ਅਮਰੀਕਾ ਵਿਚ ਪੰਜਾਬੀ ਟਰੱਕ ਡ੍ਰਾਈਵਰ ਨੂੰ ਇੱਕ ਸੜਕ ਹਾਦਸੇ ਮਾਮਲੇ ਵਿਚ ਕਰੀਬ 5 ਸਾਲ ਦੀ ਕੈਦ ਸੁਣਾਈ ਹੈ। ਇਹ ਸੜਕ ਹਾਦਸਾ ਅਕਤੂਬਰ 2025 ‘ਚ ਕੈਲੀਫੋਰਨੀਆ ‘ਚ ਵਾਪਰਿਆ ਸੀ, ਜਿਸ ਵਿਚ 3 ਲੋਕਾਂ ਦੀ ਹੋਈ ਸੀ। ਦੋਸ਼ ਹਨ ਕਿ ਇਸ ਦੋਸ਼ੀ ਡਰਾਈਵਰ ਜਸ਼ਨਪ੍ਰੀਤ ਦੇ ਟਰੱਕ ਨੇ ਹਾਈਵੇਅ ‘ਤੇ ਕਈ ਵਾਹਨਾਂ ਨੂੰ ਟੱਕਰ ਮਾਰੀ ਸੀ। ਜਸ਼ਨਪ੍ਰੀਤ ‘ਤੇ ਨਸ਼ੇ ‘ਚ ਟਰੱਕ ਚਲਾਉਣ ਦੇ ਇਲਜ਼ਾਮ ਲੱਗੇ ਸਨ।
ਜਾਣਕਾਰੀ ਮੁਤਾਬਕ ਅਮਰੀਕਾ ਵਿੱਚ 21 ਸਾਲਾ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਅਕਤੂਬਰ 2025 ਵਿੱਚ ਕੈਲੀਫੋਰਨੀਆ (I-10 ਫ੍ਰੀਵੇਅ, ਓਨਟਾਰੀਓ) ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਨਿਊਜ਼ ਚੈਨਲ ਨੇ ਇਸ ਹਿੰਸਕ ਹਾਦਸੇ ਹਾਦਸੇ ਦਾ ਡੈਸ਼ ਕੈਮਰਾ ਵੀਡੀਓ ਵੀ ਹਾਸਲ ਕੀਤਾ, ਜਿਸ ਵਿੱਚ ਸੈਮੀਟਰੱਕ 10 ਫ੍ਰੀਵੇਅ ਦੇ ਨਾਲ ਕਈ ਰੁਕੇ ਹੋਏ ਵਾਹਨਾਂ ਵਿੱਚ ਟਕਰਾਉਂਦਾ ਨਜ਼ਰ ਆ ਰਿਹਾ ਹੈ। ਜਸ਼ਨਪ੍ਰੀਤ ਨੂੰ ਇਸ ਮਾਮਲੇ ਵਿਚ 4 ਸਾਲ ਅਤੇ 8 ਮਹੀਨੇ (ਲਗਭਗ 5 ਸਾਲ) ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਦੁਖਦਾਈ ਮੌਤ ਹੋ ਗਈ।
ਜਸ਼ਨਪ੍ਰੀਤ ਸਿੰਘ ਦਾ ਸੈਮੀ-ਟਰੱਕ ਹੌਲੀ-ਹੌਲੀ ਚੱਲ ਰਹੀ ਟ੍ਰੈਫਿਕ ਦੇ ਪਿੱਛੇ ਵੱਲ ਵਧਿਆ, ਜਿਸ ਦੇ ਨਤੀਜੇ ਵਜੋਂ ਅੱਠ ਵਾਹਨਾਂ ਦੀ ਟੱਕਰ ਹੋ ਗਈ। ਉਸਨੇ ਲਾਪਰਵਾਹੀ ਦੇ ਤਿੰਨ ਗੰਭੀਰ ਮਾਮਲਿਆਂ ਵਿਚ ਆਪਣਾ ਦੋਸ਼ ਸਵੀਕਾਰ ਕਰ ਲਿਆ। ਅਦਾਲਤ ਨੇ ਉਸ ਨੂੰ 4 ਸਾਲ ਅਤੇ 8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।
ਅਮਰੀਕੀ ਅਧਿਕਾਰੀਆਂ ਮੁਤਾਬਕ ਉਹ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ। ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸਨੂੰ ਅਮਰੀਕਾ ਤੋਂ ਡਿਪੋਟਰਟ ਕਰ ਦਿੱਤਾ ਜਾਵੇਗਾ। ਇਸ ਮਾਮਲੇ ਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਪਾਰਕ ਡਰਾਈਵਰ ਲਾਇਸੈਂਸ (CDL) ਜਾਰੀ ਕਰਨ ਦੀ ਪ੍ਰਕਿਰਿਆ ‘ਤੇ ਵੀ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ।












