November 18, 2026, 8:53 am
----------- Advertisement -----------
HomeNewsBreaking News10 ਹਜ਼ਾਰ ਰੁਪਏ ਦੀ ਸ਼ਰਤ ਜਿੱਤਣ ਦੇ ਚੱਕਰ 'ਚ ਨੌਜਵਾਨ ਪੀ ਗਿਆ...

10 ਹਜ਼ਾਰ ਰੁਪਏ ਦੀ ਸ਼ਰਤ ਜਿੱਤਣ ਦੇ ਚੱਕਰ ‘ਚ ਨੌਜਵਾਨ ਪੀ ਗਿਆ 5 ਬੋਤਲਾਂ ਨੀਟ ਸ਼ਰਾਬ ,ਹੋਈ ਮੌ+ਤ

Published on

----------- Advertisement -----------

ਕਰਨਾਟਕ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 21 ਸਾਲ ਦੇ ਮੁੰਡੇ ਨੇ 10 ਹਜ਼ਾਰ ਰੁਪਏ ਦੀ ਸ਼ਰਤ ਜਿੱਤਣ ਦੇ ਚੱਕਰ ‘ਚ 5 ਬੋਤਲਾਂ ਨੀਟ ਸ਼ਰਾਬ ਪੀ ਗਿਆ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਕਾਰਤਿਕ ਨਾਮ ਦੇ ਇੱਕ ਮੁੰਡੇ ਨੇ ਆਪਣੇ ਦੋਸਤਾਂ ਵੈਂਕਟ ਰੈੱਡੀ, ਸੁਬਰਾਮਣੀ ਅਤੇ ਤਿੰਨ ਹੋਰਾਂ ਨਾਲ ਸ਼ਰਤ ਲਗਾਈ ਸੀ ਕਿ ਉਹ ਬਿਨ੍ਹਾਂ ਪਾਣੀ ਮਿਲਾਏ ਸ਼ਰਾਬ ਦੀਆਂ 5 ਬੋਤਲਾਂ ਪੀ ਸਕਦਾ ਹੈ। ਕਾਰਤਿਕ ਦੇ ਦੋਸਤ ਵੈਂਕਟ ਰੈੱਡੀ ਨੇ ਕਿਹਾ ਕਿ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਹ ਉਸਨੂੰ 10,000 ਰੁਪਏ ਦੇਵੇਗਾ।

5 ਬੋਤਲਾਂ ਸ਼ਰਾਬ ਪੀਣ ਤੋਂ ਬਾਅਦ ਹੋਈ ਮੌਤ

10 ਹਜ਼ਾਰ ਰੁਪਏ ਜਿੱਤਣ ਦੇ ਲਾਲਚ ਵਿੱਚ ਕਾਰਤਿਕ ਨੇ ਬਿਨ੍ਹਾਂ ਪਾਣੀ ਮਿਲਾਏ ਸ਼ਰਾਬ ਦੀਆਂ 5 ਬੋਤਲਾਂ ਪੀ ਲਈਆਂ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸਦੀ ਹਾਲਤ ਨਾਜ਼ੁਕ ਹੋ ਗਈ। ਉਸਨੂੰ ਤੁਰੰਤ ਕੋਲਾਰ ਜ਼ਿਲ੍ਹੇ ਦੇ ਮੁਲਬਾਗਲ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਕਾਰਤਿਕ ਦਾ ਵਿਆਹ ਸਿਰਫ਼ ਇੱਕ ਸਾਲ ਪਹਿਲਾਂ ਹੋਇਆ ਸੀ। ਸਿਰਫ਼ 8 ਦਿਨ ਪਹਿਲਾਂ ਹੀ ਉਸਦੀ ਪਤਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਇੱਕ ਸ਼ਰਤ ਦੀ ਵਜ੍ਹਾ ਕਰਕੇ ਉਸਦੀ ਜਾਨ ਚਲੀ ਗਈ।

ਕਾਰਤਿਕ ਦੀ ਮੌਤ ਤੋਂ ਬਾਅਦ ਸਥਾਨਕ ਪੁਲਿਸ ਦੇ ਅਨੁਸਾਰ ਵੈਂਕਟ ਰੈਡੀ ਅਤੇ ਸੁਬਰਾਮਣੀ ਸਮੇਤ 6 ਲੋਕਾਂ ਵਿਰੁੱਧ ਨੰਗਲੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ ਹਰ ਸਾਲ ਲਗਭਗ 26 ਲੱਖ ਲੋਕਾਂ ਦੀ ਮੌਤ ਸ਼ਰਾਬ ਪੀਣ ਨਾਲ ਹੁੰਦੀ ਹੈ, ਜੋ ਕਿ ਵਿਸ਼ਵਵਿਆਪੀ ਮੌਤਾਂ ਦਾ 4.7 ਪ੍ਰਤੀਸ਼ਤ ਹਿੱਸਾ ਹੈ। WHO ਦੀ ਰਿਪੋਰਟ ਦੇ ਅਨੁਸਾਰ ਸ਼ਰਾਬ ਦਾ ਥੋੜ੍ਹਾ ਜਿਹਾ ਸੇਵਨ ਵੀ ਸਿਹਤ ਲਈ ਸੁਰੱਖਿਅਤ ਨਹੀਂ ਹੈ ਅਤੇ ਨਾ ਹੀ ਇਸਦੇ ਸੁਰੱਖਿਅਤ ਪੱਧਰ ਦੀ ਅਜੇ ਤੱਕ ਪਛਾਣ ਕੀਤੀ ਗਈ ਹੈ। ਇਸ ਮਾਮਲੇ ‘ਤੇ ਸੰਗਠਨ ਦੇ ਨਵੇਂ ਬਿਆਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹੁਣ ਤੱਕ ਕੀਤੀ ਗਈ ਖੋਜ ਦੇ ਅਨੁਸਾਰ ਥੋੜ੍ਹੀ ਮਾਤਰਾ ਵਿੱਚ ਸ਼ਰਾਬ ਪੀਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਸਟਾਗ੍ਰਾਮ ‘ਤੇ ਮਿਲੀ ਬਚਪਨ ਦੀ ਸਹੇਲੀ ਨੇ ਮਾਰੀ ਠੱਗੀ! 10 ਤੋਲੇ ਸੋਨਾ ਚੋਰੀ ਕਰਨ ਦੇ ਲੱਗੇ ਇਲਜ਼ਾਮ

ਲੁਧਿਆਣਾ ਦੇ ਜਗਰਾਓਂ ਵਿਚ ਅੱਠਵੀਂ ਕਲਾਸ ਤੱਕ ਇਕੱਠੇ ਪੜ੍ਹੀਆਂ ਬਚਪਨ ਦੀ ਸਹੇਲੀ ਨੇ ਸਹੇਲੀ...

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...