June 25, 2026, 12:01 pm
----------- Advertisement -----------
HomeNewsBreaking Newsਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

Published on

----------- Advertisement -----------

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਆਰਮਜ਼ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਇੱਕ ਆਰੋਪੀ ਪੁਲਿਸ ਕਸਟਡੀ ਵਿੱਚੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਪੁਲਿਸ ਆਰੋਪੀ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਆਈ ਸੀ, ਜਿੱਥੇ ਉਹ ਮੌਕਾ ਦੇਖ ਕੇ ਪੁਲਿਸ ਨੂੰ ਚਕਮਾ ਦੇ ਕੇ ਭੱਜ ਨਿਕਲਿਆ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇੱਕ ਦਿਨ ਪਹਿਲਾਂ ਫਿਰੋਜ਼ਪੁਰ ਰੋਡ ਇਲਾਕੇ ਤੋਂ ਇਸ ਆਰੋਪੀ ਸਮੇਤ ਉਸਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਦੌਰਾਨ ਆਰੋਪੀ ਕੋਲੋਂ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਹੋਏ ਸਨ।

ਘਟਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਆਰੋਪੀ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਸਪਤਾਲ ਅਤੇ ਆਸ-ਪਾਸ ਦੇ ਇਲਾਕਿਆਂ ਦੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਫਰਾਰ ਆਰੋਪੀ ਨੂੰ ਜਲਦ ਕਾਬੂ ਕੀਤਾ ਜਾ ਸਕੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਿਰਾਟ ਕੋਹਲੀ ਦੇ ‘One8’ ਬ੍ਰਾਂਡ ਦੇ ਜੁੱਤਿਆਂ ਨੇ ਮਚਾਈ ਧੁੰਮ, 24 ਘੰਟਿਆਂ ‘ਚ ਵਿਕੇ ਡੇਢ ਲੱਖ ਜੁੱਤੇ

ਵਿਰਾਟ ਕੋਹਲੀ ਦੇ 'One8' ਬ੍ਰਾਂਡ ਦੇ ਜੁੱਤਿਆਂ ਨੇ ਧੂਮ ਮਚਾ ਰੱਖੀ ਹੈ। ਲਾਂਚ ਹੋਣ...

ਪਟਿਆਲਾ ‘ਚ ਫ਼ੌਜੀ ਨੇ ਪਤਨੀ ਨੂੰ ਕਾਰ ‘ਚ ਬਿਠਾ ਕੇ ਭਾਖੜਾ ਨਹਿਰ ‘ਚ ਸੁੱਟਿਆ, ਪਤਨੀ ਦੀ ਮੌਤ

ਪੰਜਾਬ ਦੇ ਪਟਿਆਲਾ ਵਿੱਚ ਇੱਕ ਫ਼ੌਜੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕੀਤੇ ਜਾਣ...

ਵੈਨੇਜ਼ੁਏਲਾ ‘ਚ 7.2 ਤੇ 7.5 ਤੀਬਰਤਾ ਦੇ ਆਏ ਦੋ ਭੂਚਾਲ, ਹਜ਼ਾਰਾਂ ਮੌਤਾਂ ਦਾ ਖਦਸ਼ਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਵੈਨੇਜ਼ੁਏਲਾ ਵਿੱਚ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਦੋ ਜ਼ਬਰਦਸਤ ਭੂਚਾਲਾਂ ਨੇ ਭਾਰੀ...

ਆਪ ਨੇ ਆਪਣੇ ਵਾਅਦਿਆਂ ਨਾਲੋਂ ਵੱਧ ਪੂਰੇ ਕੀਤੇ ਹਨ, ਜਦਕਿ ਵਿਰੋਧੀ ਧਿਰ ਕੋਲ 2027 ਲਈ ਕੋਈ ਰੋਡਮੈਪ ਨਹੀਂ ਹੈ ਅਤੇ ਉਹ ਕੂੜ ਪ੍ਰਚਾਰ ਦਾ...

ਚੰਡੀਗੜ੍ਹ 24 ਜੂਨ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ਸੂਬਾ ਜਨਰਲ ਸਕੱਤਰ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 15 ਅਗਸਤ ਤੋਂ ਸਰਪੰਚਾਂ ਲਈ 10,000 ਰੁਪਏ ਮਾਸਿਕ ਮਾਣਭੱਤੇ ਦਾ ਐਲਾਨ

ਬਠਿੰਡਾ, 24 ਜੂਨ:ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਦੀ ਲੀਡਰਸ਼ਿਪ ਨੂੰ...

ਮੈਨੂੰ ਬਦਨਾਮ ਕਰਨ ਲਈ ਬਣਾਈ ਗਈ ਫ਼ਰਜ਼ੀ ਵੀਡੀਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 24 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ...

BJP ਲੀਡਰ ਮਨੋਰੰਜਨ ਕਾਲੀਆ ਬੇਹੋਸ਼ ਹੋ ਕੇ ਡਿੱਗੇ, ਜਲੰਧਰ ‘ਚ ਪ੍ਰੋਗਰਾਮ ਦੌਰਾਨ ਅਚਾਨਕ ਵਿਗੜੀ ਤਬੀਅਤ

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਸਿਹਤ ਅਚਾਨਕ ਵਿਗੜ...