August 21, 2026, 12:32 pm
----------- Advertisement -----------
HomeNewsBreaking Newsਉਪ ਰਾਜਪਾਲ ਨੂੰ ਉੱਜ ਨਦੀ 'ਤੇ ਬੰਨ੍ਹ ਬਣਾਉਣ ਅਤੇ ਪ੍ਰਧਾਨ ਮੰਤਰੀ ਅੱਗੇ...

ਉਪ ਰਾਜਪਾਲ ਨੂੰ ਉੱਜ ਨਦੀ ‘ਤੇ ਬੰਨ੍ਹ ਬਣਾਉਣ ਅਤੇ ਪ੍ਰਧਾਨ ਮੰਤਰੀ ਅੱਗੇ ਇਹ ਮੁੱਦਾ ਚੁੱਕਣ ਦੀ ਕੀਤੀ ਅਪੀਲ

Published on

----------- Advertisement -----------

ਚੰਡੀਗੜ੍ਹ, 20 ਅਗਸਤ:ਆਮ ਆਦਮੀ ਪਾਰਟੀ (ਆਪ) ਦੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਖਾਸ ਕਰਕੇ ਅਜਨਾਲਾ ਸਬ-ਡਿਵੀਜ਼ਨ ਵਿੱਚ ਮਾਨਸੂਨ ਦੌਰਾਨ ਆਉਣ ਵਾਲੇ ਭਿਆਨਕ ਹੜ੍ਹਾਂ ਦੀ ਸਮੱਸਿਆ ਦੇ ਸਥਾਈ ਹੱਲ ਲਈ ਇੱਕ ਮੰਗ ਪੱਤਰ ਸੌਂਪਿਆ। ਮੁਲਾਕਾਤ ਦੌਰਾਨ ਵਿਧਾਇਕ ਧਾਲੀਵਾਲ ਨੇ ਉੱਜ ਨਦੀ ‘ਤੇ ਡੈਮ ਦੇ ਨਿਰਮਾਣ ਦੀ ਜ਼ੋਰਦਾਰ ਮੰਗ ਰੱਖੀ, ਜਿਸ ਨਾਲ ਨਦੀ ਦੇ ਪਾਣੀ ਦੇ ਵਹਾਅ ਨੂੰ ਨਿਯੰਤਰਿਤ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਵਾਰ-ਵਾਰ ਆਉਂਦੇ ਹੜ੍ਹਾਂ ਦੀ ਤਬਾਹੀ ਤੋਂ ਬਚਾਇਆ ਜਾ ਸਕੇ।

ਉਪ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਉੱਜ ਨਦੀ ਦੇ ਹੇਠਲੇ ਖੇਤਰ ਵਿੱਚ ਸਥਿਤ ਹੋਣ ਕਰਕੇ ਮਾਨਸੂਨ ਦੇ ਦਿਨਾਂ ਵਿੱਚ ਅਚਾਨਕ ਪਾਣੀ ਦਾ ਪੱਧਰ ਵਧਣ ਅਤੇ ਭਾਰੀ ਬਾਰਿਸ਼ ਕਾਰਨ ਅਜਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਾਲ 1988 ਤੋਂ ਬਾਅਦ 2023, 2025 ਅਤੇ ਇਸੇ ਸਾਲ 2026 ਵਿੱਚ ਆਏ ਅਣਸੁਖਾਵੇਂ ਹੜ੍ਹਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਹੜ੍ਹਾਂ ਦੇ ਪਾਣੀ ਨਾਲ ਖੇਤੀਬਾੜੀ ਯੋਗ ਜ਼ਮੀਨ ਜਲ-ਥਲ ਹੋ ਜਾਂਦੀ ਹੈ, ਫਸਲਾਂ ਤਬਾਹ ਹੋ ਜਾਂਦੀਆਂ ਹਨ ਅਤੇ ਸੜਕਾਂ, ਸਕੂਲ, ਹਸਪਤਾਲ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਗੰਭੀਰ ਨੁਕਸਾਨ ਪਹੁੰਚਦਾ ਹੈ। ਇਸ ਤੋਂ ਇਲਾਵਾ, ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਅਤੇ ਫੌਜ ਦੇ ਜਵਾਨਾਂ ਦਾ ਸੰਪਰਕ ਮਾਰਗ ਟੁੱਟ ਜਾਂਦਾ ਹੈ, ਜੋ ਕਿ ਦੇਸ਼ ਦੀ ਸੁਰੱਖਿਆ ਦੇ ਲਹਾਜ਼ ਨਾਲ ਵੀ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਰਾਜ ਸਰਕਾਰ ਹਰ ਸਾਲ ਐਮਰਜੈਂਸੀ ਹੜ੍ਹ ਰਾਹਤ, ਧੁੱਸੀ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਡਰੇਨੇਜ ਸਿਸਟਮ ਸੁਧਾਰਨ ‘ਤੇ ਭਾਰੀ ਫੰਡ ਖਰਚ ਕਰਦੀ ਹੈ, ਪਰ ਇਹ ਉਪਾਅ ਕੇਵਲ ਅਸਥਾਈ ਹਨ। ਇਸ ਗੰਭੀਰ ਸਮੱਸਿਆ ਦਾ ਸਥਾਈ ਹੱਲ ਉਦੋਂ ਹੀ ਸੰਭਵ ਹੈ ਜਦੋਂ ਉੱਜ ਨਦੀ ‘ਤੇ ਡੈਮ ਬਣਾ ਕੇ ਪਾਣੀ ਦਾ ਸੁਚੱਜਾ ਪ੍ਰਬੰਧਨ ਕੀਤਾ ਜਾਵੇ।

ਵਿਧਾਇਕ ਧਾਲੀਵਾਲ ਨੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਅਪੀਲ ਕੀਤੀ ਕਿ ਉਹ ਇਸ ਬਹੁਤ ਹੀ ਮਹੱਤਵਪੂਰਨ ਮੁੱਦੇ ਨੂੰ ਪ੍ਰਧਾਨ ਮੰਤਰੀ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਕੋਲ ਉਠਾਉਣ। ਉਨ੍ਹਾਂ ਮੰਗ ਕੀਤੀ ਕਿ ਤਕਨੀਕੀ ਤੌਰ ‘ਤੇ ਢੁਕਵੀਂ ਜਗ੍ਹਾ ‘ਤੇ ਡੈਮ ਦੇ ਨਿਰਮਾਣ ਲਈ ਇੱਕ ਵਿਸਥਾਰਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਅਤੇ ਫੀਜ਼ੀਬਿਲਟੀ ਸਟੱਡੀ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਾ ਕੇਵਲ ਹੜ੍ਹਾਂ ‘ਤੇ ਕਾਬੂ ਪਾਇਆ ਜਾ ਸਕੇਗਾ ਅਤੇ ਮਾਨਸੂਨ ਦਾ ਵਾਧੂ ਪਾਣੀ ਸਟੋਰ ਕੀਤਾ ਜਾ ਸਕੇਗਾ, ਸਗੋਂ ਜਲ-ਬਿਜਲੀ ਉਤਪਾਦਨ, ਟੂਰਿਜ਼ਮ ਅਤੇ ਸਥਾਨਕ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗਵੰਤ ਮਾਨ ਦੇ ਸਤੌਜ ਤੋਂ ਮੁੱਖ ਮੰਤਰੀ ਬਣਨ ਤਕ ਦੇ ਸਫਰ ਬਾਰੇ ਫਿਲਮ 30 ਨੂੰ ਹੋਵੇਗੀ ਰਿਲੀਜ਼

ਡਿਸਕਵਰੀ ਚੈਨਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ...

ਕਿਸਾਨ ਆਗੂ ਦੇ ਭਰਾ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਹੀ ਮੁਲਜ਼ਮ Lovepreet Singh ਦੀ ਹੱਤਿਆ

 ਇਲਾਕੇ ਦੇ ਪਿੰਡ ਬੂਹ ਹਥਾੜ ਅੰਦਰ ਕਤਲ ਕੇਸ ਦੇ ਮੁਲਜ਼ਮ ਲਵਪ੍ਰੀਤ ਸਿੰਘ ਵਾਸੀ ਕੋਟ...

ਚੰਡੀਗੜ੍ਹ ‘ਚ ਨਹੀਂ ਲੱਗੇਗਾ ਮੁਫ਼ਤ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਵੀਡੀਓ ਜਾਰੀ ਕਰ ਦਿੱਤੀ ਜਾਣਕਾਰੀ

ਚੰਡੀਗੜ੍ਹ ਦੇ ਸੈਕਟਰ-10 ਅਤੇ ਸੈਕਟਰ-7 ਵਿੱਚ ਅੱਜ ਮੁਫ਼ਤ ਪੈਟਰੋਲ ਵੰਡਣ ਦਾ ਲੰਗਰ ਨਹੀਂ ਲਗਾਇਆ...

ਮੋਹਾਲੀ ਦੇ ਐਰੋਸਿਟੀ ‘ਚ ਵਾਪਰਿਆ ਹਾਦਸਾ, ਮਿੱਟੀ ਦੀ ਵੱਡੀ ਢਿਗ ਡਿੱਗੀ, ਮਲਬੇ ਹੇਠਾਂ ਆਉਣ ਨਾਲ 2 ਮਜ਼ਦੂਰਾਂ ਦੀ ਮੌਤ

ਬੀਤੀ ਰਾਤ ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਵੱਡਾ ਹਾਦਸਾ ਵਾਪਰਿਆ ਜਿਥੇ ਨਿਰਮਾਣ ਅਧੀਨ ਹਸਪਤਾਲ...

ਵੱਖ-ਵੱਖ ਸ਼ਹਿਰਾਂ ‘ਚ ‘ਪੰਜਾਬ ਬੰਦ’ ਦਾ ਦਿਖ ਰਿਹਾ ਅਸਰ, ਬਾਜ਼ਾਰ ਤੇ ਦੁਕਾਨਾਂ ਮੁਕੰਮਲ ਬੰਦ, ਭਾਰੀ ਪੁਲਿਸ ਫੋਰਸ ਤਾਇਨਾਤ

ਪੰਜਾਬ ਵਿਚ ਕੌਮੀ ਇਨਸਾਫ ਮੋਰਚੇ ਵੱਲੋਂ ਵੱਖ-ਵੱਖ ਥਾਵਾਂ ‘ਤੇ ਧਰਨੇ, ਪ੍ਰਦਰਸ਼ਨ ਕੀਤੇ ਜਾ ਰਹੇ...

ਭਗਵੰਤ ਮਾਨ ਸਰਕਾਰ ਲੋਕਾਂ ਤੱਕ ਉੱਨਤ ਸੁਪਰ-ਸਪੈਸ਼ਲਿਟੀ ਸਿਹਤ ਸੰਭਾਲ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ: ਡਾ. ਬਲਬੀਰ ਸਿੰਘ

ਚੰਡੀਗੜ੍ਹ/ਐਸ.ਏ.ਐਸ. ਨਗਰ (ਮੋਹਾਲੀ), 20 ਅਗਸਤ:ਪੰਜਾਬ ਦੀ ਸਰਕਾਰੀ ਸੁਪਰ-ਸਪੈਸ਼ਲਿਟੀ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ...

ਆਪ ਨੇ ਹਮੇਸ਼ਾ ਵਿਦਿਆਰਥੀ ਸਰਗਰਮੀ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਇੱਕ ਮੰਚ ਦਿੱਤਾ ਹੈ, ਸਿੱਖਿਆ ਅਤੇ ਖੇਡਾਂ ਸਾਡਾ ਮੁੱਖ ਏਜੰਡਾ...

ਚੰਡੀਗੜ੍ਹ 20 ਅਗਸਤ:ਆਮ ਆਦਮੀ ਪਾਰਟੀ (ਆਪ) ਦੇ ਵਿਦਿਆਰਥੀ ਵਿੰਗ ਏਐਸਏਪੀ (ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ...

ਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ਵਿੱਚ ਚੀਨੀ 20 ਰੁਪਏ ਮਹਿੰਗੀ- ਕੇਜਰੀਵਾਲ

ਨਵੀਂ ਦਿੱਲੀ, 20 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ...

ਫ਼ਾਜ਼ਿਲਕਾ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ 924 ਐਨਡੀਪੀਐਸ ਮਾਮਲਿਆਂ ਵਿੱਚ 1,331 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਫ਼ਾਜ਼ਿਲਕਾ; 20 ਅਗਸਤ 2026:ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ, ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ‘ਯੁੱਧ...