BBMB ਦੀ ਪਟੀਸ਼ਨ ‘ਤੇ ਹਾਈਕੋਰਟ ਵਿਚ ਸੁਣਵਾਈ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਾਣੀ ਦੇ ਵਿਵਾਦ ਨੂੰ ਲੈ ਕੇ ਅੱਜ ਲਗਾਤਾਰ ਦੂਜੇ ਦਿਨ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ। ਦੋਵਾਂ ਪੱਖਾਂ ਨੂੰ ਸੁਣਦੇ ਹੋਏ ਫੈਸਲਾ ਸੁਰੱਖਿਅਤ ਰੱਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਅੱਜ ਹੀ ਇਸ ਮਾਮਲੇ ਉਤੇ ਫੈਸਲਾ ਆ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਹਾਈਕੋਰਟ ਵਿਚ ਦਲੀਲ ਦਿੱਤੀ ਗਈ ਸੀ ਕਿ ਪੰਜਾਬ ਪੁਲਿਸ ਸਿਰਫ ਸੁਰੱਖਿਆ ਲਈ ਲਗਾਈ ਹੈ ਨਾ ਕਿ ਮੈਨੇਜਮੈਂਟ ਵਾਸਤੇ। ਦੱਸ ਦੇਈਏ ਕਿ BBMB ‘ਚ ਪਟੀਸ਼ਨ ਪਾਈ ਗਈ ਸੀ ਕਿ ਭਾਖੜਾ ‘ਤੇ ਪੰਜਾਬ ਪੁਲਿਸ ਉਤੇ ਤਾਇਨਾਤ ਕੀਤੀ ਗਈ ਸੀ ਤੇ ਉਸ ਨੂੰ ਹਟਾਇਆ ਜਾਵੇ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਵਿਚ ਆਪਣਾ ਪੱਖ ਰੱਖਿਆ ਗਿਆ। ਕਿਹਾ ਗਿਆ ਕਿ ਪੰਜਾਬ ਪੁਲਿਸ ਸੁਰੱਖਿਆ ਲਈ ਲਗਾਈ ਗਈ ਸੀ ਦੂਜੇ ਪਾਸੇ ਕੇਂਦਰ ਸਰਕਾਰ ਦੇ ਨੁਮਾਇੰਦੇ ਨੇ ਮੰਗ ਕੀਤੀ ਕੀ ਪੁਲਿਸ, BBMB ਵੱਲੋ ਜੋ ਕਿਹਾ ਗਿਆ ਹੈ ਕਿ ਹਟਾਈ ਜਾਵੇ, ਉਸ ਨੂੰ ਹਟਾਇਆ ਜਾਵੇ ਤੇ BBMB ਨੂੰ ਇਸ ਦਾ ਚਾਰਜ ਦਿੱਤਾ ਜਾਵੇ।
----------- Advertisement -----------
BBMB ਦੀ ਪਟੀਸ਼ਨ ‘ਤੇ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ, ਅੱਜ ਹੀ ਆ ਸਕਦਾ ਹੈ ਫੈਸਲਾ
Published on
----------- Advertisement -----------












