October 9, 2026, 11:48 pm
----------- Advertisement -----------
HomeNewsBreaking Newsਪ੍ਰਧਾਨ ਮੰਤਰੀ ਵੱਲੋਂ ਐਲਾਨੀ 1,600 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਹਾਲੇ ਤੱਕ...

ਪ੍ਰਧਾਨ ਮੰਤਰੀ ਵੱਲੋਂ ਐਲਾਨੀ 1,600 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਹਾਲੇ ਤੱਕ ਨਹੀਂ ਮਿਲੀ: ਕੁਲਦੀਪ ਸਿੰਘ ਧਾਲੀਵਾਲ

Published on

----------- Advertisement -----------

ਚੰਡੀਗੜ੍ਹ 18 ਅਗਸਤ:ਆਮ ਆਦਮੀ ਪਾਰਟੀ (ਆਪ) ਦੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਵਫ਼ਦ ਨਾਲ ਖੇਤਰ ਨੂੰ ਹਰ ਸਾਲ ਆਉਣ ਵਾਲੇ ਭਿਆਨਕ ਹੜ੍ਹਾਂ ਦੀ ਮਾਰ ਤੋਂ ਬਚਾਉਣ ਅਤੇ ਇਲਾਕੇ ਦੇ ਸਥਾਈ ਵਿਕਾਸ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਅਜਨਾਲਾ ਹਲਕੇ ਦੇ ਸਰਪੰਚ, ਚੇਅਰਮੈਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਮੰਗਲਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਅੱਗੇ ਅਜਨਾਲਾ ਦੇ ਲੋਕਾਂ ਦਾ ਦਰਦ ਰੱਖਿਆ ਹੈ। ਹਰ ਸਾਲ ਰਾਵੀ ਅਤੇ ਉੱਜ ਦਰਿਆ ਦੇ ਪਾਣੀ ਕਾਰਨ ਉਨ੍ਹਾਂ ਦਾ ਇਲਾਕਾ ਪੂਰੀ ਤਰ੍ਹਾਂ ਜਲਥਲ ਹੋ ਜਾਂਦਾ ਹੈ। ਜੰਮੂ-ਕਸ਼ਮੀਰ ਤੋਂ ਆਉਂਦਾ ਉੱਜ ਦਰਿਆ ਦਾ ਪਾਣੀ ਪਠਾਨਕੋਟ, ਸੁਜਾਨਪੁਰ, ਦੀਨਾਨਗਰ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਤੋਂ ਹੁੰਦਾ ਹੋਇਆ ਅੰਤ ਵਿੱਚ ਅਜਨਾਲਾ ਵਿੱਚ ਭਾਰੀ ਤਬਾਹੀ ਮਚਾਉਂਦਾ ਹੈ ਅਤੇ ਫਿਰ ਪਾਕਿਸਤਾਨ ਚਲਾ ਜਾਂਦਾ ਹੈ। ਇਸ ਕਾਰਨ ਹਰ ਸਾਲ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ, ਸੜਕਾਂ ਟੁੱਟ ਜਾਂਦੀਆਂ ਹਨ, ਸਕੂਲ ਢਹਿ ਜਾਂਦੇ ਹਨ ਅਤੇ ਉਪਜਾਊ ਜ਼ਮੀਨਾਂ ਰੁੜ੍ਹ ਜਾਂਦੀਆਂ ਹਨ। ਹੜ੍ਹਾਂ ਦੇ ਇਸ ਲਗਾਤਾਰ ਖ਼ਤਰੇ ਕਾਰਨ ਖੇਤਰ ਵਿੱਚ ਕੋਈ ਉਦਯੋਗ ਲਗਾਉਣ ਲਈ ਵੀ ਤਿਆਰ ਨਹੀਂ ਹੁੰਦਾ।

ਵਿਧਾਇਕ ਧਾਲੀਵਾਲ ਨੇ ਰਾਜਪਾਲ ਦਾ ਧਿਆਨ ਕੇਂਦਰ ਸਰਕਾਰ ਦੀ ਉੱਜ ਦਰਿਆ ‘ਤੇ ਡੈਮ ਬਣਾਉਣ ਦੀ ਉਸ ਯੋਜਨਾ ਵੱਲ ਦਿਵਾਇਆ ਜੋ ਪਿਛਲੇ 10-12 ਸਾਲਾਂ ਤੋਂ ਲਟਕ ਰਹੀ ਹੈ। ਉਨ੍ਹਾਂ ਨੇ ਰਾਜਪਾਲ ਤੋਂ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਅਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਅੱਗੇ ਇਸ ਮੁੱਦੇ ਨੂੰ ਮਜ਼ਬੂਤੀ ਨਾਲ ਚੁੱਕਣ ਤਾਂ ਜੋ ਜਲਦ ਤੋਂ ਜਲਦ ਡੈਮ ਦਾ ਨਿਰਮਾਣ ਪੂਰਾ ਹੋ ਸਕੇ। ਇਸ ਡੈਮ ਦੇ ਬਣਨ ਨਾਲ ਹੜ੍ਹਾਂ ‘ਤੇ ਕੰਟਰੋਲ ਹੋਵੇਗਾ, ਬਿਜਲੀ ਦਾ ਉਤਪਾਦਨ ਹੋਵੇਗਾ, ਸਿੰਚਾਈ ਲਈ ਨਹਿਰਾਂ ਨਿਕਲਣਗੀਆਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ‘ਵਿਕਸਿਤ ਭਾਰਤ’ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਵੱਡੇ ਸ਼ਹਿਰਾਂ ਦੇ ਨਾਲ-ਨਾਲ ਸਰਹੱਦੀ ਖੇਤਰਾਂ ਦੇ ਵਿਕਾਸ ‘ਤੇ ਵੀ ਧਿਆਨ ਦੇਣਾ ਹੋਵੇਗਾ। ਜੇਕਰ ਬਾਰਡਰ ਦੇ ਇਲਾਕੇ ਇਸੇ ਤਰ੍ਹਾਂ ਅਣਗੌਲੇ ਰਹੇ, ਤਾਂ ਦੇਸ਼ ਦਾ ਪੂਰਾ ਵਿਕਾਸ ਅਧੂਰਾ ਰਹੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿਛਲੀ ਵਾਰ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਮੁਆਵਜ਼ੇ ਦੇ ਅਜੇ ਤੱਕ ਨਾ ਮਿਲਣ ਦਾ ਮੁੱਦਾ ਵੀ ਚੁੱਕਿਆ।

ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਵਫ਼ਦ ਦੀਆਂ ਮੰਗਾਂ ਨੂੰ ਧਿਆਨਪੂਰਵਕ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਵਫ਼ਦ ਨੂੰ ਨਾਲ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਤੈਅ ਕਰਨਗੇ ਅਤੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਿੱਖਿਆ ਕ੍ਰਾਂਤੀ: 21 ਲੱਖ ਮਾਪਿਆਂ ਨੇ ਮਾਨ ਸਰਕਾਰ ਨਾਲ ਮਿਲਾਇਆ ਹੱਥ

ਚੰਡੀਗੜ੍ਹ; 9 ਅਕਤੂਬਰ 2026:ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਤਹਿਤ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ...

ਬੇਅਦਬੀ ਵਿਰੁੱਧ ਕਾਨੂੰਨ ਨੂੰ ਲੈ ਕੇ ਮਾਨ ਸਰਕਾਰ ਦੀ ਤਿਆਰੀ, ਸੱਦਿਆ ਵਿਧਾਨ ਸਭਾ ਸੈਸ਼ਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 22 ਅਕਤੂਬਰ ਤੋਂ ਵਿਧਾਨ ਸਭਾ ਦਾ ਸੈਸ਼ਨ...

ਜਗਤਾਰ ਸਿੰਘ ਹਵਾਰਾ ਨਾਲ ਜੁੜੀ ਵੱਡੀ ਖ਼ਬਰ, ਇੱਕ ਦਿਨ ਦੀ ਪੈਰੋਲ ਲਈ ਹੋਏ ਰਾਜ਼ੀ

ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਇੱਕ ਦਿਨ...

ਪੇਸ਼ੀ ਤੋਂ ਪਹਿਲਾਂ ਸਾਬਕਾ ਅਕਾਲੀ ਆਗੂ ਨੂੰ ਮਿਲੀਆਂ ਧਮਕੀਆਂ, DGP ਤੋਂ ਮੰਗੀ ਸੁਰੱਖਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਸੰਬੰਧਿਤ ਵਿਵਾਦਪੂਰਨ...

ਪੰਜਾਬ ਚੋਣਾਂ ਲਈ ਨਵੀਂ ਰਣਨੀਤੀ, ਦੋ ਸੀਟਾਂ ਤੋਂ ਮੈਦਾਨ ‘ਚ ਉਤਰਨਗੇ ਅੰਮ੍ਰਿਤਪਾਲ ਸਿੰਘ; ਮੁਹਾਲੀ ਬੈਠਕ ‘ਚ ਲਿਆ ਫ਼ੈਸਲਾ

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਸਿਆਸੀ ਪਿੜ ਵਿੱਚ ਇੱਕ ਵੱਡਾ...

ਹਾਈ ਕੋਰਟ ਨੇ ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਸਰਕਾਰੀ ਘਰ ’ਤੇ ਕਬਜ਼ੇ ਖ਼ਿਲਾਫ਼ ਪਟੀਸ਼ਨ ਰੱਦ ਕੀਤੀ

ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਸ ਹਲਫ਼ਨਾਮੇ ਦਾ ਨੋਟਿਸ ਲਿਆ ਜਿਸ ਵਿੱਚ ਕਿਹਾ ਗਿਆ...

ਮੂਸੇਵਾਲੇ ਦਾ ਹੋਲੋਗ੍ਰਾਮ ਟੂਰ ‘Signed To God World Tour’ ਸ਼ੁਰੂ, ਟੋਰਾਂਟੋ ‘ਚ ਹੋਵੇਗਾ ਸਿੱਧੂ ਦੇ ਹੋਲੋਗ੍ਰਾਮ ਦਾ ਪਹਿਲਾ ਸ਼ੋਅ

ਮੂਸੇਵਾਲੇ ਦਾ ਹੋਲੋਗ੍ਰਾਮ ਟੂਰ ਅੱਜ 9 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ‘Signed To...

ਅਮਰੀਕਾ ’ਚ ਗ੍ਰੀਨ ਕਾਰਡ ਦਾ ਰਾਹ ਹੋਇਆ ਔਖਾ? ਇੰਫੋਸਿਸ ਸਣੇ 8 ਕੰਪਨੀਆਂ ਸਸਪੈਂਡ

ਅਮਰੀਕਾ ‘ਚ ਭਾਰਤੀ ਆਈਟੀ ਮੁਲਾਜ਼ਮਾਂ ਲਈ ਗ੍ਰੀਨ ਕਾਰਡ ਪਾਉਣ ਦਾ ਰਸਤਾ ਮੁਸ਼ਕਲ ਹੋ ਸਕਦਾ...