June 11, 2026, 6:06 pm
----------- Advertisement -----------
HomeNewsBreaking News“ਸਿੱਧੂ ਦੇ ਜਿਉਂਦੇ ਹੋਏ ਜਿਹੜੇ ਨੇੜੇ ਰਹੇ ਅੱਜ ਉਹ… ਅੱਜ ਉਹ ਲੋਕ...

“ਸਿੱਧੂ ਦੇ ਜਿਉਂਦੇ ਹੋਏ ਜਿਹੜੇ ਨੇੜੇ ਰਹੇ ਅੱਜ ਉਹ… ਅੱਜ ਉਹ ਲੋਕ ਸਾਨੂੰ ਦੂਰ-ਦੂਰ ਤੱਕ ਨਜ਼ਰ ਨਹੀਂ ਆਉਂਦੇ।”?’ ਬੋਲੇ ਬਲਕੌਰ ਸਿੰਘ

Published on

----------- Advertisement -----------

SSP ਦਫਤਰ ਦੇ ਬਾਹਰ ਜੋ ਹੋਇਆ. ਉਹ ਸਾਡੀ ਪਹਿਲਾਂ ਤੋਂ ਯੋਜਨਾ ਨਹੀਂ ਸੀ, ਨਾ ਕਿਸੇ ਨੂੰ ਪਹਿਲਾਂ ਜਾਣਕਾਰੀ ਸੀ ਤੇ ਨਾ ਹੀ ਕਿਸੇ ਨੂੰ ਸੱਦਾ ਦਿੱਤਾ ਗਿਆ ਸੀ… ਇਹ ਫੈਸਲਾ ਉਸੇ ਸਮੇਂ, ਉਸੇ ਘੜੀ, ਸਿਰਫ਼ ਇਨਸਾਫ਼ ਦੀ ਲੋੜ ਨੂੰ ਮਹਿਸੂਸ ਕਰਕੇ ਲਿਆ ਗਿਆ ਸੀ ਪਰ ਜੋ ਪਿਆਰ ਤੇ ਸਹਾਰਾ ਸਾਨੂੰ ਮਿਲਿਆ, ਉਹ ਸਾਡੇ ਲਈ ਕਿਸੇ ਦੁਆ ਨਾਲੋਂ ਘੱਟ ਨਹੀਂ। ਜਿਨ੍ਹਾਂ ਦਾ ਧੰਨਵਾਦ ਕਰਨ ਦੀ ਕਤਾਰ ਬਹੁਤ ਲੰਮੀ ਹੈ ਤੇ ਵੱਡੇ ਪੱਧਰ ‘ਤੇ ਸਮਰਥਨ ਤੇ ਸਾਥ ਸਾਨੂੰ ਹਮੇਸ਼ਾ ਦੇਸ਼ਾਂ-ਵਿਦੇਸ਼ਾਂ ਵਿਚੋਂ ਵੀ ਬਰਾਬਰ ਦਾ ਮਿਲਦਾ ਰਿਹਾ ਜੋ ਹਮੇਸ਼ਾ ਸਾਡੀ ਹਿੰਮਤ ਬਣਿਆ ਰਿਹਾ। ਤੇ ਪਿਆਰ ਤੇ ਸਤਿਕਾਰ ਦੇ ਭਾਵ ਨਾਲ ਮੈਂ ਤੇ ਮੇਰਾ ਪਰਿਵਾਰ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਸਿੱਧੂ ਦੇ ਨਾਮ ਨਾਲ ਨਹੀਂ ਸਿੱਧੂ ਦੇ ਸੱਚ ਨਾਲ ਖੜ੍ਹ ਕੇ ਸਾਡੇ ਪਰਿਵਾਰ ਨੂੰ ਹੌਸਲਾ ਦਿੱਤਾ ਪਰ ਨਾਲ ਹੀ ਇਕ ਦਰਦ ਭਰਿਆ ਸਵਾਲ ਵੀ ਰਹਿ ਜਾਂਦਾ ਕਿ ਜਿਹੜੇ ਕੁਝ ਲੋਕ ਸਿੱਧੂ ਦੇ ਜਿਉਂਦੇ ਸਮੇਂ ਉਸਦੇ ਬਹੁਤ ਨੇੜੇ ਬਣੇ ਰਹੇ, ਸਾਡੇ ਨੇੜੇ ਬਣੇ ਰਹੇ, ਅੱਜ ਉਹ ਲੋਕ ਸਾਨੂੰ ਦੂਰ0ਦੂਰ ਤੱਕ ਨਜ਼ਰ ਨਹੀਂ ਆਉਂਦੇ। ਉਸ ਦੇ ਹੁੰਦੇ ਹੋਏ ਭਾਵੇਂ ਉਹ ਆਪਣੀ ਨਿੱਜੀ ਜ਼ਰੂਰਤ ਲਈ ਉਸ ‘ਤੇ ਆਪਣਾ ਹੱਕ ਸਮਝਦੇ ਰਹੇ ਤੇ ਉਸ ਦੇ ਨਾਮ ਨਾਲ ਆਪਣੀ ਪਹਿਚਾਣ ਜੋੜਦੇ ਰਹੇ। ਉਹ ਅੱਜ ਇਨਸਾਫ਼ ਦੀ ਇਸ ਘੜੀ ‘ਚ ਇੰਨੇ ਚੁੱਪ ਕਿਉਂ ਨੇ? ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਸੱਚ ਇਹ ਹੈ ਕਿ ਅਸੀਂ ਦੁੱਖ, ਹਾਦਸੇ ਜਿੱਥੇ ਬਹੁਤ ਕੁਝ ਖੋਹ ਲੈਂਦੇ ਨੇ ਉਥੇ ਹੀ ਲੋਕਾਂ ਦੀ ਅਸਲੀਅਤ ਵੀ ਦਿਖਾ ਦਿੰਦੇ ਨੇ ਤੇ ਮੁਸ਼ਕਿਲ ਵਕਤ ਵਿਚ ਬਦਲੇ ਹੋਏ ਲੋਕ ਭਾਵੇਂ ਜਿੰਨੇ ਮਰਜ਼ੀ ਚੰਗੇ ਕਿਉਂ ਨਾ ਹੋਣ ਦਿਲ ਤੋਂ ਉਤਰ ਹੀ ਜਾਂਦੇ ਨੇ ਤੇ ਅਖੀਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਉਨ੍ਹਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜਿਹੜੇ ਬਿਨਾਂ ਕਿਸੇ ਲਾਭ ਦੇ ਸਾਡੇ ਨਾਲ ਖੜ੍ਹੇ ਹੋਏ, ਅਸੀਂ ਇਨਸਾਫ਼ ਲੈ ਕੇ ਰਹਾਂਗੇ ਤੇ ਸਿੱਧੂ ਦੀ ਅਮਾਨਤ ਨੂੰ ਕਦੇ ਮਿੱਟਣ ਨਹੀਂ ਦਿਆਂਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ...

ਬਹਿਬਲ ਕਲਾਂ ਗੋਲੀਕਾਂਡ- ਗਿਆਨੀ ਰਘਬੀਰ ਸਿੰਘ ਨੇ ਸਿੱਟ ਕੋਲ ਦਰਜ ਕਰਵਾਏ ਬਿਆਨ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜਥੇਦਾਰ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਨੂੰ ਯਾਦ ਕਰਦਿਆਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖੀ ਭਾਵੁਕ ਪੋਸਟ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਨੂੰ ਯਾਦ ਕਰਦਿਆਂ ਜਨਮ ਦਿਨ ਦੀ...

ਸਪਨਾ ਚੌਧਰੀ ਪਤੀ ਖਿਲਾਫ ਪਹੁੰਚੀ ਅਦਾਲਤ, ਲਾਏ ਕੁੱਟਮਾਰ ਦੇ ਇਲਜ਼ਾਮ, 2020 ‘ਚ ਹੋਈ ਸੀ ਲਵ ਮੈਰਿਜ

ਹਰਿਆਣਵੀ ਸਿੰਗਰ, ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਨੂੰ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਮਹੱਤਵਪੂਰਨ...

ਰਿਕਾਰਡ ਸਮੇਂ ‘ਚ ਪਾਰਦਰਸ਼ੀ ਪ੍ਰਕਿਰਿਆ ਜ਼ਰੀਏ 11 ਜ਼ਿਲ੍ਹਾ ਸਿਸਟਮ ਮੈਨੇਜਰ ਅਤੇ 37 ਸਹਾਇਕ ਸਿਸਟਮ ਮੈਨੇਜਰ ਕੀਤੇ ਗਏ ਭਰਤੀ

*ਚੰਡੀਗੜ੍ਹ, 10 ਜੂਨ:* ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ...

ਸੂਬੇ ਭਰ ਵਿੱਚ ਇਕੋ ਨੀਤੀ ਲਾਗੂ ਕੀਤੀ ਜਾਵੇਗੀ ਜੋ ਕਿਸੇ ਖ਼ਾਸ ਸ਼ਹਿਰ ਤੱਕ ਸੀਮਤ ਨਹੀਂ ਹੋਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 10 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਚੀਮਾ ਮੰਡੀ ‘ਚ ਸਨਸਨੀਖੇਜ਼ ਘਟਨਾ: ਸ਼ਖਸ ਨੇ ਪੀਟਰ ਰੇਹੜੇ ‘ਚ ਅੱਗ ਲਗਾ ਕੇ ਕੀਤਾ ਆਪਣਾ ਸਸਕਾਰ ! ਪੁਲਿਸ ਕਰ ਰਹੀ ਜਾਂਚ

ਚੀਮਾ ਦੀ ਅਨਾਜ ਮੰਡੀ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ,...

ਹਰਿਆਣਾ ਸਿੱਖ ਗੁ:ਮੈਨੇਜਮੈਂਟ ਕਮੇਟੀ ਦਾ ਜਥਾ ਪਾਕਿਸਤਾਨ ਜਾਣ ਤੋਂ ਰੁੱਕਿਆ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ...