July 21, 2026, 3:25 pm
----------- Advertisement -----------
HomeNewsBreaking News“ਪੰਜਾਬ ਨੇ ਹਰ ਕੰਮ ਦਾ ਠੇਕਾ ਥੋੜ੍ਹੀ ਲਿਆ ਹੈ…”, CJP ਦੇ ਧਰਨੇ...

“ਪੰਜਾਬ ਨੇ ਹਰ ਕੰਮ ਦਾ ਠੇਕਾ ਥੋੜ੍ਹੀ ਲਿਆ ਹੈ…”, CJP ਦੇ ਧਰਨੇ ‘ਤੇ ਬੱਬੂ ਮਾਨ ਦਾ ਬਿਆਨ, ਬੋਲੇ- ਹੁਣ ਸਾਨੂੰ ਦਿਮਾਗ ਵਰਤਣਾ ਪਵੇਗਾ

Published on

----------- Advertisement -----------

ਪੰਜਾਬੀ ਗਾਇਕ ਬੱਬੂ ਮਾਨ ਨੇ ‘ਕਾਕਰੋਚ ਜਨਤਾ ਪਾਰਟੀ’ ਦੇ ਧਰਨਾ ਪ੍ਰਦਰਸ਼ਨ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਹਰ ਇੱਕ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਦਿਮਾਗ ਨਾਲ ਕੰਮ ਲੈਣ ਤੇ ਰਾਜਨੀਤਿਕ ਆਗੂਆਂ ਵਾਂਗ ਫੈਸਲੇ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇੱਕ ਪੌਡਕਾਸਟ ਦੌਰਾਨ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਦੇ ਬਿਆਨ ਦੀ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ।

ਬੱਬੂ ਮਾਨ ਨੂੰ ਸਵਾਲ ਕੀਤਾ ਗਿਆ ਕਿ ਕੀ ਪੰਜਾਬ ਪ੍ਰੋਗ੍ਰੈਸਿਵ ਪ੍ਰੋਟੈਸਟ (ਪ੍ਰਗਤੀਸ਼ੀਲ ਵਿਰੋਧ) ‘ਚ ਤੁਹਾਨੂੰ ਪਿੱਛੇ ਲੱਗਦਾ ਹੈ? ਜਿਵੇਂ ਕਿ ਪਹਿਲਾਂ ਕਿਸਾਨੀ ਅੰਦੋਲਨ ਹੋ ਚੁੱਕਾ ਹੈ। ਬੱਬੂ ਮਾਨ ਨੇ ਟਿੱਪਣੀ ਕੀਤੀ ਕਿ ਜੋ ਕਾਕਰੋਚ ਜਨਤਾ ਪਾਰਟੀ ਦਾ ਸੰਸਥਾਪਕ ਅਭਿਜੀਤ ਦੀਪਕੇ ਹੈ, ਉਹ ਕਿਸਾਨੀ ਅੰਦੋਲਨ ‘ਚ ਆਇਆ ਸੀ? ਤੇ ਫਿਰ ਅਸੀਂ ਕਿਉਂ ਜਾਈਏ।

“ਪੰਜਾਬ ਨੇ ਠੇਕਾ ਥੋੜ੍ਹੀ ਲਿਆ ਹੈ”

ਬੱਬੂ ਮਾਨ ਨੂੰ ਕਿਹਾ ਗਿਆ ਕਿ ਜਿਵੇਂ ਨੀਟ ਯੂਜੀ ‘ਚ ਪੰਜਾਬ ਦੇ ਮੁੰਡੇ ਨੇ ਹੀ ਟੋਪ ਕੀਤਾ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਮੁੰਡੇ ਇੱਥੇ (ਵਿਦੇਸ਼ਾਂ) ‘ਚ ਆ ਚੁੱਕੇ ਹਨ ਤੇ ਜੇਕਰ ਉਹ ਇੱਥੇ ਆ ਗਏ ਹਨ ਤਾਂ ਫਿਰ ਅਸੀਂ ਕਿਸ ਲਈ ਲੜਾਈ ਕਰੀ ਜਾਣੀ ਹੈ। ਬੱਬੂ ਨੇ ਕਿਹਾ ਕਿ ਨਾਲੇ ਸਾਰੇ ਕੰਮਾਂ ਦਾ ਠੇਕਾ ਪੰਜਾਬ ਨੇ ਲਿਆ ਹੈ? ਪਹਿਲਾਂ ਪੰਜਾਬ ਨੇ ਅੰਗਰੇਜ਼ਾਂ ਨਾਲ ਲੜ ਕੇ 47 ਭੋਗਿਆ। ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਸਾਬ੍ਹ ਲੱਗੇ ਰਹੇ। ਫਿਰ 84 ਗੱਲ ‘ਚ ਪੈ ਗਈ ਤੇ ਉਸ ਤੋਂ ਬਾਅਦ ਹਜ਼ਾਰਾਂ ਨੌਜਵਾਨ ਉਸ ਸਿਸਟਮ ਨਾਲ ਭਿੜੇ ਤੇ ਅਸੀਂ ਵੀ ਆਪਣੇ ਪੱਧਰ ‘ਤੇ ਵੀ ਸਿਸਟਮ ਖਿਲਾਫ਼ ਲੜਦੇ ਰਹੇ। ਹੁਣ ਪੰਜਾਬ ਨੇ ਠੇਕਾ ਥੋੜ੍ਹੀ ਲਿਆ ਹੈ।

“ਸਿਆਸੀ ਲੋਕਾਂ ਵਾਂਗ ਸਾਨੂੰ ਵੀ ਦਿਮਾਗ ਵਰਤਣਾ ਪਵੇਗਾ”

ਬੱਬੂ ਮਾਨ ਨੇ ਕਿਹਾ ਕਿ ਪੰਜਾਬ ਕੋਲ ਦਿਮਾਗ ਵੀ ਹੈ ਤੇ ਹੁਣ ਅਸੀਂ ਉਹ ਵਰਤਾਂਗੇ। ਜਿਵੇਂ ਬਾਕੀ ਸਿਆਸੀ ਲੋਕ ਦਿਮਾਗ ਵਰਤਦੇ ਹਨ, ਉਸੇ ਤਰੀਕੇ ਨਾਲ ਸਾਨੂੰ ਵੀ ਦਿਮਾਗ ਵਰਤਣਾ ਪਵੇਗਾ। ਅਸੀਂ ਹਰ ਗੱਲ ‘ਤੇ ਕਿਉਂ ਡਾਂਗ ਫੜ ਕੇ ਖੜ੍ਹੇ ਹੋ ਜਾਈਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰਧਾਨ ਮੰਤਰੀ ਜੀ, ਨੌਜਵਾਨਾਂ ਦੇ ਗੁੱਸੇ ਨੂੰ ਸੰਭਾਲੋ, ਇਹ ਨੌਜਵਾਨ ਤੁਹਾਡਾ ਹੰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ- ਕੇਜਰੀਵਾਲ

*ਨਵੀਂ ਦਿੱਲੀ, 20 ਜੁਲਾਈ, 2026*ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸਿੱਖਿਆ ਅਤੇ ਪ੍ਰੀਖਿਆ...

*ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ, ਪਰ ਇੱਥੇ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਜਲੰਧਰ; 19 ਜੁਲਾਈ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਕੋਦਰ ਵਿਖੇ...

’ਸੇਫ਼ ਪੰਜਾਬ’ ਹੈਲਪਲਾਈਨ ਬਣੀ ਨਸ਼ਾ ਵਿਰੋਧੀ ਮੁਹਿੰਮ ਦੀ ਵਿਸ਼ੇਸ਼ ਪਛਾਣ

ਚੰਡੀਗੜ੍ਹ, 19 ਜੁਲਾਈ 2026:ਪੰਜਾਬ ਪੁਲਿਸ ਦੀ ਤਿੰਨ-ਪੱਖੀ ਰਣਨੀਤੀ—ਸਖ਼ਤ ਕਾਨੂੰਨੀ ਕਾਰਵਾਈ, ਜਨ-ਭਾਗੀਦਾਰੀ ਅਤੇ ਨਿਵਾਰਕ ਜਾਗਰੂਕਤਾ—ਆਪਣੀ...

•ਨੀਟ ਪ੍ਰੀਖਿਆ ਵਿੱਚ ਸਫਲਤਾ “ਸਿੱਖਿਆ ਕ੍ਰਾਂਤੀ” ਦੇ ਵਿਆਪਕ ਪ੍ਰਭਾਵ ਨੂੰ ਕਰਦੀ ਹੈ ਉਜਾਗਰ: ਸਿੱਖਿਆ ਮੰਤਰੀ

*ਚੰਡੀਗੜ੍ਹ, 19 ਜੁਲਾਈ 2026*ਪੰਜਾਬ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ...

ਇੱਕ ਅਗਸਤ ਨੂੰ ਭਗਵੰਤ ਮਾਨ ਸਰਕਾਰ ਨਵੀਂ ਰਜਿਸਟ੍ਰੇਸ਼ਨ ਵਾਲੀਆਂ 50 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

*ਮੁਕੇਰੀਆਂ, 19 ਜੁਲਾਈ,2026*:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁਕੇਰੀਆਂ...

ਖੰਨਾ ਵਿਖੇ ਫੌਜੀ ਜਵਾਨ ਨੇ ਦਿੱਤੀ ਆਪਣੀ ਜਾਨ, ਡਿਊਟੀ ਤੋਂ ਇੱਕ ਦਿਨ ਪਹਿਲਾਂ ਹੀ ਛੁੱਟੀ ‘ਤੇ ਆਇਆ ਸੀ ਘਰ

ਖੰਨਾ ਦੇ ਛੋਟਾ ਖੰਨਾ ਇਲਾਕੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਇੱਕ ਭਾਰਤੀ...

ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ‘ਤੇ ਲੱਗੇਗਾ ਟੈਕਸ! ਰੋਪੜ ਜ਼ਿਲ੍ਹਾ ਪ੍ਰੀਸ਼ਦ ‘ਚ ਪ੍ਰਸਤਾਵ ਪਾਸ

ਰੋਪੜ ਜ਼ਿਲ੍ਹਾ ਪ੍ਰੀਸ਼ਦ ਨੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਵਾਹਨਾਂ ‘ਤੇ...

ਭਾਰਤ-ਅਮਰੀਕਾ ਵਪਾਰ ਸਮਝੌਤੇ ‘ਤੇ ਮੁੜ ਆਹਮੋ-ਸਾਹਮਣੇ ਸਰਕਾਰ ਤੇ ਕਿਸਾਨ, ਕੀ ਹੈ ਵਿਵਾਦ

‘ਦੇਸ਼ ਬਚਾਓ ਮੋਰਚਾ’ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਅੱਜ ਦਿੱਲੀ ਸਥਿਤ ਕਿਸਾਨ ਘਾਟ ਉੱਤੇ...