June 25, 2026, 7:00 pm
----------- Advertisement -----------
HomeNewsBreaking News‘ਕੱਦ 2 ਇੰਚ ਉੱਚਾ, ਮਾਸਕ ਲਾਇਆ, ਗਲੇ ‘ਤੇ ਨਿਸ਼ਾਨ ਨਹੀਂ’, ਕਥਿਤ ਵੀਡੀਓ...

‘ਕੱਦ 2 ਇੰਚ ਉੱਚਾ, ਮਾਸਕ ਲਾਇਆ, ਗਲੇ ‘ਤੇ ਨਿਸ਼ਾਨ ਨਹੀਂ’, ਕਥਿਤ ਵੀਡੀਓ ਵਿਵਾਦ ‘ਤੇ CM ਮਾਨ ਦੇ ਖੁਲਾਸੇ

Published on

----------- Advertisement -----------

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਮੋਹਾਲੀ ਵਿੱਚ ਆਪਣੇ ਕਥਿਤ ਵਾਇਰਲ ਵੀਡੀਓ ਸਬੰਧੀ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਵੀਡੀਓ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਹ ਇਸ ਵਿੱਚ ਨਹੀਂ ਹਨ। ਉਨ੍ਹਾਂ ਕਿਹਾ, “ਮੈਨੂੰ ਵੀਡੀਓ ਵਿੱਚ ਮੇਰਾ ਮਾਸਕ ਪਾਇਆ ਹੋਇਆ ਹੈ। ਮੇਰੀ ਗਰਦਨ ‘ਤੇ ਕੋਈ ਨਿਸ਼ਾਨ ਨਹੀਂ ਹਨ। ਉਹ ਨਿਸ਼ਾਨ ਲਗਾਉਣਾ ਭੁੱਲ ਗਏ। ਇਸ ਤੋਂ ਇਲਾਵਾ, ਅੱਖਾਂ ‘ਤੇ ਐਨਕਾਂ ਲਗਾਈਆਂ ਗਈਆਂ ਸਨ, ਕਿਉਂਕਿ ਮਾਸਕ ਅੱਖਾਂ ‘ਤੇ ਨਹੀਂ ਫਿੱਟ ਹੁੰਦੇ।”

ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਧਾਰਮਿਕ ਤੌਰ ‘ਤੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿਆਸੀ ਤੌਰ ‘ਤੇ ਜਵਾਬ ਨਹੀਂ ਦੇ ਪਾ ਰਹੇ, ਇਸ ਲਈ ਅਜਿਹਾ ਕਰ ਰਹੇ ਹਨ। ਜਿੰਨੇ ਕੰਮ ਪੰਜਾਬ ਦੇ ਲੋਕਾਂ ਲਈ ਸਮਾਜਿਕ, ਆਰਥਿਕ ਤੇ ਧਾਰਮਿਕ ਵੀ ਇਸ ਸਰਕਾਰ ਨੇ ਕੀਤੇ ਹਨ, ਕਿਸੇ ਨੇ ਨਹੀਂ ਕੀਤੇ। ਬੇਅਦਬੀ ਕਾਨੂੰਨ ਬਣਾਇਆ। ਪਾਲਕੀ ਸਾਹਿਬ ਦੀ ਗੱਡੀ ਦਾ ਟੈਕਸ ਮਾਫ ਕੀਤਾ। ਸ੍ਰੀ ਆਨੰਦਪੁਰ ਸਾਹਿਬ ਵਿੱਚ ਵਿਧਾਨ ਸਭਾ ਦੀ ਮੀਟਿੰਗ ਵਿਚ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ।

ਉਨ੍ਹਾਂ ਕਿਹਾ ਕਿ ਵੀਡੀਓ ‘ਚ ਮੌਜੂਦ ਵਿਅਕਤੀ ਦਾ ਕੱਦ ਮੇਰੇ ਨਾਲੋਂ 2 ਇੰਚ ਉੱਚਾ ਹੈ। ਉਸ ਵਿਅਕਤੀ ਦਾ ਖੜ੍ਹਨ ਤੇ ਤੁਰਨ ਦਾ ਤਰੀਕਾ ਮੇਰੇ ਨਾਲ ਨਹੀਂ ਮਿਲਦਾ। ਵੀਡੀਓ ‘ਚ ਮੌਜੂਦ ਸ਼ਖਸ ਨੇ ਮਾਸਕ ਲਗਾਇਆ ਹੈ ਤੇ ਵੀਡੀਓ ‘ਚ ਮੌਜੂਦ ਵਿਅਕਤੀ ਦੇ ਗਲੇ ‘ਤੇ ਆਪ੍ਰੇਸ਼ਨ ਦਾ ਨਿਸ਼ਾਨ ਨਹੀਂ ਹੈ ਜੋਕਿ ਮੇਰੇ ਹੈ। ਉਹ ਨਿਸ਼ਾਨ ਲਾਉਣਾ ਭੁੱਲ ਗਏ। ਉਨ੍ਹਾਂ ਕਿਹਾ ਕਿ ਮੈਂ 2016 ਤੋਂ ਬਾਅਦ ਕੈਨੇਡਾ ਹੀ ਨਹੀਂ ਗਿਆ। ਇਹ ਵੀਡੀਓ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਭੇਜਾਂਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਦੱਸਾਂਗੇ ਕਿ ਇਸ ਵੀਡੀਓ ਪਿੱਛੇ ਕੌਣ ਹੈ?

CM ਮਾਨ ਨੇ ਕਿਹਾ ਕਿ ਵਿਰੋਧੀ ਰਾਜਨੀਤਿਕ ਰੂਪ ਨਾਲ ਮੇਰਾ ਮੁਕਾਬਲਾ ਨਹੀਂ ਕਰ ਸਕਦੇ, ਇਸ ਲਈ ਰਲ ਕੇ ਮੈਨੂੰ ਟਾਰਗੇਟ ਬਣਾ ਰਹੇ ਹਨ, ਤਾਂਜੋ ਪੰਜਾਬ ਦੇ ਲੋਕ ਮੈਨੂੰ ਨਫਰਤ ਕਰ ਸਕਣ ਪਰ ਇਹ ਸੰਭਵ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ਮੇਰੇ ਨਾਲ ਨੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...

ਵਿਰਾਟ ਕੋਹਲੀ ਦੇ ‘One8’ ਬ੍ਰਾਂਡ ਦੇ ਜੁੱਤਿਆਂ ਨੇ ਮਚਾਈ ਧੁੰਮ, 24 ਘੰਟਿਆਂ ‘ਚ ਵਿਕੇ ਡੇਢ ਲੱਖ ਜੁੱਤੇ

ਵਿਰਾਟ ਕੋਹਲੀ ਦੇ 'One8' ਬ੍ਰਾਂਡ ਦੇ ਜੁੱਤਿਆਂ ਨੇ ਧੂਮ ਮਚਾ ਰੱਖੀ ਹੈ। ਲਾਂਚ ਹੋਣ...

ਪਟਿਆਲਾ ‘ਚ ਫ਼ੌਜੀ ਨੇ ਪਤਨੀ ਨੂੰ ਕਾਰ ‘ਚ ਬਿਠਾ ਕੇ ਭਾਖੜਾ ਨਹਿਰ ‘ਚ ਸੁੱਟਿਆ, ਪਤਨੀ ਦੀ ਮੌਤ

ਪੰਜਾਬ ਦੇ ਪਟਿਆਲਾ ਵਿੱਚ ਇੱਕ ਫ਼ੌਜੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕੀਤੇ ਜਾਣ...

ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਆਰਮਜ਼ ਐਕਟ ਤਹਿਤ...

ਵੈਨੇਜ਼ੁਏਲਾ ‘ਚ 7.2 ਤੇ 7.5 ਤੀਬਰਤਾ ਦੇ ਆਏ ਦੋ ਭੂਚਾਲ, ਹਜ਼ਾਰਾਂ ਮੌਤਾਂ ਦਾ ਖਦਸ਼ਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਵੈਨੇਜ਼ੁਏਲਾ ਵਿੱਚ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਦੋ ਜ਼ਬਰਦਸਤ ਭੂਚਾਲਾਂ ਨੇ ਭਾਰੀ...

ਆਪ ਨੇ ਆਪਣੇ ਵਾਅਦਿਆਂ ਨਾਲੋਂ ਵੱਧ ਪੂਰੇ ਕੀਤੇ ਹਨ, ਜਦਕਿ ਵਿਰੋਧੀ ਧਿਰ ਕੋਲ 2027 ਲਈ ਕੋਈ ਰੋਡਮੈਪ ਨਹੀਂ ਹੈ ਅਤੇ ਉਹ ਕੂੜ ਪ੍ਰਚਾਰ ਦਾ...

ਚੰਡੀਗੜ੍ਹ 24 ਜੂਨ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ਸੂਬਾ ਜਨਰਲ ਸਕੱਤਰ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 15 ਅਗਸਤ ਤੋਂ ਸਰਪੰਚਾਂ ਲਈ 10,000 ਰੁਪਏ ਮਾਸਿਕ ਮਾਣਭੱਤੇ ਦਾ ਐਲਾਨ

ਬਠਿੰਡਾ, 24 ਜੂਨ:ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਦੀ ਲੀਡਰਸ਼ਿਪ ਨੂੰ...