September 25, 2026, 1:00 am
----------- Advertisement -----------
HomeNewsBreaking Newsਅੱਧਾ ਹੋਇਆ ਟੋਲ ਟੈਕਸ, ਸਰਕਾਰ ਨੇ ਦਿੱਤੀ ਨੈਸ਼ਨਲ ਹਾਈਵੇ ‘ਤੇ ਗੱਡੀ ਚਲਾਉਣ...

ਅੱਧਾ ਹੋਇਆ ਟੋਲ ਟੈਕਸ, ਸਰਕਾਰ ਨੇ ਦਿੱਤੀ ਨੈਸ਼ਨਲ ਹਾਈਵੇ ‘ਤੇ ਗੱਡੀ ਚਲਾਉਣ ਵਾਲਿਆਂ ਨੂੰ ਰਾਹਤ

Published on

----------- Advertisement -----------

ਨੈਸ਼ਨਲ ਹਾਈਵੇ ‘ਤੇ ਗੱਡੀ ਚਲਾਉਣ ਵਾਲਿਆਂ ਨੂੰ ਸਰਕਾਰ ਨੇ ਰਾਹਤ ਦਿੱਤੀ ਹੈ। ਜਿਹੜੇ ਰਸਤਿਆਂ ‘ਤੇ ਸੁਰੰਗ, ਪੁਲ ਜਾਂ ਫਲਾਈਓਵਰ ਹੈ, ਉਥੇ ਟੋਲ ਟੈਕਸ ਵਿਚ 50 ਫੀਸਦੀ ਤੱਕ ਦੀ ਕਮੀ ਕੀਤੀ ਗਈ ਹੈ। ਸਰਕਾਰ ਨੇ ਨੈਸ਼ਨਲ ਹਾਈਵੇ ‘ਤੇ ਟੋਲ ਟੈਕਸ ਘੱਟ ਕਰ ਦਿੱਤਾ ਹੈ। ਇਹ ਕਮੀ ਉਨ੍ਹਾਂ ਰਸਤਿਆਂ ‘ਤੇ ਹੋਈ ਹੈ ਜਿਥੇ ਸੁਰੰਗ, ਪੁਲ ਜਾਂ ਫਲਾਈਓਵਰ ਹੈ। ਸਰਕਾਰ ਨੇ ਟੋਲ ਦੀਆਂ ਦਰਾਂ ਨੂੰ 50 ਫੀਸਦੀ ਤੱਕ ਘਟਾ ਦਿੱਤਾ ਹੈ। ਇਸ ਨਾਲ ਗੱਡੀ ਚਲਾਉਣ ਵਾਲਿਆਂ ਦਾ ਖਰਚ ਘੱਟ ਹੋਵੇਗਾ। ਹੁਣ ਤੱਕ NH Fee Rules, 2008 ਦੇ ਹਿਸਾਬ ਨਾਲ ਟੋਲ ਟੈਕਸ ਲਿਆ ਜਾਂਦਾ ਸੀ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ 2008 ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਹੁਣ ਟੋਲ ਟੈਕਸ ਦੀ ਗਣਨਾ ਲਈ ਨਵਾਂ ਤਰੀਕਾ ਅਪਣਾਇਆ ਜਾਵੇਗਾ।

ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨੈਸ਼ਨਲ ਹਾਈਵੇ ਦੇ ਕਿਸੇ ਹਿੱਸੇ ‘ਤੇ ਬਣੇ ਸਟ੍ਰਕਚਰ (ਪੁਲ, ਸੁਰੰਗ, ਫਲਾਈਓਵਰ ਜਾਂ ਐਲੀਵੇਟਿਡ ਹਾਈਵੇ) ਦੇ ਇਸਤੇਮਾਲ ਦੀ ਦਰ ਦੀ ਗੁਣਨਾ ਇਸ ਤਰ੍ਹਾਂ ਕੀਤੀ ਜਾਵੇਗੀ-ਸਟ੍ਰਕਚਰ ਦੀ ਲੰਬਾਈ ਨੂੰ ਦਸ ਗੁਣਾ ਕਰਕੇ, ਨੈਸ਼ਨਲ ਹਾਈਵੇ ਦੇ ਉਸ ਹਿੱਸੇਦੀ ਲੰਬਾਈ ਵਿਚ ਜੋੜਿਆ ਜਾਵੇਗਾ ਜਿਸ ਵਿਚ ਸਟ੍ਰਕਚਰ ਨਹੀਂ ਹੈ ਜਾਂ ਫਿਰ ਨੈਸ਼ਨਲ ਹਾਈਵੇ ਦੇ ਉਸ ਹਿੱਸੇ ਦੀਕੁੱਲ ਲੰਬਾਈ ਨੂੰ ਪੰਜ ਗੁਣਾ ਕੀਤਾ ਜਾਵੇਗਾ। ਦੋਵਾਂ ਵਿਚੋਂ ਜੋ ਵੀ ਘੱਟ ਹੋਵੇਗਾ, ਉਸ ਨੂੰ ਮੰਨਿਆ ਜਾਵੇਗਾ। ਇਸ ਦਾ ਮਤਲਬ ਪੁਲ, ਸੁਰੰਗ ਜਾਂ ਫਲਾਈਓਵਰ ਦੀ ਵਜ੍ਹਾ ਨਾਲ ਲੱਗਣ ਵਾਲੇ ਟੋਲ ਨੂੰ ਘੱਟ ਕੀਤਾ ਜਾਵੇਗਾ। ਮੰਤਰਾਲੇ ਨੇ ਅੱਗੇ ਕਿਹਾ ਕਿ ਟੋਲ ਟੈਕਸ ਘੱਟ ਲੰਬਾਈ ‘ਤੇ ਲੱਗੇਗਾ ਯਾਨੀ 200 ਕਿਲੋਮੀਟਰ ‘ਤੇ। 400 ਕਿਲੋਮੀਟਰ ‘ਤੇ ਨਹੀਂ। ਇਸ ਮਾਮਲੇ ‘ਤੇ ਯੂਰ ਚਾਰਜ ਸੜਕ ਦੀ ਲੰਬਾਈ ਦੇ ਸਿਰਫ ਅੱਧੇ (50 ਫੀਸਦੀ) ‘ਤੇ ਹੀ ਲੱਗੇਗਾ। ਇਸ ਦਾ ਮਤਲਬ ਜੇਕਰ ਤੁਸੀਂ ਕਿਸੇ ਅਜਿਹੇ ਰਸਤੇ ਤੋਂ ਜਾ ਰਹੇ ਹੋ ਜਿਸ ਵਿਚ ਪੁਲ ਜਾਂ ਸੁਰੰਗ ਹੈ ਤਾਂ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਘੱਟ ਟੋਲ ਦੇਣਾ ਹੋਵੇਗਾ। ਨਿਯਮਾਂ ਮੁਤਾਬਕ ਨੈਸ਼ਨਲ ਹਾਈਵੇ ‘ਤੇ ਬਣੇ ਹਰ ਕਿਲੋਮੀਟਰ ਦੇ ਸਟ੍ਰਕਚਰ ਲਈ ਯੂਜਰਸ ਨੂੰ 10 ਗੁਣਾ ਵਧ ਟੋਲ ਦੇਣਾ ਪੈਂਦਾ ਹੈ। ਜੇਕਰ ਕਿਸੇ ਰਸਤੇ ਦਾ ਇਕ ਕਿਲੋਮੀਟਰ ਦਾ ਪੁਲ ਹੈ ਤਾਂ ਤੁਹਾਨੂੰ ਉਸ ਇਕ ਕਿਲੋਮੀਟਰ ਦੇ ਲਈ 10 ਕਿਲੋਮੀਟਰ ਦੇ ਬਰਾਬਰ ਟੋਲ ਦੇਣਾ ਪੈਂਦਾ ਸੀ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਟੋਲ ਦੀਗਣਨਾ ਦਾ ਇਹ ਤਰੀਕਾ ਇਸ ਲਈ ਸੀ ਕਿਉਂਕਿ ਅਜਿਹੇ ਸਟ੍ਰਕਚਰ ਨੂੰ ਬਣਾਉਣ ਵਿਚ ਜ਼ਿਆਦਾ ਖਰਚ ਆਉਂਦਾ ਸੀ ਪਰ ਹੁਣ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਟੋਲ ਦੀਆਂ ਦਰਾਂ ਨੂੰ ਘੱਟ ਕਰ ਦਿੱਤਾ ਹੈ। ਇਸ ਨਾਲ ਲੋਕਾਂ ਨੂੰ ਸਫਰ ਕਰਨਾ ਆਸਾਨ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਜੀਵ ਅਰੋੜਾ ਜੇਲ੍ਹ ‘ਚੋਂ ਲੜ ਸਕਦੇ ਚੋਣ! ਲੁਧਿਆਣਾ ਵੈਸਟ ਤੋਂ AAP ਨੇ ਨਹੀਂ ਲਾਇਆ ਨਵਾਂ ਹਲਕਾ ਇੰਚਾਰਜ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਈ...

ਸਿੰਗਰ ਅੰਗਦ ਤਲਵਾਰ ਨੇ ਮੰਗੀ ਮੁਆਫ਼ੀ, ਕਿਹਾ- ਭਵਿੱਖ ‘ਚ ਪੂਰੀ ਮਰਿਆਦਾ ਦਾ ਰੱਖਾਂਗਾ ਧਿਆਨ

ਜਿਮਖਾਨਾ ਕਲੱਬ ‘ਚ ਹੋਈ ਰਾਧੇ ਸ਼ਿਆਮ ਭਜਨ ਸੰਧਿਆ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ...

ਬਰਖਾਸਤ AIG ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, 6 ਸਾਲਾਂ ਤੋਂ ਭਗੌੜੇ ਰਾਜਜੀਤ ਸਿੰਘ ਨੇ ਕੀਤਾ ਸਰੰਡਰ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਰਖਾਸਤ AIG ਰਾਜਜੀਤ ਸਿੰਘ...

ਕਰਜ਼ੇ ਤੋਂ ਪ੍ਰੇਸ਼ਾਨ ਸ਼ਖਸ ਨੇ ਨਹਿਰ ’ਚ ਮਾਰੀ ਛਾਲ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ

ਬਰਨਾਲਾ ਦੇ ਧਨੋਲਾ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਗਰੀਬ ਪਰਿਵਾਰ...

*ਈਡੀ ਦੀ ਕਾਰਵਾਈ ਏਜੰਸੀ ਦੀ ਰੇਡ ਨਹੀਂ, ਸਗੋਂ ਦਿੱਲੀ ਦਾ ਪੰਜਾਬ ‘ਤੇ ਹਮਲਾ

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ...

ਪੰਜਾਬ ਨੇ ਮੋਦੀ ਨੂੰ ਨਕਾਰਿਆ, ਹੁਣ ਉਹ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਕੇ ਬਦਲਾ ਲੈ ਰਹੇ ਹਨ: ਆਪ

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਤੋਂ ਬਾਅਦ ਪਟਵਾਰ ਯੂਨੀਅਨ ਨੇ ਆਪਣੀ ਹੜਤਾਲ ਵਾਪਸ ਲਈ

ਚੰਡੀਗੜ੍ਹ; 23 ਸਤੰਬਰ 2026:ਆਮ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਮੁੱਖ ਮੰਤਰੀ...

ਐਸ.ਆਈ.ਟੀ. ਜਾਂਚ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 23 ਸਤੰਬਰ:ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਫ਼ਦ ਨੇ ਅੱਜ ਪੰਜਾਬ ਦੇ ਮੁੱਖ...

ਦਿੱਲੀ-ਬਿਹਾਰ ਸਮੇਤ ਪਿਛਲੇ ਕੁਝ ਸਾਲਾਂ ਵਿੱਚ ਹੋਈਆਂ ਸਾਰੀਆਂ ਚੋਣਾਂ ਰੱਦ ਕਰਕੇ ਦੁਬਾਰਾ ਕਰਵਾਈਆਂ ਜਾਣ – ਕੇਜਰੀਵਾਲ

ਨਵੀਂ ਦਿੱਲੀ 23 ਸਤੰਬਰ:ਆਮ ਆਦਮੀ ਪਾਰਟੀ ਵੱਲੋਂ ਮੋਦੀ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼...