June 23, 2026, 1:28 pm
----------- Advertisement -----------
HomeNewsBreaking Newsਹਰਿਆਣਾ ਵਿਚ ਇਕ ਹੋਰ ਸੀਨੀਅਰ ਆਈ.ਏ.ਐਸ. ਅਧਿਕਾਰੀ ਗ੍ਰਿਫ਼ਤਾਰ

ਹਰਿਆਣਾ ਵਿਚ ਇਕ ਹੋਰ ਸੀਨੀਅਰ ਆਈ.ਏ.ਐਸ. ਅਧਿਕਾਰੀ ਗ੍ਰਿਫ਼ਤਾਰ

Published on

----------- Advertisement -----------

ਕੇਂਦਰੀ ਜਾਂਚ ਬਿਊਰੋ ਨੇ ਹਰਿਆਣਾ ਦੇ ਮਸ਼ਹੂਰ 661 ਕਰੋੜ ਰੁਪਏ ਦੇ ਆਈ.ਡੀ.ਐਫ਼.ਸੀ. ਫਸਟ ਬੈਂਕ ਅਤੇ ਏ.ਯੂ. ਸਮਾਲ ਫਾਈਨਾਂਸ ਬੈਂਕ ਘੁਟਾਲੇ ਦੀ ਜਾਂਚ ਵਿਚ ਸੀਨੀਅਰ ਆਈ.ਏ.ਐਸ. ਅਧਿਕਾਰੀ ਪੰਕਜ ਅਗਰਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀ.ਬੀ.ਆਈ. ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਖੁਲਾਸਾ ਕੀਤਾ ਹੈ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਸਮੇਂ ਉਹ ਆਰਕੀਟੈਕਚਰ ਵਿਭਾਗ ਵਿਚ ਪ੍ਰਮੁੱਖ ਸਕੱਤਰ ਹਨ।

ਸੀ.ਬੀ.ਆਈ. ਨੇ ਕਿਹਾ ਕਿ ਜਿਸ ਸਮੇਂ ਇਹ ਘੁਟਾਲਾ ਹੋਇਆ, ਉਸ ਸਮੇਂ ਪੰਕਜ ਅਗਰਵਾਲ ਸਿੱਖਿਆ ਵਿਭਾਗ ਅਤੇ ਖੇਤੀਬਾੜੀ ਵਿਭਾਗ ਵਿਚ ਪ੍ਰਮੁੱਖ ਸਕੱਤਰ ਸਨ। ਹਰਿਆਣਾ ਸਕੂਲ ਸਿੱਖਿਆ ਪ੍ਰੋਜੈਕਟ ਪਰਿਸ਼ਦ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਖਾਤੇ ਆਈ.ਡੀ.ਐਫ਼.ਸੀ. ਫਸਟ ਬੈਂਕ, ਸੈਕਟਰ-32, ਚੰਡੀਗੜ੍ਹ ਵਿਚ ਨਿਯਮਾਂ ਦੇ ਵਿਰੁੱਧ ਖੋਲ੍ਹੇ ਗਏ ਸਨ। ਬਾਅਦ ਵਿਚ ਨਿਰਧਾਰਤ ਸੀਮਾ ਤੋਂ ਵੱਧ ਦਾ ਸਰਕਾਰੀ ਪੈਸਾ ਇਨ੍ਹਾਂ ਖਾਤਿਆਂ ਵਿਚ ਟਰਾਂਸਫਰ ਕੀਤਾ ਗਿਆ।

ਇਨ੍ਹਾਂ ਖਾਤਿਆਂ ਰਾਹੀਂ ਫਰਜ਼ੀ ਲੈਣ-ਦੇਣ ਕਰਕੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਗਈ, ਜਿਸ ਨਾਲ ਸਰਕਾਰ ਨੂੰ 60.54 ਕਰੋੜ ਰੁਪਏ ਦਾ ਨੁਕਸਾਨ ਹੋਇਆ। ਜਾਂਚ ਦੌਰਾਨ ਪੰਕਜ ਅਗਰਵਾਲ ਖਿਲਾਫ਼ ਅਹਿਮ ਸਬੂਤ ਮਿਲੇ ਹਨ।

ਸੀ.ਬੀ.ਆਈ. ਹੁਣ ਤੱਕ ਇਸ ਮਾਮਲੇ ਵਿਚ 17 ਲੋਕਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਇਨ੍ਹਾਂ ਵਿਚ ਬੈਂਕ ਅਧਿਕਾਰੀ, ਸਰਕਾਰੀ ਕਰਮਚਾਰੀ, ਪ੍ਰਾਈਵੇਟ ਕੰਪਨੀਆਂ ਅਤੇ ਹੋਰ ਸ਼ਾਮਿਲ ਹਨ। ਇਸ ਤੋਂ ਪਹਿਲਾਂ ਆਈ.ਏ.ਐਸ. ਅਧਿਕਾਰੀ ਆਰ.ਕੇ.ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਠਿੰਡਾ ਵਿੱਚ ਭਾਜਪਾ ਆਗੂ ਦੇ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਹਮਲਾ

 ਬਠਿੰਡਾ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਸੋਮਵਾਰ ਦੇਰ ਰਾਤ ਨੂੰ, ਨਗਰ ਨਿਗਮ ਚੋਣਾਂ...

ਚੱਲਦੀ ਸਕਾਰਪੀਓ ਨੂੰ ਲੱਗੀ ਅੱਗ, ਡਰਾਈਵਰ ਜ਼ਿੰਦਾ ਸੜਿਆ

 ਜਲੰਧਰ ਵਿੱਚ ਇੱਕ ਚੱਲਦੀ ਸਕਾਰਪੀਓ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ ਸਕਾਰਪੀਓ ਦਾ...

ਉੱਤਰਾਖੰਡ ਤੇ ਕਰਨਪ੍ਰਯਾਗ ਵਿਵਾਦ ਮਾਮਲੇ ‘ਚ ਹੋਈ ਕਰਾਸ ਐਫ਼.ਆਈ.ਆਰ.

ਕਰਨਪ੍ਰਯਾਗ ਮਾਮਲੇ 'ਚ ਉੱਤਰਾਖੰਡ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਇਸ ਮਾਮਲੇ 'ਚ ਪੁਲਿਸ...

ਭਾਰਤ ਲਈ ਮਾਣ ਵਾਲਾ ਪਲ – ਇਸ ਭਾਰਤੀ ਦੇ ਹੱਥ ਆਈ ਵਟਸਐਪ ਦੀ ਗਲੋਬਲ ਕਮਾਨ – ਜਾਣੋ ਕੌਣ ਹਨ ਕੁਨਾਲ ਸ਼ਾਹ?

ਭਾਰਤੀ ਫਿਨਟੈਕ ਕੰਪਨੀ CRED ਦੇ ਸੰਸਥਾਪਕ ਅਤੇ ਸੀ.ਈ.ਓ. ਤੇ ਭਾਰਤ ਦੇ ਮਸ਼ਹੂਰ ਉਦਯੋਗਪਤੀਆਂ 'ਚੋਂ...

*ਪੰਜਾਬ ਵਿੱਚ ਮਹਿਲਾਵਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਸਕੂਲ ਫੀਸਾਂ ਵਿੱਚ ਆਪਹੁਦਰੇ ਵਾਧੇ ਉੱਤੇ ਨਕੇਲ, ਵਾਧੇ ਦੀ ਸਾਲਾਨਾ ਹੱਦ ਪੰਜ ਫੀਸਦੀ...

ਚੰਡੀਗੜ੍ਹ, 22 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਵਿਦਿਆਰਥੀਆਂ...