September 18, 2026, 11:45 am
----------- Advertisement -----------
HomeNewsLatest Newsਯੂ.ਪੀ ਵੋਟਿੰਗ ਦੌਰਾਨ ਹੋ ਰਹੀ ਸਿਆਸੀ ਬਿਆਨਬਾਜ਼ੀ, ਪੜ੍ਹੋ ਕਿਸਨੇ ਕੀ ਕਿਹਾ..

ਯੂ.ਪੀ ਵੋਟਿੰਗ ਦੌਰਾਨ ਹੋ ਰਹੀ ਸਿਆਸੀ ਬਿਆਨਬਾਜ਼ੀ, ਪੜ੍ਹੋ ਕਿਸਨੇ ਕੀ ਕਿਹਾ..

Published on

----------- Advertisement -----------

ਪੱਛਮੀ ਯੂਪੀ ਦੇ 11 ਜ਼ਿਲ੍ਹਿਆਂ ਦੀਆਂ 58 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਲਈ ਬੂਥਾਂ ‘ਤੇ ਲੋਕ ਪਹੁੰਚ ਰਹੇ ਹਨ। ਯੂਪੀ ਦੇ 11 ਜ਼ਿਲ੍ਹਿਆਂ ‘ਚ ਹੋ ਰਹੀ ਵੋਟਿੰਗ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ ਹੈ।ਅਜਿਹੇ ‘ਚ ਨੇਤਾਵਾਂ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ‘ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਹੈ। ਮੈਂ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਰੋਨਾ ਨਿਯਮਾਂ ਦੀ ਪਾਲਣਾ ਕਰਕੇ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ। ਯਾਦ ਰੱਖੋ – ਪਹਿਲਾਂ ਮਤਦਾਨ , ਫਿਰ ਜਲਪਾਣ’।

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਲਿਖਿਆ, ‘ਦੇਸ਼ ਨੂੰ ਹਰ ਡਰ ਤੋਂ ਮੁਕਤ ਕਰੋ – ਬਾਹਰ ਆਓ, ਵੋਟ ਕਰੋ’। ਉਨ੍ਹਾਂ ਇਸ ਬਿਆਨ ਰਾਹੀਂ ਭਾਜਪਾ ਸਰਕਾਰ ਨੂੰ ਘੇਰਿਆ ਹੈ। ਦੂਜੇ ਪਾਸੇ ਡਿਪਟੀ ਸੀਐਮ ਕੇਸ਼ਵ ਮੌਰਿਆ ਨੇ ਲਿਖਿਆ, ‘ਪੱਛਮੀ ਯੂਪੀ ਅੱਜ ਨਾ ਸਿਰਫ਼ ਵੋਟਿੰਗ ਕਰ ਰਿਹਾ ਹੈ, ਸਗੋਂ ਅਸਲ ਵਿੱਚ ਗੁੰਡਿਆਂ, ਅਪਰਾਧੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ… ਜੈ ਸ਼੍ਰੀ ਰਾਮ।


ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ‘ਪੱਛਮੀ ਉੱਤਰ ਪ੍ਰਦੇਸ਼ ਦੇ ਮੇਰੇ ਪਿਆਰੇ ਭੈਣੋ ਅਤੇ ਭਰਾਵੋ, ਆਪਣੇ ਮੁੱਦਿਆਂ ਅਤੇ ਸੂਬੇ ਦੇ ਬਿਹਤਰ ਭਵਿੱਖ ਲਈ ਵੋਟ ਦੀ ਸ਼ਕਤੀ ਦੀ ਵਰਤੋਂ ਕਰੋ। ਮੇਰੇ ਸਾਰੇ ਸਾਥੀਆਂ, ਵਰਕਰਾਂ ਅਤੇ ਯੂਪੀ ਕਾਂਗਰਸ ਦੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਿਖਿਆ, ‘ਉੱਤਰ ਪ੍ਰਦੇਸ਼ ‘ਚ ਅੱਜ ਪਹਿਲੇ ਪੜਾਅ ਦੀ ਪੋਲਿੰਗ ਹੈ। ਮੈਂ ਇਸ ਪੜਾਅ ਦੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੀ ਸਰਕਾਰ ਚੁਣਨ ਲਈ ਵੋਟ ਪਾਉਣ ਜੋ ਤੁਹਾਨੂੰ ਰਾਜ ਵਿੱਚ ਵਿਕਾਸ ਦੇ ਨਾਲ-ਨਾਲ ਸੁਰੱਖਿਆ, ਸਨਮਾਨ ਅਤੇ ਵਧੀਆ ਸ਼ਾਸਨ ਪ੍ਰਦਾਨ ਕਰੇਗੀ। ਤੁਹਾਡੀ ਇੱਕ ਵੋਟ ਹੀ ਉੱਤਰ ਪ੍ਰਦੇਸ਼ ਦੇ ਉੱਜਵਲ ਭਵਿੱਖ ਦਾ ਆਧਾਰ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨਸਿਕ ਤਣਾਅ ਬਣ ਸਕਦੈ ਪਰਿਵਾਰਕ ਸਮੱਸਿਆਵਾਂ ਦੀ ਵਜ੍ਹਾ, ਸਮੇਂ ਸਿਰ ਇਲਾਜ ਦੀ ਸਲਾਹ

ਚੰਡੀਗੜ੍ਹ, 17 ਸਤੰਬਰ 2026: ਅਸੀਂ ਅਕਸਰ ਤਣਾਅ ਨੂੰ ਵਿਅਕਤੀ ਦੇ ਸੁਭਾਅ ਦਾ ਹਿੱਸਾ ਮੰਨ ਲੈਂਦੇ...

ਪੰਜਾਬ ਨੇ 3,100 ਖੇਡ ਮੈਦਾਨ ਬਣਾਏ ਹਨ, ਜਿਨ੍ਹਾਂ ਵਿੱਚੋਂ ਲਗਭਗ 750 ਪਹਿਲਾਂ ਹੀ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ: ਬਲਤੇਜ ਪੰਨੂ

ਚੰਡੀਗੜ੍ਹ 17 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ...

SGPC ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ FIR ਦਰਜ, ਜ਼ਬਰ-ਜਨਾਹ ਦੇ ਇਲਜ਼ਾਮਾਂ ਮਗਰੋਂ ਦਿੱਤਾ ਅਸਤੀਫ਼ਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ...

ਸਖ਼ਤ ਸਜ਼ਾ ਤੇ ਸਮਾਂਬੱਧ ਜਾਂਚ ਦੀ ਲੋੜ, ਗਿਆਨੀ ਰਘਬੀਰ ਦਾ ਬਿਆਨ ਆਇਆ ਸਾਹਮਣੇ

ਪੰਜਾਬ ਸਰਕਾਰ ਵੱਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਦੇ ਸਬੰਧ ‘ਚ...

ਸ਼ਾਹਕੋਟ ਤੋਂ ‘ਆਪ’ ਨੇ ਬਦਲਿਆ ਹਲਕਾ ਇੰਚਾਰਜ

ਆਮ ਆਦਮੀ ਪਾਰਟੀ ਪੰਜਾਬ ਵਲੋਂ ਸੰਗਠਨਾਤਮਕ ਪੱਧਰ ’ਤੇ ਅਹਿਮ ਨਿਯੁਕਤੀ ਕਰਦਿਆਂ ਸ਼ਾਹਕੋਟ ਵਿਧਾਨ ਸਭਾ...

Gippy Grewal ਨਾਲ ਫਲਾਈਟ ‘ਚ ਬਦਸਲੂਕੀ, ਬਿਜ਼ਨੈੱਸ ਕਲਾਸ ਦਾ ਟਿਕਟ ਦੇ ਕੇ ਇਕਾਨਮੀ ਸੀਟ ‘ਤੇ ਬਿਠਾਇਆ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿਚ ਆਪਣੇ ਨਾਲ ਹੋਏ ਤਜਰਬੇ...

ਪੈਟਰੋਲ ਤੇ ਡੀਜ਼ਲ ’ਤੇ ਸਰਕਾਰ ਦਾ ਵੱਡਾ ਫੈਸਲਾ, ਪੈਟਰੋਲ ’ਤੇ ₹1 ਅਤੇ ਡੀਜ਼ਲ ’ਤੇ ₹5 ਘਟਾਇਆ ਵਿੰਡਫਾਲ ਟੈਕਸ

ਸਰਕਾਰ ਨੇ ਦੇਸ਼ ਤੋਂ ਬਾਹਰ ਭੇਜੇ ਜਾਣ ਵਾਲੇ ਪੈਟਰੋਲ, ਡੀਜ਼ਲ ਤੇ ਜੈੱਟ ਈਂਧਣ ‘ਤੇ...

‘ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ’: Lawrence Bishnoi ਗੈਂਗ ਦਾ ਕਥਿਤ ਪੱਤਰ ਵਾਇਰਲ

ਕੈਨੇਡਾ ਦੇ ਰੱਖਿਆ ਮੰਤਰੀ, ਸੈਨਾ ਅਤੇ ਪੁਲੀਸ ਨੂੰ ਪਿਛਲੇ ਸਾਲ ਕਥਿਤ ਤੌਰ 'ਤੇ ਲਾਰੈਂਸ...

ਰਾਜੋਆਣਾ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ, ਰਹਿਮ ਦੀ ਅਪੀਲ ‘ਤੇ ਜਲਦੀ ਫੈਸਲਾ ਲੈਣ ਦੀ ਮੰਗ

ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿੱਖੀ ਹੈ। ਉਨ੍ਹਾਂ ਨੇ...