿਰੁੱਧ ਗਹਿਣੇ ਅਤੇ ਨਕਦੀ ਲਿਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਦੋਂ ਕਿ ਔਰਤ ਨੇ ਆਪਣੇ ਪਤੀ ਵਿਰੁੱਧ ਉਸਨੂੰ ਤੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਦੋਵਾਂ ਦੇ ਆਰੋਪਾਂ ਨੂੰ ਪਰਿਵਾਰਕ ਝਗੜਾ ਮੰਨਿਆ ਗਿਆ।ਇਸ ਆਧਾਰ ‘ਤੇ ਦੋਵਾਂ ਨੂੰ ਕਾਉਂਸਲਿੰਗ ਲਈ ਪਰਿਵਾਰਕ ਸਲਾਹ ਕੇਂਦਰ ਲਿਆਂਦਾ ਗਿਆ। ਸ਼ੁੱਕਰਵਾਰ ਨੂੰ ਦਿਨ ਭਰ ਦੋਵਾਂ ਨੂੰ ਸਮਝਾਇਆ ਗਿਆ ਪਰ ਔਰਤ ਉਸੇ ਮੁੱਦੇ ‘ਤੇ ਅੜੀ ਰਹੀ। ਉਹ ਆਪਣੇ ਪਤੀ ਨਾਲ ਜਾਣ ਲਈ ਤਿਆਰ ਨਹੀਂ ਸੀ। ਇਸ ਆਧਾਰ ‘ਤੇ ਉਸਨੂੰ ਰਾਹੁਲ ਅਤੇ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।

ਇਸ ਗੱਲਬਾਤ ਦੌਰਾਨ ਔਰਤ ਨੇ ਇੱਥੋਂ ਤੱਕ ਕਿਹਾ ਕਿ ਉਸਦੀ ਅਤੇ ਉਸਦੇ ਹੋਣ ਵਾਲੇ ਜਵਾਈ ਵਿਚਕਾਰ ਗੱਲਬਾਤ ਐਵੇਂ ਹੀ ਨਹੀਂ ਸ਼ੁਰੂ ਹੋਈ। ਉਸਦੀ ਬੇਟੀ ਨਾਲ ਜਵਾਈ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਸੀ ਪਰ ਬੇਟੀ ਨੇ ਜਵਾਈ ਨੂੰ ਪਾਗਲ ਕਰਾਰ ਦੇ ਦਿੱਤਾ। ਗੱਲ ਨਹੀਂ ਕਰਦੀ ਸੀ। ਉਸਨੇ ਰਿਸ਼ਤਾ ਬਣਾਈ ਰੱਖਣ ਲਈ ਆਪਣੇ ਜਵਾਈ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਦੋਵਾਂ ‘ਚ ਕਦੋਂ ਨਜ਼ਦੀਕੀਆਂ ਹੋ ਗਈ ,ਪਤਾ ਹੀ ਨਹੀਂ ਲੱਗਾ ਪਰ ਰਾਹੁਲ ਨੇ ਉਸਨੂੰ ਸਹਾਰਾ ਦਿੱਤਾ। ਜਿੱਥੋਂ ਤੱਕ ਚੋਰੀ ਦਾ ਸਵਾਲ ਹੈ, ਦੋਸ਼ ਬੇਬੁਨਿਆਦ ਹਨ। ਉਹ ਆਪਣੇ ਨਾਲ ਕੋਈ ਪੈਸਾ ਜਾਂ ਗਹਿਣੇ ਨਹੀਂ ਲੈ ਕੇ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਸਟਾਗ੍ਰਾਮ ‘ਤੇ ਮਿਲੀ ਬਚਪਨ ਦੀ ਸਹੇਲੀ ਨੇ ਮਾਰੀ ਠੱਗੀ! 10 ਤੋਲੇ ਸੋਨਾ ਚੋਰੀ ਕਰਨ ਦੇ ਲੱਗੇ ਇਲਜ਼ਾਮ

ਲੁਧਿਆਣਾ ਦੇ ਜਗਰਾਓਂ ਵਿਚ ਅੱਠਵੀਂ ਕਲਾਸ ਤੱਕ ਇਕੱਠੇ ਪੜ੍ਹੀਆਂ ਬਚਪਨ ਦੀ ਸਹੇਲੀ ਨੇ ਸਹੇਲੀ...

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...