November 17, 2026, 9:59 pm
----------- Advertisement -----------
HomeNewsBreaking Newsਹੁਣ ਭਾਰਤ ‘ਚ ਬਣੇਗੀ ਰਾਫੇਲ ਲੜਾਕੂ ਜਹਾਜ਼ ਦੀ ਬਾਡੀ, ਫਰਾਂਸ ਨੇ ਟਾਟਾ...

ਹੁਣ ਭਾਰਤ ‘ਚ ਬਣੇਗੀ ਰਾਫੇਲ ਲੜਾਕੂ ਜਹਾਜ਼ ਦੀ ਬਾਡੀ, ਫਰਾਂਸ ਨੇ ਟਾਟਾ ਐਡਵਾਂਸਡ ਲਿਮਟਿਡ ਨਾਲ ਮਿਲਾਇਆ ਹੱਥ

Published on

----------- Advertisement -----------

ਦੁਸ਼ਮਣਾਂ ਨੂੰ ਪਾਣੀ ਪਿਲਾਉਣ ਵਾਲੇ ਰਾਫੇਲ ਲੜਾਕੂ ਜਹਾਜ਼ ਨਾਲ ਜੁੜੀ ਵੱਡੀ ਖਬਰ ਹੈ। ਫਰਾਂਸੀਸੀ ਫਰਮ ਡਸਾਲਟ ਏਵੀਏਸ਼ਨ ਤੇ ਭਾਰਤ ਦੀ ਟਾਟਾ ਐਡਵਾਂਸਡ ਸਿਸਟਮਸ ਲਿਮਟਿਡ ਨੇ ਭਾਰਤ ਵਿਚ ਰਾਫੇਲ ਲੜਾਕੂ ਜਹਾਜ਼ ਦੀ ਬਾਡੀ ਬਣਾਉਣ ਲਈ ਚਾਰ ਪ੍ਰੋਡਕਟ ਟਰਾਂਸਫਰ ਐਗਰੀਮੈਂਟ ‘ਤੇ ਹਸਤਾਖਰ ਕੀਤੇ ਹਨ। ਅਜਿਹਾ ਪਹਿਲੀ ਵਾਰ ਹੈ ਜਦੋਂ ਲੜਾਕੂ ਜਹਾਜ਼ ਦੇ ਬਾਡੀ ਦਾ ਪ੍ਰੋਡਕਸ਼ਨ ਫਰਾਂਸ ਦੇ ਬਾਹਰ ਕੀਤਾ ਜਾ ਰਿਹਾ ਹੈ। ਭਾਰਤੀ ਹਵਾਈ ਫੌਜ 36 ਰਾਫੇਲ ਜੈੱਟ ਜਹਾਜ਼ਾਂ ਦਾ ਸੰਚਾਲਨ ਕਰ ਰਹੀ ਹੈ ਤੇ ਭਾਰਤੀ ਜਲ ਸੈਨਾ ਨੇ 26 ਰਾਫੇਲ ਮਰੀਨ ਏਅਰਕ੍ਰਾਫਟ ਕੈਰੀਅਰ-ਅਧਾਰਤ ਜੈੱਟਾਂ ਲਈ ਆਰਡਰ ਦਿੱਤੇ ਹਨ।

ਇਸ ਨੂੰ ਲੈ ਕੇ ਡਸਾਲਟ ਏਵੀਏਸ਼ਨ ਦੇ ਪ੍ਰਧਾਨ ਤੇ ਸੀਈਓ ਏਰਿਕ ਟ੍ਰੈਪੀਅਰ ਨੇ ਕਿਹਾ ਕਿ ਪਹਿਲੀ ਵਾਰ ਰਾਫੇਲ ਦੇ ਬਾਡੀ ਦਾ ਪ੍ਰੋਡਕਸ਼ਨ ਫਰਾਂਸ ਦੇ ਬਾਹਰ ਕੀਤਾ ਜਾਵੇਗਾ। ਇਹ ਭਾਰਤ ਵਿਚ ਸਾਡੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਵਿਚ ਇਹ ਫੈਸਲਾਕੁੰਨ ਕਦਮ ਹੈ। ਉਨ੍ਹਾਂ ਨੇ TASL ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਟਾਟਾ ਐਡਵਾਂਸਡ ਸਿਸਟਮਸ ਹੈਦਰਾਬਾਦ ਵਿਚ ਰਾਫੇਲ ਦੇ ਮੁਖੀ ਸਟ੍ਰੈਕਚਰ ਸੇਗਮੈਂਟ ਦੇ ਨਿਰਮਾਣ ਲਈ ਇਕ ਉਤਪਾਦਨ ਸਹੂਲਤ ਸਥਾਪਤ ਕਰੇਗੀ। ਇਥੇ ਜਹਾਜ਼ ਦਾ fuselage, ਪਿੱਛੇ ਦਾ ਪੂਰਾ ਹਿੱਸਾ, ਸੈਂਟਰਲ fuselage ਤੇ ਸਾਹਮਣੇ ਦਾ ਹਿੱਸਾ ਬਣਾਇਆ ਜਾਵੇਗਾ। ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਸ ਪ੍ਰੋਡਕਸ਼ਨ ਪਲਾਂਟ ਨਾਲ 2028 ਤੱਕ ਰਾਫੇਲ ਦਾ ਪਹਿਲਾ fuselage ਅਸੈਂਬਲੀ ਲਾਈਨ ਤੋਂ ਬਾਹਰ ਆਏਗਾ ਤੇ ਹਰ ਮਹੀਨੇ ਇਥੇ 2 fuselage ਤਿਆਰ ਕੀਤੇ ਜਾਣਗੇ। ਦੂਜੇ ਪਾਸੇ ਟਾਟਾ ਐਡਵਾਂਸਡ ਸਿਸਟਮਸ ਲਿਮਟਿਡ ਦੇ ਸੀਈਓ ਤੇ ਐੱਮਡੀ ਸੁਕਰਨ ਸਿੰਘ ਨੇ ਕਿਹਾ ਕਿ ਭਾਰਤ ਵਿਚ ਪੂਰੇ ਰਾਫੇਲ ਦੀ ਬਾਡੀ ਦਾ ਪ੍ਰੋਡਕਸ਼ਨ ਟਾਟਾ ਐਡਵਾਂਸਡ ਸਿਸਟਮਸ ਦੀਆਂ ਸਮਰੱਥਾਵਾਂ ਵਿਚ ਵਧਦੇ ਭਰੋਸੇ ਤੇ ਡਸਾਲਟ ਏਵੀਏਸ਼ਨ ਨਾਲ ਸਾਡੇ ਸਹਿਯੋਗ ਦੀ ਤਾਕਤ ਨੂੰ ਪੇਸ਼ ਕਰਾਦ ਹੈ। ਇਹ ਭਾਰਤ ਵੱਲੋਂ ਆਧੁਨਿਕ ਮਜ਼ਬੂਤ ਏਅਰੋਸਪੇਸ ਵਿਨਿਰਮਾਣ ਈਕੋ ਸਿਸਟਮ ਸਥਾਪਤ ਕਰਨ ਦੀ ਦਿਸ਼ਾ ਵਿਚ ਕੀਤੀ ਗਈ ਤਰੱਕੀ ਨੂੰ ਦਰਸਾਉਂਦਾ ਹੈ ਤੇ ਇਹ ਡੀਲ ਦੱਸਦੀ ਹੈ ਕਿ ਭਾਰਤ ਦੀ ਤਕਨੀਕ ਵਿਸ਼ਵ ਪਲੇਟਫਾਰਮਾਂ ਨੂੰ ਸਪੋਰਟ ਕਰ ਸਕਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਸਟਾਗ੍ਰਾਮ ‘ਤੇ ਮਿਲੀ ਬਚਪਨ ਦੀ ਸਹੇਲੀ ਨੇ ਮਾਰੀ ਠੱਗੀ! 10 ਤੋਲੇ ਸੋਨਾ ਚੋਰੀ ਕਰਨ ਦੇ ਲੱਗੇ ਇਲਜ਼ਾਮ

ਲੁਧਿਆਣਾ ਦੇ ਜਗਰਾਓਂ ਵਿਚ ਅੱਠਵੀਂ ਕਲਾਸ ਤੱਕ ਇਕੱਠੇ ਪੜ੍ਹੀਆਂ ਬਚਪਨ ਦੀ ਸਹੇਲੀ ਨੇ ਸਹੇਲੀ...

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...