February 13, 2026, 10:01 pm
----------- Advertisement -----------
HomeNewsBreaking Newsਸ਼ੈਲਟਰ ਹੋਮ ਤੋਂ ਰਿਹਾਅ ਹੋਣ ਮਗਰੋਂ ਸਰਬਜੀਤ ਕੌਰ ਦਾ ਬਿਆਨ- ‘ਜੇ ਮੇਰੇ...

ਸ਼ੈਲਟਰ ਹੋਮ ਤੋਂ ਰਿਹਾਅ ਹੋਣ ਮਗਰੋਂ ਸਰਬਜੀਤ ਕੌਰ ਦਾ ਬਿਆਨ- ‘ਜੇ ਮੇਰੇ ਮੂੰਹ ‘ਚ ਦੰਦ ਨਾ ਰਹਿੰਦੇ ਤਾਂ ਵੀ ਪਾਕਿ ਜ਼ਰੂਰ ਆਉਂਦੀ’

Published on

----------- Advertisement -----------

ਸ਼ੈਲਟਰ ਹੋਮ ਤੋਂ ਰਿਹਾਅ ਹੋਣ ਮਗਰੋਂ ਸਰਬਜੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੇਰਾ ਪਿਆਰ 8 ਸਾਲ ਪੁਰਾਣਾ ਹੈ। ਮੈਂ ਬਾਕੀ ਦੀ ਜ਼ਿੰਦਗੀ ਪਾਕਿਸਤਾਨ ‘ਚ ਹੀ ਬਿਤਾਵਾਂਗੀ। ਜੇ ਮੇਰੇ ਮੂੰਹ ‘ਚ ਦੰਦ ਨਾ ਰਹਿੰਦੇ ਤਾਂ ਵੀ ਪਾਕਿ ਜ਼ਰੂਰ ਆਉਂਦੀ।

ਦੱਸ ਦੇਈਏ ਕਿ ਬੀਤੇ ਕੱਲ੍ਹ ਹੀ ਸਰਬਜੀਤ ਕੌਰ ਜਿਸ ਨੂੰ ਪਹਿਲਾਂ ਸ਼ੈਲਟਰ ਹੋਮ ਵਿਚ ਰੱਖਿਆ ਗਿਆ ਸੀ, ਹੁਣ ਉਸ ਨੂੰ ਉਥੋਂ ਰਿਹਾਅ ਕਰ ਦਿੱਤਾ ਗਿਆ ਹੈ ਤੇ ਸਰਬਜੀਤ ਕੌਰ ਨੂੰ ਪਾਕਿਸਤਾਨੀ ਪਤੀ ਦੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਾਕਿਸਤਾਨ ਤੋਂ ਇਕ ਨਵੀਂ ਤਸਵੀਰ ਸਰਬਜੀਤ ਕੌਰ ਉਰਫ ਨੂਰ ਹੁਸੈਨ ਦੀ ਸਾਹਮਣੇ ਆਈ ਹੈ ਜਿਸ ਵਿਚ ਉਹ ਆਪਣੇ ਵਕੀਲ ਨਾਲ ਕਾਰ ਵਿਚ ਬੈਠੀ ਨਜ਼ਰ ਆ ਰਹੀ ਹੈ। ਉਸ ਨੂੰ ਬੀਤੀ ਸ਼ਾਮ ਸ਼ੈਲਟਰ ਹੋਮ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਸਰਬਜੀਤ ਕੌਰ ਜੋ ਕਿ ਪਾਕਿਸਤਾਨ ਗਈ ਸੀ ਤੇ ਉਸ ਵੱਲੋਂ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਵਾ ਲਿਆ ਗਿਆ ਸੀ। ਨਾਸਿਰ ਹੁਸੈਨ ਨਾਂ ਦੇ ਵਿਅਕਤੀ ਨਾਲ ਨੂਰ ਹੁਸੈਨ ਨੇ ਨਿਕਾਹ ਕਰਵਾਇਆ ਸੀ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਸਰਬਜੀਤ ਕੌਰ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਸਗੋਂ ਉਸ ਨੂੰ ਲਾਹੌਰ ਦੇ ਮਹਿਲਾ ਸ਼ੈਲਟਰ ਹੋਮ ਤੋਂ ਰਿਹਾਅ ਕਰ ਦਿੱਤਾ ਗਿਆ ਤੇ ਪਾਕਿਸਤਾਨੀ ਪਤੀ ਦੇ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 2000 ਸਿੱਖ ਸ਼ਰਧਾਲੂਆਂ ਦਾ ਜਥਾ ਜੋ ਪਾਕਿਸਤਾਨ ਗਿਆ ਸੀ, ਜਿਨ੍ਹਾਂ ਵਿਚ ਸਰਬਜੀਤ ਕੌਰ ਵੀ ਸ਼ਾਮਲ ਸੀ। ਬਾਕੀ ਸਾਰੇ ਸ਼ਰਧਾਲੂ ਤਾਂ ਵਾਪਸ ਪਰਤ ਆਏ ਸਨ ਪਰ ਸਰਬਜੀਤ ਕੌਰ ਨਹੀਂ ਸੀ ਪਰਤੀ। ਪਹਿਲਾਂ ਤਾਂ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਉਹ ਲਾਪਤਾ ਹੋ ਗਈ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕਰਵਾ ਲਿਆ ਹੈ ਜਿਸ ਨੂੰ ਕਿ ਉਹ ਪਿਛਲੇ 9 ਸਾਲਾਂ ਤੋਂ ਜਾਣਦੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਬਕਾ CM ਕੈਪਟਨ ਨੂੰ ਸੰਮਨ ਭੇਜਣ ਵਾਲੇ ED ਦੇ ਐਡੀਸ਼ਨਲ ਡਾਇਰੈਕਟਰ ‘ਤੇ ਵੱਡਾ ਐਕਸ਼ਨ, ਹੋਇਆ ਤਬਾਦਲਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੀ ਖਬਰ ਸਾਹਮਣੇ ਆ ਰਹੀ...

ਅਟੈਚੀ ‘ਚੋਂ ਮਿਲੀ ਕੁੜੀ ਦੀ ਲਾ/ਸ਼ ਮਾਮਲੇ ‘ਚ ਵੱਡਾ ਖੁਲਾਸਾ, ਦੋਸਤ ਨਾਲ ਰਹਿੰਦੀ ਸੀ ਕੁੜੀ

ਬਠਿੰਡਾ ਵਿਚ ਸੂਟਕੇਸ ਵਿਚੋਂ ਮਿਲੀ ਦੇਹ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਬੀਤੇ...

ਬਠਿੰਡਾ ਦੀ ਅਦਾਲਤ ਨੇ ਜਬਰ-ਜ਼ਨਾਹ ਦੇ ਮਾਮਲੇ ‘ਚ ASI ਨੂੰ ਸੁਣਾਈ ਉਮਰ ਕੈਦ ਦੀ ਸਜ਼ਾ, ਲੋਕਾਂ ਨੇ ਰੰਗੇ-ਹੱਥੀਂ ਕੀਤਾ ਸੀ ਕਾਬੂ

ਬਠਿੰਡਾ ਦੀ ਅਦਾਲਤ ਵੱਲੋਂ ਚਾਰ ਸਾਲ ਪੁਰਾਣੇ ਇੱਕ ਜਬਰ-ਜ਼ਨਾਹ ਦੇ ਮਾਮਲੇ ਵਿੱਚ ਵੱਡਾ ਫੈਸਲਾ...

ਰਾਹੁਲ ਨਾਲ ਮੁਲਾਕਾਤ ਤੇ ਵਿਵਾਦਿਤ ਬਿਆਨ… DSGMC ਵੱਲੋਂ ਹਰਵਿੰਦਰ ਸਿੰਘ ਸਰਨਾ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵੱਲੋਂ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੇ ਵਿਵਾਦਤ...

ਕੈਪਟਨ ਅਮਰਿੰਦਰ ਸਿੰਘ ਦੀਆਂ ਵਧੀਆ ਮੁਸ਼ਕਿਲਾਂ ! ED ਨੇ ਭੇਜਿਆ ਸੰਮਨ, ਕੈਪਟਨ ਦੇ ਪੁੱਤਰ ਨੇ ਕੀਤੀ ਪੁਸ਼ਟੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੁੰਦਾ ਨਜ਼ਰ...

ਕਿਸਾਨ ਜਥੇਬੰਦੀਆਂ ਤੇ ਟਰੇਡ ਯੂਨੀਅਨਾਂ ਵੱਲੋਂ ਅੱਜ ‘ਭਾਰਤ ਬੰਦ’, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ...

ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਗੱਦਾਰੀ:ਕੁਲਦੀਪ ਧਾਲੀਵਾਲ

*ਚੰਡੀਗੜ੍ਹ, 11 ਫਰਵਰੀ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ...

ਨਸ਼ਾ ਤਸਕਰਾਂ ਦੇ ਸਿਆਸੀ ਸਰਪ੍ਰਸਤਾਂ ਨਾਲ ਰਾਜਪਾਲ ਦੀ ਯਾਤਰਾ, ਸਿਰਫ਼ ਦਿਖਾਵਾ: ਕੁਲਦੀਪ ਧਾਲੀਵਾਲ

*ਚੰਡੀਗੜ੍ਹ, 10 ਫਰਵਰੀ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ...