July 15, 2026, 10:01 pm
----------- Advertisement -----------
HomeNewsBreaking NewsUS Air Force Academy ‘ਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ ਬਣਿਆ...

US Air Force Academy ‘ਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ ਬਣਿਆ ਚਿਰਾਗ ਵੀਰ ਸਿੰਘ ਸਰਾਓ

Published on

----------- Advertisement -----------

ਚਿਰਾਗ ਵੀਰ ਸਿੰਘ ਸਰਾਓ ਅਮਰੀਕਾ ਦੇ ਕੋਲੋਰਾਡੋ ਸਪ੍ਰਿੰਗਜ਼ ਵਿੱਚ ਸਥਿਤ ਯੂਐਸ ਏਅਰ ਫੋਰਸ ਅਕੈਡਮੀ (USFF) ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ-ਅਮਰੀਕੀ ਬਣ ਗਿਆ ਹੈ। ਅਮਰੀਕਾ ਵਿੱਚ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਦੀ ਪ੍ਰਤੀਨਿਧ ਸੰਸਥਾ, ਅਮੈਰੀਕਨ ਸਿੱਖ ਕੌਂਸਲ (ਏਐਸਸੀ) ਨੇ ਇਹ ਜਾਣਕਾਰੀ ਪ੍ਰਦਾਨ ਕੀਤੀ।

ਸੰਸਥਾ ਨੇ ਦੱਸਿਆ ਕਿ ਸਰਾਓ ਨੂੰ 4 ਅਪ੍ਰੈਲ ਨੂੰ ਯੂਐਸ ਏਅਰ ਫੋਰਸ ਅਕੈਡਮੀ ਵਿੱਚ ਨਿਯੁਕਤ ਕੀਤਾ ਗਿਆ ਸੀ। ਉਸ ਨੂੰ 20 ਜੂਨ ਨੂੰ “ਧਾਰਮਿਕ ਛੋਟ” ਦਿੱਤੀ ਗਈ ਸੀ, ਜਿਸ ਨਾਲ ਉਹ ਆਪਣੇ ਧਾਰਮਿਕ ਚਿੰਨ੍ਹਾਂ ਅਤੇ ਆਪਣੀ ਅਸਲ ਪਛਾਣ ਨੂੰ ਕਾਇਮ ਰੱਖਦੇ ਹੋਏ ਅਕੈਡਮੀ ਵਿੱਚ ਸਿਖਲਾਈ ਅਤੇ ਸੇਵਾ ਕਰ ਸਕੇਗਾ।

ਸਰਾਓ ਅਧਿਕਾਰਤ ਤੌਰ ‘ਤੇ ਦਾਖਲਾ ਪ੍ਰਕਿਰਿਆ ਦੇ ਦਿਨ 24 ਜੂਨ ਨੂੰ US ਏਅਰ ਫੋਰਸ ਅਕੈਡਮੀ ਵਿੱਚ ਸ਼ਾਮਲ ਹੋਇਆ। ਉਹ ਇਸ ਸਮੇਂ ਛੇ ਹਫ਼ਤਿਆਂ ਦੀ ਸ਼ੁਰੂਆਤੀ ਫੌਜੀ ਟ੍ਰੇਨਿੰਗ ਲੈ ਰਿਹਾ ਹੈ। ਅਕੈਡਮੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਰਾਓ ਨੂੰ ਏਅਰ ਫੋਰਸ ਰਿਜ਼ਰਵ ਅਫਸਰਜ਼ ਟ੍ਰੇਨਿੰਗ ਕੋਰ (ਆਰਓਟੀਸੀ) ਅਤੇ ਨੇਵਲ ਆਰਓਟੀਸੀ ਦੋਵਾਂ ਤੋਂ ਸਕਾਲਰਸ਼ਿਪ ਮਿਲੀ ਸੀ। ਉਸ ਨੂੰ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਅਤੇ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਦਾਖਲੇ ਦੀਆਂ ਪੇਸ਼ਕਸ਼ਾਂ ਵੀ ਪ੍ਰਾਪਤ ਹੋਈਆਂ ਸਨ।

ASC ਨੇ ਕਿਹਾ ਕਿ ਸਰਾਓ ਦਾ ਇੱਕ ਸ਼ਾਨਦਾਰ ਅਕਾਦਮਿਕ ਰਿਕਾਰਡ ਸੀ। ਉਹ ਇੱਕ ਈਗਲ ਸਕਾਊਟ ਰਹਿ ਚੁੱਕਾ ਹੈ, ਤਾਈਕਵਾਂਡੋ ਵਿੱਚ ਦੂਜੀ-ਡਿਗਰੀ ਬਲੈਕ ਬੈਲਟ ਰੱਖਦਾ ਸੀ ਅਤੇ ਵਰਸਿਟੀ ਵਾਟਰ ਪੋਲੋ ਟੀਮ ਦਾ ਮੈਂਬਰ ਵੀ ਰਿਹਾ ਹੈ। ਕੋਲੋਰਾਡੋ ਸਪ੍ਰਿੰਗਜ਼ ਏਅਰ ਫੋਰਸ ਅਕੈਡਮੀ (ਯੂਐਸਏਐਫਏ) ਸੰਯੁਕਤ ਰਾਜ ਅਮਰੀਕਾ ਵਿੱਚ ਪੰਜ ਸੰਘੀ ਫੌਜੀ ਸੇਵਾ ਅਕੈਡਮੀਆਂ ਵਿੱਚੋਂ ਇੱਕ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅੰਤ ਸਿੰਘ ਕਤਲਕਾਂਡ ਅੱਤਵਾਦੀ ਹਮਲਾ ਨਹੀਂ, ਪਾਰਟੀ ਦੀ ਅੰਦਰੂਨੀ ਲੜਾਈ ਸੀ, ਸਾਬਕਾ ਅਫ਼ਸਰ RVS ਮਣੀ ਦਾ ਵੱਡਾ ਦਾਅਵਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲਕਾਂਡ ਨੂੰ ਲੈ ਕੇ ਗ੍ਰਹਿ ਮੰਤਰਾਲੇ...

ਚਰਨਜੀਤ ਚੰਨੀ ਨੇ ਪ੍ਰਤਾਪ ਬਾਜਵਾ ਨਾਲ ਕੀਤੀ ਮੁਲਾਕਾਤ, ਕਾਂਗਰਸ ਕਲੇਸ਼ ਦਾ ਨਿਕਲੇਗਾ ਹੱਲ?

ਪੰਜਾਬ ਕਾਂਗਰਸ ਅੰਦਰ ਚੱਲ ਰਹੇ ਕਲੇਸ਼ ਵਿਚਕਾਰ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸਾਂਸਦ...

ਹੜਤਾਲ ’ਤੇ ਬੈਠੇ ਕਿਸਾਨਾਂ ਦਰਮਿਆਨ ਪੁੱਜੇ SDM, ਭਰੋਸੇ ਮਗਰੋਂ ਧਰਨਾ ਕੀਤਾ ਖਤਮ

ਐਸਡੀਐਮ ਨੈਸ਼ਨਲ ਹਾਈਵੇਅ ’ਤੇ ਹੜਤਾਲ ’ਤੇ ਬੈਠੇ ਕਿਸਾਨਾਂ ਵਿਚਕਾਰ ਪੁੱਜੇ ਅਤੇ ਕਰੀਬ ਅੱਧਾ ਘੰਟਾ...

ਪ੍ਰਤਾਪ ਬਾਜਵਾ ਬਨਣਗੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ? ਵੱਡੀ ਮੀਟਿੰਗ ਤੋਂ ਬਾਅਦ ਸੁਣੋ ਕਿ ਬੋਲੇ ਭੁਪੇਸ਼ ਬਗੇਲ ?

ਪੰਜਾਬ ਕਾਂਗਰਸ ਦੇ ਕਲੇਸ਼ ਵਿਚਾਲੇ ਸੂਬਾ ਇੰਚਾਰਜ ਭੂੁਪੇਸ਼ ਬਘੇਲ ਨੇ ਆਪਣੀ ਰਿਪੋਰਟ ਕਾਂਗਰਸ ਦੇ...

ਅਮਰੀਕਾ ‘ਚ ਪੰਜਾਬੀ ਟਰੱਕ ਡ੍ਰਾਈਵਰ ਨੂੰ 5 ਸਾਲ ਦੀ ਕੈਦ, ਸੜਕ ਹਾਦਸੇ ‘ਚ 3 ਲੋਕਾਂ ਦੀ ਗਈ ਸੀ ਜਾਨ

ਅਮਰੀਕਾ ਵਿਚ ਪੰਜਾਬੀ ਟਰੱਕ ਡ੍ਰਾਈਵਰ ਨੂੰ ਇੱਕ ਸੜਕ ਹਾਦਸੇ ਮਾਮਲੇ ਵਿਚ ਕਰੀਬ 5 ਸਾਲ...

ਧੀਰੇਂਦਰ ਸ਼ਾਸਤਰੀ ਦੇ ਭਰਾ ’ਤੇ ਕਿਸਾਨ ਨੂੰ ਗੋਲੀ ਮਾਰਨ ਦਾ ਦੋਸ਼, ਕਿਸਾਨ ਨੇ ਜ਼ਬਰੀ ਜ਼ਮੀਨ ਵੇਚਣ ਦਾ ਲਾਇਆ ਦੋਸ਼

ਮੱਧ ਪ੍ਰਦੇਸ਼ ’ਚ ਛਤਰਪੁਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਹੋਈ ਫਾਇਰਿੰਗ ’ਚ ਬਾਗੇਸ਼ਵਰ ਧਾਮ ਦੇ...

ਪੰਜਾਬ ਕਾਂਗਰਸ ਨੂੰ ਲੈ ਕੇ ਅੱਜ ਫਿਰ ਦਿੱਲੀ ‘ਚ ਵੱਡੀ ਬੈਠਕ, ਭੂਪੇਸ਼ ਬਘੇਲ ਦੀ ਹਾਈਕਮਾਨ ਨਾਲ ਹੋਵੇਗੀ ਮੁਲਾਕਾਤ

ਪੰਜਾਬ ਕਾਂਗਰਸ ਅੰਦਰ ਚੱਲ ਰਹੇ ਕਲੇਸ਼ ਵਿਚਾਲੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਇੰਚਾਰਜ...

ਅੱਜ ਤੋਂ ਹਾਈਵੇ ‘ਤੇ ਸਫਰ ਕਰਨਾ ਹੋਇਆ ਹੋਰ ਮਹਿੰਗਾ, ਪੰਜਾਬ-ਹਰਿਆਣਾ ਦੇ 8 ਟੋਲ ਪਲਾਜ਼ਾ ‘ਤੇ ਵਧੇ ਰੇਟ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ...