November 13, 2026, 4:33 pm
----------- Advertisement -----------
HomeNewsBreaking Newsਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

Published on

----------- Advertisement -----------

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ ਕ੍ਰਿਕਟ ਦਾ ਐਂਗਲ ਵੀ ਸਾਹਮਣੇ ਆਇਆ ਹੈ। ਜਾਂਚ ਵਿੱਚ ਸਿਆ ਗੋਇਲ ਅਤੇ ਉਸ ਦੇ ਪ੍ਰੇਮੀ ਚੇਤਨ ਚੌਧਰੀ ਦੇ ਰਿਸ਼ਤਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਸਿਆ ‘ਤੇ ਦੋਸ਼ ਹੈ ਕਿ ਉਸ ਨੇ ਚੌਧਰੀ ਨਾਲ ਮਿਲ ਕੇ ਰਚੀ ਗਈ ਇੱਕ ਸਾਜ਼ਿਸ਼ ਤਹਿਤ 18 ਜੂਨ ਨੂੰ ਲੋਹਾਗੜ੍ਹ ਕਿਲ੍ਹੇ ਦੀ ਇੱਕ ਚੱਟਾਨ ਤੋਂ ਆਪਣੇ ਮੰਗੇਤਰ ਕੇਤਨ ਅਗਰਵਾਲ ਨੂੰ ਧੱਕਾ ਦੇ ਕੇ ਉਸ ਦੀ ਜਾਨ ਲੈ ਲਈ।

ਚੇਤਨ ਨੂੰ ਪਹਿਲਾਂ ਤੋਂ ਜਾਣਦਾ ਸੀ ਸਾਹਿਲ

ਇਹ ਵੀ ਪੜ੍ਹੋ

ਸਿਆ ਦੇ ਭਰਾ ਸਾਹਿਲ ਗੋਇਲ ਕੋਲੋਂ ਕੱਲ੍ਹ 10 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਉਸ ਨੇ ਦੱਸਿਆ ਹੈ ਕਿ ਉਸ ਨੂੰ ਚੌਧਰੀ ਬਾਰੇ ਪਤਾ ਸੀ, ਜਦਕਿ ਉਸ ਦੇ ਮਾਤਾ-ਪਿਤਾ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਇਸ ਤਰ੍ਹਾਂ ਨੇੜੇ ਆਏ ਸਿਆ ਅਤੇ ਚੇਤਨ

ਸਾਹਿਲ ਗੋਇਲ ਨੇ ਪੁਲਿਸ ਨੂੰ ਦੱਸਿਆ ਕਿ ਸਿਆ ਉਸ ਦੇ ਕ੍ਰਿਕਟ ਮੈਚ ਦੇਖਣ ਜਾਂਦੀ ਸੀ ਅਤੇ ਉੱਥੇ ਹੀ ਪਹਿਲੀ ਵਾਰ ਉਸ ਦੀ ਮੁਲਾਕਾਤ ਚੇਤਨ ਨਾਲ ਹੋਈ ਸੀ। ਪੁਲਿਸ ਮੁਤਾਬਕ, ਬਾਅਦ ਵਿੱਚ ਪਿਛਲੇ ਸਾਲ ਇੱਕ ਸਾਂਝੇ ਦੋਸਤ ਦੀ ਦੀਵਾਲੀ ਪਾਰਟੀ ਵਿੱਚ ਉਹ ਦੁਬਾਰਾ ਮਿਲੇ, ਜਿਸ ਤੋਂ ਬਾਅਦ ਉਹ ਇੱਕ-ਦੂਜੇ ਦੇ ਨੇੜੇ ਆ ਗਏ।

ਸੂਤਰਾਂ ਅਨੁਸਾਰ, ਦੋਵਾਂ ਵਿਚਕਾਰ ਕਾਲ ਡਿਟੇਲ ਰਿਕਾਰਡ (CDR) ਤੋਂ ਪਤਾ ਲੱਗਦਾ ਹੈ ਕਿ ਜਨਵਰੀ ਤੋਂ ਹੁਣ ਤੱਕ ਉਨ੍ਹਾਂ ਵਿਚਕਾਰ 2,000 ਤੋਂ ਵੱਧ ਵਾਰ ਫ਼ੋਨ ‘ਤੇ ਗੱਲਬਾਤ ਹੋਈ ਹੈ ਅਤੇ ਇਨ੍ਹਾਂ ਕਾਲਾਂ ਦਾ ਕੁੱਲ ਸਮਾਂ ਲਗਪਗ 238 ਘੰਟੇ ਹੋਣ ਦਾ ਅਨੁਮਾਨ ਹੈ।

ਸਿਆ ਦੇ ਪਰਿਵਾਰ ਦਾ ਕੀ ਕਹਿਣਾ ਹੈ?

ਸਾਹਿਲ ਗੋਇਲ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਜੇਕਰ ਉਸ ਦੀ ਭੈਣ ਦੀ ਮਰਜ਼ੀ ਨਾ ਹੁੰਦੀ ਤਾਂ ਉਨ੍ਹਾਂ ਦਾ ਪਰਿਵਾਰ ਵਿਆਹ ਰੱਦ ਕਰ ਦਿੰਦਾ। ਉਸ ਦੀ ਮਾਂ ਪੂਜਾ ਗੋਇਲ ਨੇ ਕਿਹਾ ਸੀ ਕਿ ਉਨ੍ਹਾਂ ਦੀ ਬੇਟੀ ਨੇ ਕਦੇ ਕੋਈ ਨਾਰਾਜ਼ਗੀ ਨਹੀਂ ਜਤਾਈ ਅਤੇ ਉਨ੍ਹਾਂ ਨੇ ਚੌਧਰੀ ਨੂੰ ਕਦੇ ਦੇਖਿਆ ਜਾਂ ਉਸ ਨਾਲ ਗੱਲ ਨਹੀਂ ਸੀ ਕੀਤੀ। ਹਾਲਾਂਕਿ, ਸਿਆ ਗੋਇਲ ਦੇ ਵਕੀਲ ਨੇ ਕਿਹਾ ਕਿ ਉਹ ਅਤੇ ਚੇਤਨ ਚੌਧਰੀ ਦੋਸਤ ਸਨ।

ਇੱਕ ਅਧਿਕਾਰੀ ਨੇ ਕਿਹਾ, “ਸਾਹਿਲ ਚੇਤਨ ਚੌਧਰੀ ਨੂੰ ਜਾਣਦਾ ਸੀ ਅਤੇ ਅਸੀਂ ਉਸ ਕੋਲੋਂ ਕੁਝ ਗੱਲਾਂ ਦੀ ਪੁਸ਼ਟੀ ਕੀਤੀ ਹੈ।” ਪੁਲਿਸ ਚੇਤਨ ਦੀ ਮੌਤ ਦੀ ਜਾਂਚ ਦੇ ਸਿਲਸਿਲੇ ਵਿੱਚ ਸਿਆ ਗੋਇਲ ਦੇ ਦੂਜੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰਨ ਦੀ ਵੀ ਤਿਆਰੀ ਕਰ ਰਹੀ ਹੈ।

ਰਿਕਵਰ ਕੀਤੀ ਜਾ ਰਹੀ ਹੈ ਡਿਲੀਟ ਚੈਟ

ਜਾਂਚ ਵਿੱਚ ਪਤਾ ਲੱਗਿਆ ਹੈ ਕਿ ਦੋਵਾਂ ਮੁਲਜ਼ਮਾਂ ਸਿਆ ਗੋਇਲ ਅਤੇ ਚੇਤਨ ਚੌਧਰੀ ਨੇ ਆਪਣੇ ਮੋਬਾਈਲ ਫ਼ੋਨਾਂ ਤੋਂ ਆਪਣੀ ਵਟਸਐਪ ਚੈਟ, ਇੰਸਟਾਗ੍ਰਾਮ ਗੱਲਬਾਤ ਅਤੇ ਹੋਰ ਡਿਜੀਟਲ ਰਿਕਾਰਡ ਡਿਲੀਟ ਕਰ ਦਿੱਤੇ ਸਨ। ਉਨ੍ਹਾਂ ਦੀ ਗੱਲਬਾਤ ਦਾ ਪੂਰਾ ਰਿਕਾਰਡ ਵਾਪਸ ਲੈਣ ਲਈ ਹੁਣ ਡਿਲੀਟ ਕੀਤੇ ਗਏ ਡੇਟਾ ਦਾ ਫੋਰੈਂਸਿਕ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਗਰਵਾਲ ਦੇ ਕਥਿਤ ਕਤਲ ਤੋਂ ਇੱਕ ਦਿਨ ਪਹਿਲਾਂ 17 ਜੂਨ ਨੂੰ ਗੋਇਲ ਅਤੇ ਚੌਧਰੀ ਪੁਣੇ ਦੇ ਲੁੱਲਾ ਨਗਰ ਵਿੱਚ ਇੱਕ ਕੈਫੇ ਵਿੱਚ ਲਗਪਗ ਇੱਕ ਘੰਟੇ ਤੱਕ ਮਿਲੇ ਸਨ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਨ੍ਹਾਂ ਨੇ ਇਸ ਮੀਟਿੰਗ ਦੌਰਾਨ ਕਤਲ ਦੀ ਯੋਜਨਾ ਬਣਾਈ ਸੀ ਜਾਂ ਇਸ ਨਾਲ ਜੁੜੀ ਕੋਈ ਹੋਰ ਗੱਲਬਾਤ ਕੀਤੀ ਸੀ।

ਲੋਨਾਵਲਾ ਡਿਵੀਜ਼ਨ ਦੇ ਡੀ.ਐੱਸ.ਪੀ. ਗਜਾਨਨ ਟੋਨਪੇ ਨੇ ਕਿਹਾ, “ਕੇਤਨ ਦੇ ਕਥਿਤ ਕਤਲ ਦੇ ਮਾਮਲੇ ਵਿੱਚ ਸਿਆ ਅਤੇ ਚੇਤਨ ਦੋਵਾਂ ਦੀਆਂ ਭੂਮਿਕਾਵਾਂ ਸਪਸ਼ਟ ਹੋ ਗਈਆਂ ਹਨ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਕੈਨੇਡਾ ‘ਚ ਸਿੱਖ ਵਿਅਕਤੀ ਦੀ ਦਸਤਾਰ ਉਤਾਰੀ ਅਤੇ ਸੁੱਟੀ ਬੀਅਰ, 3 ਮੁੰਡੇ ਗ੍ਰਿਫ਼ਤਾਰ

 ਕੈਨੇਡਾ ਵਿੱਚ ਤਿੰਨ ਕਿਸ਼ੋਰਾਂ 'ਤੇ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ,...

ਸਰਕਾਰ ਨੇ ਬਿਜਲੀ ਦੇ ਖਪਤਕਾਰਾਂ ਲਈ ਲਾਂਚ ਕੀਤੀ OTS ਸਕੀਮ, 45 ਦਿਨਾਂ ਦਾ ਮਿਲੇਗਾ ਟਾਈਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਬਿਜਲੀ ਬਿਲਾਂ ਨੂੰ ਲੈ...

MP ਅੰਮ੍ਰਿਤਪਾਲ ਸਿੰਘ ਨੂੰ ਮਿਲੀ ਇੱਕ ਦਿਨ ਦੀ ਅੰਤਰਿਮ ਜ਼ਮਾਨਤ, ਭਲਕੇ ਦਾਦੀ ਦੇ ਸਸਕਾਰ ‘ਚ ਹੋਣਗੇ ਸ਼ਾਮਿਲ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ...

ਸਿੱਧੂ ਮੂਸੇਵਾਲਾ ਦੇ ‘ਫੈਂਟਮ’ ਗੀਤ ‘ਤੇ ਛਿੜਿਆ ਵਿਵਾਦ, ਮਾਪਿਆਂ ਨੇ ਸਾਗਾ ਮਿਊਜ਼ਿਕ ਖਿਲਾਫ਼ ਖੋਲ੍ਹਿਆ ਮੋਰਚਾ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਦੇ ਰਿਲੀਜ਼ ਨੂੰ...

BJP-SAD ਗਠਜੋੜ ‘ਤੇ ਅੰਤਿਮ ਫ਼ੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ

ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਤੇਜ਼ ਹੋ ਗਈ ਹੈ, ਕਿਉਂਕਿ...

ਪਟਿਆਲਾ, ਧਰਮਕੋਟ ਤੇ ਬਾਘਾਪੁਰਾਣਾ ‘ਚ ਵਜਿਆ ਚੋਣ ਬਿਗੁਲ, ਮੁੜ ਚੋਣਾਂ ਲਈ ਸ਼ਡਿਊਲ ਜਾਰੀ

ਪਟਿਆਲਾ, ਧਰਮਕੋਟ ਤੇ ਬਾਘਾਪੁਰਾਣਾ ਵਿੱਚ ਪੈਂਡਿੰਗ ਨਗਰ ਨਿਗਮ ਚੋਣਾਂ ਲਈ ਵੋਟਿੰਗ 28 ਨਵੰਬਰ ਨੂੰ...

 ਚੰਨੀ ਦੀ ਸਾਈਕਲ ਯਾਤਰਾ ਦਾ ਵਿਰੋਧ, ‘ਆਪ’ ਵਰਕਰਾਂ ਨੇ ਦਿਖਾਏ ਕਾਲੇ ਝੰਡੇ

ਚੰਡੀਗੜ੍ਹ, 12 ਨਵੰਬਰ 2026:ਆਮ ਆਦਮੀ ਪਾਰਟੀ (ਆਪ) ਨੇ ਚਮਕੌਰ ਸਾਹਿਬ ਅਤੇ ਸਮਰਾਲਾ ਵਿੱਖੇ ਕਾਂਗਰਸੀ...

ਮੰਤਰੀ ਹਰਭਜਨ ਈਟੀਓ ਦੀ ਮਜੀਠੀਆ ਨੂੰ ਸਿੱਧੀ ਚੁਣੌਤੀ, ਪੁੱਤਰ ਦੇ PCS ਨਤੀਜੇ ’ਤੇ ਮੰਗਿਆ ਜਵਾਬ

ਚੰਡੀਗੜ੍ਹ 12 ਨਵੰਬਰ:ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਪੀਸੀਐਸ ਮੇਨਜ਼ ਪ੍ਰੀਖਿਆ ਦੇ ਨਤੀਜੇ...