September 23, 2026, 4:27 pm
----------- Advertisement -----------
HomeNewsBreaking Newsਕੈਨੇਡਾ ‘ਚ ਸਿੱਖ ਕਾਰੋਬਾਰੀ ਦੇ ਕ.ਤ.ਲ ਦਾ ਮਾਮਲਾ, ਪੁਲਿਸ ਨੇ 2 ਭਾਰਤੀ...

ਕੈਨੇਡਾ ‘ਚ ਸਿੱਖ ਕਾਰੋਬਾਰੀ ਦੇ ਕ.ਤ.ਲ ਦਾ ਮਾਮਲਾ, ਪੁਲਿਸ ਨੇ 2 ਭਾਰਤੀ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

Published on

----------- Advertisement -----------

ਪਿਛਲੇ ਮਹੀਨੇ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਇੱਕ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਡੈਲਟਾ, ਬ੍ਰਿਟਿਸ਼ ਕੋਲੰਬੀਆ ਤੋਂ ਦੋ 21 ਸਾਲਾ ਭਾਰਤੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਪੀਲ ਰੀਜਨਲ ਪੁਲਿਸ (PRP) ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦੀ ਪਛਾਣ ਅਮਨ ਅਮਨ ਅਤੇ ਦਿਗਵਿਜੈ ਦਿਗਵਿਜੈ ਵਜੋਂ ਹੋਈ ਹੈ।

ਦੱਸ ਦੇਈਏ ਕਿ ਮਿਸੀਸਾਗਾ ਵਿਖੇ ਇੱਕ ਪਾਰਕਿੰਗ ਵਿੱਚ 14 ਮਈ ਨੂੰ ਦੁਪਹਿਰ ਨੂੰ ਬ੍ਰੈਂਪਟਨ ਦੇ ਰਹਿਣ ਵਾਲੇ 51 ਸਾਲਾ ਕਾਰੋਬਾਰੀ ਹਰਜੀਤ ਢੱਡਾ ‘ਤੇ ਇੱਕ ਸ਼ੱਕੀ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਤੋਂ ਬਾਅਦ ਉਸਨੂੰ ਜ਼ਖਮੀ ਹਾਲਤ ਵਿੱਚ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸਨੇ ਦਮ ਤੋੜ ਦਿੱਤਾ। ਸ਼ੱਕੀ ਇੱਕ ਚੋਰੀ ਹੋਏ 2018 ਬਲੈਕ ਡੌਜ ਚੈਲੇਂਜਰ ਵਿੱਚ ਭੱਜ ਗਿਆ, ਜੋ ਕਿ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਬਰਾਮਦ ਕਰ ਲਿਆ ਗਿਆ ਸੀ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇੱਕ ਡੂੰਘੀ ਜਾਂਚ ਤੋਂ ਬਾਅਦ ਦੋ ਸ਼ੱਕੀਆਂ ਦੀ ਪਛਾਣ ਕੀਤੀ ਗਈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਵਿੱਚ ਉਨ੍ਹਾਂ ਦਾ ਪਤਾ ਲਗਾਇਆ ਗਿਆ। 28 ਮਈ ਨੂੰ ਡੈਲਟਾ ਪੁਲਿਸ ਵਿਭਾਗ, ਐਬਟਸਫੋਰਡ ਪੁਲਿਸ, ਸਰੀ ਪੁਲਸ ਅਤੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਪੀਲ ਰੀਜਨਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ’ਚ ਮੋਸਟ ਵਾਂਟੇਡ ਬਦਮਾਸ਼ ਦਾ ਪੁਲਿਸ ਨੇ ਕੀਤਾ ਐਨਕਾਊਂਟਰ, ਮੁਠਭੇੜ ‘ਚ ਲੱਗੀ ਗੋਲੀ

ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਪੁਲਿਸ ਨੇ ਇੱਕ ਮੋਸਟ ਵਾਂਟੇਡ ਬਦਮਾਸ਼ ਦਾ ਐਨਕਾਊਂਟਰ ਕੀਤਾ। ਪੁਲਿਸ...

ਸੰਗਰੂਰ: ਮਾਂ ਨੇ ਪ੍ਰੇਮੀ ਨਾਲ ਮਿਲ ਕੇ 3 ਮਾਸੂਮ ਬੱਚਿਆਂ ਦਾ ਕੀਤਾ ਕਤਲ

ਸੰਗਰੂਰ ਦੇ ਭਵਾਨੀਗੜ੍ਹ ਇਲਾਕੇ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ...

Punjab ’ਚ ਡੇਂਗੂ ਦੇ 451 ਤੇ ਚਿਕਨਗੁਨੀਆ ਦੇ 16 ਮਾਮਲੇ, ਹੁਣ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ: ਸਿਹਤ ਮੰਤਰੀ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ...

ਏਸ਼ੀਅਨ ਗੇਮਜ਼ ‘ਚ ਸੋਨਾ ਜਿੱਤਣ ‘ਤੇ ‘ਪੰਜਾਬ ਦੀ ਧੀ’ ਹਰਮਨਪ੍ਰੀਤ ਕੌਰ ਨੂੰ 1 ਕਰੋੜ, CM ਮਾਨ ਦਾ ਵੱਡਾ ਐਲਾਨ

ਏਸ਼ੀਅਨ ਗੇਮਜ਼ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਸੋਨ ਤਗਮਾ ਜਿੱਤਣ ਮਗਰੋਂ ਪੰਜਾਬ ਦੇ...

ਪਟਿਆਲਾ ‘ਚ ਨਾਬਾਲਗ ਖਿਡਾਰਨ ਨਾਲ ਜ਼ਬਰ-ਜਨਾਹ ਦੇ ਇਲਜ਼ਾਮ, ਵਿਦੇਸ਼ੀ ਕੋਚ ਫਰਾਰ, ਭਾਲ ‘ਚ ਜੁਟੀ ਪੁਲਿਸ

ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NIS) ਵਿੱਚ ਇੱਕ ਨਾਬਾਲਗ ਰਾਸ਼ਟਰੀ ਪੱਧਰ...

ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਨੇ ਸ਼ੇਅਰ ਕੀਤਾ ਵੀਡੀਓ, ਬੋਲੀ- ‘ਆਪਣੇ ਹੀ ਘਰ ‘ਚ ਸੇਫ ਨਹੀਂ’

ਵਿਵਾਦਾਂ ਵਿਚ ਰਹਿਣ ਵਾਲੇ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਇੱਕ ਵੀਡੀਓ...

ਪੰਜਾਬ ਦੇ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਵਿੱਤੀ ਢਾਂਚਾ ਜ਼ਰੂਰੀ: CM ਮਾਨ, 7ਵੇਂ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 22 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ...

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 22 ਸਤੰਬਰ:ਆਮ ਆਦਮੀ ਪਾਰਟੀ (ਆਪ) ਨੂੰ ਮਾਝੇ ਵਿੱਚ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ...

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...