ਭਾਰਤੀ ਮੂਲ ਦੇ ਗੈਂਗਸਟਰ ਜਿੰਮੀ ਸੰਧੂ ਨੂੰ ਥਾਈਲੈਂਡ ਵਿਚ ਅੰਨ੍ਹੇਵਾਹ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੰਮੀ ਸੰਧੂ ਨਾਮ ਦੇ ਗੈਂਗਸਟਰ ਨੂੰ ਕੈਨੇਡਾ ਤੋਂ ਇੱਥੇ ਡਿਪੋਰਟ ਕੀਤਾ ਗਿਆ ਸੀ। ਉਕਤ ਘਟਨਾ ਦੀਆ ਰੂਹ ਕੰਬਾਉਂਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਹਨ। CCTV ਤਸਵੀਰਾਂ ਅਨੁਸਾਰ ਜਿੰਮੀ ਕਾਰ ਵਿਚ ਸਵਾਰ ਹੋ ਕੇ ਹੋਟਲ ਦੀ ਪਾਰਕਿੰਗ ਪਹੁੰਚਦਾ ਹੈ ਅਤੇ ਜਿਵੇਂ ਹੀ ਕਾਰ ਵਿਚੋਂ ਬਾਹਰ ਨਿਕਲ ਕੇ ਹੋਟਲ ਵਿਚ ਦਾਖ਼ਲ ਹੋਣ ਲੱਗਦਾ ਹੈ ਤਾਂ ਇਸੇ ਦੌਰਾਨ ਕੁੱਝ ਨੌਜਵਾਨਾਂ ਵੱਲੋਂ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।
----------- Advertisement -----------
ਥਾਈਲੈਂਡ: ਪੰਜਾਬ ਦਾ ਵੱਡਾ ਗੈਂਗਸਟਰ ਜਿੰਮੀ ਸੰਧੂ ਗੋਲੀਆਂ ਨਾਲ ਭੁੰਨਿਆ
Published on
----------- Advertisement -----------












