ਪੰਜਾਬ ਪੁਲਿਸ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵੱਲੋਂ 2 IPS ਤੇ 6 PPS ਅਧਿਕਾਰੀਆਂ ਸਣੇ 31 ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਸਤਿੰਦਰ ਸਿੰਘ ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ। ਗੁਰਪ੍ਰੀਤ ਸਿੰਘ ਭੁੱਲਰ ਨੂੰ ਜਲੰਧਰ ਦਾ CP ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਕੁਲਦੀਪ ਸਿੰਘ ਨੂੰ ਅੰਮ੍ਰਿਤਸਰ ਦਾ CP ਨਿਯੁਕਤ ਕੀਤਾ ਗਿਆ ਹੈ।ਸਵਪਨ ਸ਼ਰਮਾ ਨੂੰ DIG ਰੋਪੜ ਰੇਂਜ, Jagadale Nilambari Vijay ਨੂੰ IGP ਜਲੰਧਰ ਰੇਂਜ, ਅਮਨੀਤ ਕੋਂਡਲ ਨੂੰ DIG ਪਟਿਆਲਾ ਰੇਂਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਰੇਂਦਰ ਲਾਂਬਾ ਨੂੰ SSP ਸੰਗਰੂਰ, ਚਰਨਜੀਤ ਸਿੰਘ ਨੂੰ SSP ਲੁਧਿਆਣਾ ਸ਼ਹਿਰੀ, ਰਜਵੋਤ ਗਰੇਵਾਲ ਨੂੰ SSP ਵਿਜੀਲੈਂਸ ਬਿਊਰੋ ਪੰਜਾਬ, ਅੰਕੁਰ ਗੁਪਤਾ ਨੂੰ SSP ਫਰੀਦਕੋਟ, ਅਸ਼ਵਨੀ ਗੋਤਿਆਲ ਨੂੰ SSP ਫਿਰੋਜ਼ਪੁਰ, ਵਤਸਲਾ ਗੁਪਤਾ ਨੂੰ SSPਐੱਸਬੀਐੱਸ ਨਗਰ, ਡਾ. ਪ੍ਰਗਿਆ ਜੈਨ ਨੂੰ SSP ਅੰਮ੍ਰਿਤਸਰ ਰੂਰਲ, ਤੁਸ਼ਾਰ ਗੁਪਤਾ ਨੂੰ SSP ਗੁਰਦਾਸਪੁਰ, ਅਜੇ ਗਾਂਧੀ ਨੂੰ SSP ਤਰਨਤਾਰਨ, ਮਨਿੰਦਰ ਸਿੰਘ ਨੂੰ SSP ਰੋਪੜ ਤੇ ਭੁਪਿੰਦਰ ਸਿੰਘ ਨੂੰ SSP ਮਾਲੇਰਕੋਟਲਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਹਰਕਮਲਪ੍ਰੀਤ ਸਿੰਘ ਨੂੰ SSP ਜਲੰਧਰ ਸ਼ਹਿਰੀ ਨਿਯੁਕਤ ਕੀਤਾ ਗਿਆ ਹੈ।
----------- Advertisement -----------
ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 ਪੁਲਿਸ ਕਮਿਸ਼ਨਰਾਂ ਸਣੇ 31 IPS-PPS ਅਧਿਕਾਰੀਆਂ ਦੇ ਹੋਏ ਤਬਾਦਲੇ
Published on
----------- Advertisement -----------












