July 14, 2026, 10:01 pm
----------- Advertisement -----------
HomeNewsBreaking News‘ਦੂਜਾ ਪੱਖ ਵਿਖਾਉਣ ਲਈ ਧੁਰੰਧਰ 3 ਬਣਾ ਲੈਣ…’, ‘ਸਤਲੁਜ’ ਫਿਲਮ ਵਿਵਾਦ ‘ਤੇ...

‘ਦੂਜਾ ਪੱਖ ਵਿਖਾਉਣ ਲਈ ਧੁਰੰਧਰ 3 ਬਣਾ ਲੈਣ…’, ‘ਸਤਲੁਜ’ ਫਿਲਮ ਵਿਵਾਦ ‘ਤੇ ਬਲਤੇਜ ਪੰਨੂ ਦਾ ਬਿੱਟੂ ‘ਤੇ ਤੰਜ

Published on

----------- Advertisement -----------

ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ “ਸਤਲੁਜ” ਨੂੰ ਲੈ ਕੇ ਸੂਬੇ ਵਿਚ ਸਿਆਸਤ ਵੀ ਭਖ ਗਈ ਹੈ। ਆਮ ਆਦਮੀ ਪਾਰਟੀ (ਆਪ) ਵੀ ਹੁਣ ਮੈਦਾਨ ਵਿੱਚ ਉਤਰ ਗਈ ਹੈ। ਆਪ ਨੇਤਾ ਬਲਤੇਜ ਸਿੰਘ ਪੰਨੂ ਨੇ ਰਵਨੀਤ ਬਿੱਟੂ ‘ਤੇ ਤੰਜ ਕਸਦਿਆਂ ਕਿਹਾ ਕਿ “ਜੇਕਰ ਕਿਸੇ ਨੂੰ ਲੱਗਦਾ ਹੈ ਕਿ ਦੂਜਾ ਪੱਖ ਦਿਖਾਇਆ ਜਾਣਾ ਚਾਹੀਦਾ ਹੈ, ਤਾਂ ਉਸ ਦਾ ਵਿਰੋਧ ਕੌਣ ਕਰ ਰਿਹਾ ਹੈ? ਇਹ ਧੁਰੰਧਰ 3 ਬਣਾ ਲੈਣ। ਉਸ ਵਿਚ ਬਿੱਟੂ ਜੀ ਚਾਹੁਣ ਤਾਂ ਉਹ ਵੀ ਰੋਲ ਕਰ ਲੈਣ।” 

ਬਲਤੇਜ ਪੰਨੂ ਨੇ ਕਿਹਾ, “ਦੇਖੋ, ਇਹ ਫਿਲਮ ਪੂਰੇ ਸਮੇਂ ਬਾਰੇ ਨਹੀਂ ਹੈ। ਜਿਵੇਂ ਅਸੀਂ ਕਸ਼ਮੀਰ ਫਾਈਲਸ ਜਾਂ ਕੇਰਲ ਫਾਈਲਸ ਦੇਖੀਆਂ ਸੀ। ਇਹ ਫਿਲਮ ਉਸ ਸਮੇਂ ਦੌਰਾਨ ਇਨੋਸੈਂਟ ਕਿਲਿੰਗਸ ਅਤੇ ਹਿਊਮਸ ਰਾਈਟਸ ਨਾਲ ਜੁੜਿਆ ਹੋਇਆ ਇਸ਼ੂ ਸੀ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਦੂਜਾ ਪੱਖ ਦਿਖਾਇਆ ਜਾਣਾ ਚਾਹੀਦਾ ਹੈ, ਤਾਂ ਇਸ ਦਾ ਵਿਰੋਧ ਕੌਣ ਕਰ ਰਿਹਾ ਹੈ? ਦਿਖਾਓ ਧੁਰੰਧਰ 3 ਬਣਾ ਲਓ। ਬਿੱਟੂ ਜੀ ਜੇਕਰ ਚਾਹੁਣ ਤਾਂ ਇਸ ਵਿੱਚ ਰੋਲ ਕਰ ਲੈਣ।”

ਦੱਸ ਦੇਈਏ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਫਿਲਮ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਕਿ ਬਗਾਵਤ ਦੌਰਾਨ 25,000 ਲੋਕ ਲਾਪਤਾ ਹੋ ਗਏ ਸਨ ਜਾਂ ਗੈਰ-ਕਾਨੂੰਨੀ ਤੌਰ ‘ਤੇ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਨੂੰ ਚੁਣੌਤੀ ਦਿੰਦੇ ਹੋਏ ਮੰਗ ਕੀਤੀ ਕਿ ਜੇਕਰ ਇਸ ਦਾਅਵੇ ਦਾ ਸਮਰਥਨ ਕਰਨ ਲਈ ਸਰਕਾਰੀ ਰਿਕਾਰਡ, ਅਦਾਲਤੀ ਫੈਸਲਾ, ਜਾਂ ਕੋਈ ਠੋਸ ਦਸਤਾਵੇਜ਼ੀ ਸਬੂਤ ਹੈ, ਤਾਂ ਇਸ ਨੂੰ ਜਨਤਕ ਕੀਤਾ ਜਾਵੇ। ਬਿੱਟੂ ਨੇ ਕਿਹਾ ਕਿ ਜੇ ਦਾਅਵਾ ਸੱਚ ਸਾਬਤ ਹੁੰਦਾ ਹੈ, ਤਾਂ ਉਹ ਜਨਤਕ ਤੌਰ ‘ਤੇ ਮੁਆਫੀ ਮੰਗਣਗੇ। ਨਹੀਂ ਤਾਂ, ਫਿਲਮ ਨਿਰਮਾਤਾਵਾਂ ਨੂੰ ਫਿਲਮ ਬਾਰੇ ਸਪੱਸ਼ਟੀਕਰਨ ਦੇਣਾ ਪਵੇਗਾ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੇਰੀ ਤਾਂ ਪੂਰੀ ਦੁਨੀਆ ਹੀ ਉਜੜ ਗਈ…’, ਕੇਤਨ ਅਗਰਵਾਲ ਦੀ ਮਾਂ ਨੇ PM ਮੋਦੀ ਨੂੰ ਲਿਖੀ ਭਾਵੁਕ ਚਿੱਠੀ

ਪੁਣੇ ਦੇ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਤਲ ਦੇ ਮਾਮਲੇ ਵਿੱਚ ਉਸਦੀ ਮਾਂ...

ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਘਰ ਦੀ ਛੱਤ, ਮਾਂ-ਪੁੱਤਰ ਦੀ ਮੌਤ, ਦੋ ਕੁੜੀਆਂ ਗੰਭੀਰ ਰੂਪ ‘ਚ ਜ਼ਖਮੀ

ਬਠਿੰਡਾ ਦੇ ਤਲਵੰਡੀ ਸਾਬੋ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ...

ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਤੂਰਾਂ ‘ਚ ਬੇਅਦਬੀ ਦੇ ਮੁਲਜ਼ਮ ਦਾ ਕਤਲ, ਜ਼ਮਾਨਤ ‘ਤੇ ਜੇਲ੍ਹ ਤੋਂ ਆਇਆ ਸੀ ਬਾਹਰ

ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਤੂਰਾਂ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ...

ਰਵਨੀਤ ਬਿੱਟੂ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ, ਲੁਧਿਆਣਾ ‘ਚ ਬਿੱਟੂ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਸਮਾਜਿਕ ਕਾਰਕੁਨ...

ਇਰਾਨ ਨੇ ਬੰਦ ਕੀਤਾ ਹੋਰਮੁਜ਼ ਦਾ ਲਾਂਘਾ, ਟ੍ਰੰਪ ਨੇ ਕਿਹਾ ਇੱਥੇ ਹੁਣ ਸਾਡਾ ਕਬਜ਼ਾ ਹੈ, ਅਮਰੀਕਾ ਦਾ ਚੱਲੇਗਾ ਕਾਨੂੰਨ

ਪੱਛਮੀ ਏਸ਼ੀਆ ਵਿੱਚ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਿਹਾ ਟਕਰਾਅ ਇੱਕ ਖ਼ਤਰਨਾਕ ਮੋੜ 'ਤੇ...

ਹੁਣ ਸਕੂਲਾਂ ’ਚ ਮਿਲੇਗੀ ਸੈਕਸ ਐਜੂਕੇਸ਼ਨ, ਕੇਂਦਰ ਸਰਕਾਰ ਨੇ ਕੀਤਾ ਐਲਾਨ

ਦੇਸ਼ ਵਿੱਚ ਸੈਕਸ ਐਜੂਕੇਸ਼ਨ (ਜਿਨਸੀ ਸਿੱਖਿਆ) ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲੀ ਆ...

ਵੈਸ਼ਨੋ ਦੇਵੀ ਦਰਬਾਰ ‘ਚ 500 ਕਰੋੜ ਦਾ ਵੱਡਾ ਘੁਟਾਲਾ! ਸ਼ਰਧਾਲੂਆਂ ਵੱਲੋਂ ਚੜ੍ਹਾਈ 20 ਟਨ ਚਾਂਦੀ ਨਕਲੀ ਨਿਕਲੀ

ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਚੜ੍ਹਾਈ ਗਈ 550 ਕਰੋੜ ਰੁਪਏ ਦੀ ਨਕਲੀ ਚਾਂਦੀ...

ਫਿਲਮ ਦੇਖਣ ਤੋਂ ਬਾਅਦ ਜੇਕਰ ਕੋਈ ਮਨੁੱਖੀ ਬੰਬ ਬਣ ਜਾਵੇ? ਰਵਨੀਤ ਬਿੱਟੂ ਨੇ ਸਤਲੁਜ ‘ਤੇ ਕੀਤਾ ਤਿੱਖਾ ਹਮਲਾ

ਬੀਜੇਪੀ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਫਿਲਮ ਸਤਲੁਜ ‘ਤੇ ਤਿੱਖਾ ਹਮਲਾ ਕੀਤਾ ਹੈ।...

 48 ਘੰਟਿਆਂ ’ਚ 9 ਕੁੜੀਆਂ ਲਾਪਤਾ, ਹਾਈਕੋਰਟ ਨੇ ਖੁਦ ਲਿਆ ਨੋਟਿਸ, ਸੂਬਾ ਸਰਕਾਰ ਤੋਂ 10 ਦਿਨਾਂ ’ਚ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੁਧਿਆਣਾ ਵਿੱਚ ਮਹਿਜ਼ 48 ਘੰਟਿਆਂ ਦੇ ਅੰਦਰ 9 ਨਾਬਾਲਗ...