ਚਰਨਜੀਤ ਸਿੰਘ ਚੰਨੀ ਧੜੇ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਮੀਟਿੰਗ ਵਿਚ ਸ਼ਾਮਲ ਨਾਲ ਹੋਣ ਦਉਨ੍ਹਾਂ ਕਿਹਾ ਕਿ ਜਰੂਰੀ ਨਹੀਂ ਪਾਰਟੀ ਦਾ ਸੂਬਾ ਪ੍ਰਧਾਨ ਹਰ ਮੀਟਿੰਗ ਵਿਚ ਜਾਵੇ। ਇਹ ਸਾਰੀਆਂ ਮੀਟਿੰਗਾਂ ਇੱਕ-ਦੂਜੇ ਦੀ ਸਹਿਮਤੀ ਨਾਲ ਹੋ ਰਹੀਆਂ ਹਨ। ਮੀਟਿੰਗਾਂ ਪਾਰਟੀ ਦੀ ਮਜਬੂਤੀ ਲਈ ਹੋ ਰਹੀਆਂ ਹਨ। ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕੱਠੀ ਹੈ, 1-2 ਦਿਨਾਂ ‘ਚ ਸਾਰੇ ਲੀਡਰ ਇੱਕੋ ਮੰਚ ‘ਤੇ ਦਿਸਣਗੇ।
ਰਾਜਾ ਵੜਿੰਗ ਨੇ ਕਿਹਾ ਕਿ ਮੋਰਿੰਡਾ ਵਿਖੇ ਹੋਈ ਮੀਟਿੰਗ ਕੋਈ ਪੀਓਕੇ (POK) ਦੀ ਮੀਟਿੰਗ ਨਹੀਂ ਸੀ, ਜਿਸ ਨੂੰ ਇੰਨਾ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ।” ਉਨ੍ਹਾਂ ਸਪੱਸ਼ਟ ਕੀਤਾ ਕਿ ਮੋਰਿੰਡਾ ਅਤੇ ਮੋਹਾਲੀ ਵਿੱਚ ਹੋ ਰਹੀਆਂ ਇਹ ਬੈਠਕਾਂ ਕਿਸੇ ਬਗਾਵਤ ਦਾ ਹਿੱਸਾ ਨਹੀਂ, ਬਲਕਿ ਪਾਰਟੀ ਦੀ ਮਜਬੂਤੀ ਲਈ ਕੀਤੀਆਂ ਜਾ ਰਹੀਆਂ ਹਨ। ਪੰਜਾਬ ‘ਚ ਕਾਂਗਰਸ ਨੂੰ ਮਜਬੂਤ ਕਰਨ ਲਈ ਲਗਾਤਾਰ ਅਜਿਹੀਆਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ।
ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਨਾਲ ਇਕੱਠੀ ਅਤੇ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਬਹੁਤ ਜਲਦ ਇਹ ਏਕਤਾ ਦੇਖਣ ਨੂੰ ਮਿਲੇਗੀ, ਕਿਉਂਕਿ ਅਗਲੇ ਇੱਕ-ਦੋ ਦਿਨਾਂ ਦੇ ਅੰਦਰ-ਅੰਦਰ ਕਾਂਗਰਸ ਦੇ ਸਾਰੇ ਸੀਨੀਅਰ ਲੀਡਰ ਇੱਕੋ ਮੰਚ ‘ਤੇ ਇਕੱਠੇ ਨਜ਼ਰ ਆਉਣਗੇ।











