August 29, 2026, 1:25 pm
----------- Advertisement -----------
HomeNewsBreaking Newsਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨੂੰ ਨਹੀਂ ਮਿਲੀ ਐਂਟਰੀ, ਪੱਗ ਨੂੰ...

ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨੂੰ ਨਹੀਂ ਮਿਲੀ ਐਂਟਰੀ, ਪੱਗ ਨੂੰ ਲੈ ਕੇ ਛਿੜਿਆ ਵਿਵਾਦ

Published on

----------- Advertisement -----------

ਆਸਟ੍ਰੀਆ ਦੇ ਸਾਲਜ਼ਬਰਗ ਤੋਂ ਸਿੱਖ ਨੌਜਵਾਨਾਂ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੱਗ ਬੰਨ੍ਹ ਕੇ ਪਹੁੰਚੇ ਪੰਜਾਬੀ ਨੌਜਵਾਨਾਂ ਨੂੰ ਹੋਟਲ ਦੇ ਰੈਸਟੋਰੈਂਟ ਵਿੱਚ ਦਾਖ਼ਲਾ ਨਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

ਮੋਹਾਲੀ ਵਿੱਚ ਵਪਾਰਕ ਫਰਮ ਚਲਾਉਣ ਵਾਲੇ ਜਸਪ੍ਰੀਤ ਨੇ ਦੱਸਿਆ ਕਿ ਉਸ ਨੇ 27 ਅਗਸਤ ਨੂੰ ਸਾਲਜ਼ਬਰਗ ਸਥਿਤ ਕੂਲ ਮਾਮਾ ਹੋਟਲ ਦੀ ਆਨਲਾਈਨ ਬੁਕਿੰਗ ਕੀਤੀ ਸੀ। ਜਦੋਂ ਉਹ ਉੱਥੇ ਪਹੁੰਚੇ ਤਾਂ ਕਥਿਤ ਤੌਰ ‘ਤੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ।

ਜਸਪ੍ਰੀਤ ਮੁਤਾਬਕ, ਹੋਟਲ ਪ੍ਰਬੰਧਨ ਨੇ ਉਨ੍ਹਾਂ ਨੂੰ ਦੱਸਿਆ ਕਿ ਉੱਥੇ ਡਰੈੱਸ ਕੋਡ ਲਾਗੂ ਹੈ ਅਤੇ ਪੱਗ ਬੰਨ੍ਹੇ ਵਿਅਕਤੀਆਂ ਨੂੰ ਰੈਸਟੋਰੈਂਟ ਵਿੱਚ ਦਾਖ਼ਲੇ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਵੀਡੀਓ ਵੀ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਅਤੇ ਬੁਕਿੰਗ ਦੀ ਰਕਮ ਵਾਪਸ ਕਰਨ ਦੀ ਮੰਗ ਕੀਤੀ, ਪਰ ਉਨ੍ਹਾਂ ਦੇ ਦਾਅਵੇ ਅਨੁਸਾਰ ਰਿਫੰਡ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ।

ਉੱਧਰ, ਹੋਟਲ ਪ੍ਰਬੰਧਨ ਦਾ ਕਹਿਣਾ ਹੈ ਕਿ ਰੈਸਟੋਰੈਂਟ ਦੇ ਡਰੈੱਸ ਕੋਡ ਸਬੰਧੀ ਨਿਯਮ ਬੁਕਿੰਗ ਤੋਂ ਪਹਿਲਾਂ ਹੀ ਵੈੱਬਸਾਈਟ ‘ਤੇ ਦਰਜ ਹਨ। ਹੋਟਲ ਮੁਤਾਬਕ ਸਕਾਈ ਰੈਸਟੋਰੈਂਟ ਅਤੇ ਨਾਸ਼ਤੇ ਵਾਲੇ ਖੇਤਰ ਲਈ ਵਿਸ਼ੇਸ਼ ਪਹਿਰਾਵੇ ਦੇ ਨਿਯਮ ਲਾਗੂ ਹਨ।

ਪ੍ਰਬੰਧਨ ਨੇ ਦਲੀਲ ਦਿੱਤੀ ਕਿ ਰੈਸਟੋਰੈਂਟ ਦੇ ਸ਼ਾਂਤ ਅਤੇ ਵਿਸ਼ੇਸ਼ ਮਾਹੌਲ ਨੂੰ ਬਣਾਈ ਰੱਖਣ ਲਈ ਮਹਿਮਾਨਾਂ ਤੋਂ ਸਾਦਗੀ ਅਤੇ ਢੁਕਵੇਂ ਪਹਿਰਾਵੇ ਦੀ ਉਮੀਦ ਕੀਤੀ ਜਾਂਦੀ ਹੈ।

ਹੁਣ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਪਾਸੇ ਸਿੱਖ ਨੌਜਵਾਨਾਂ ਵੱਲੋਂ ਇਸਨੂੰ ਪੱਗ ਨਾਲ ਜੁੜਿਆ ਮਾਮਲਾ ਦੱਸਿਆ ਜਾ ਰਿਹਾ ਹੈ, ਜਦਕਿ ਹੋਟਲ ਪ੍ਰਬੰਧਨ ਇਸਨੂੰ ਆਪਣੇ ਡਰੈੱਸ ਕੋਡ ਨਾਲ ਜੋੜ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਾਲੀ ਡਿੰਪਲ ਖੱਤਰੀ ਕਤਲ ਮਾਮਲਾ: ਪੁਲਿਸ ਨੇ ਚਾਰਜਸ਼ੀਟ ਕੀਤੀ ਦਾਖਲ

ਮੋਹਾਲੀ ‘ਚ ਡਿੰਪਲ ਖੱਤਰੀ ਦੀ ਹੱਤਿਆ ਦੇ ਮਾਮਲੇ ਵਿੱਚ ਫੇਜ਼-11 ਥਾਣਾ ਪੁਲਿਸ ਨੇ ਮੁਲਜ਼ਮ...

ਪੰਜਾਬ ਕਾਂਗਰਸ ‘ਚ ਫਿਰ ਵਧੀ ਧੜੇਬੰਦੀ! ਚੰਨੀ ਦੇ ਹੱਕ ‘ਚ ਡਟੇ ਰਮਨਜੀਤ ਸਿੱਕੀ, ਕਿਹਾ- ‘ਜਿੱਥੇ ਚੰਨੀ, ਉੱਥੇ ਅਸੀਂ’

ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਵਿਚਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ...

ਸ਼੍ਰੋਮਣੀ ਅਕਾਲੀ ਦਲ ਨੇ ‘ਵਾਰਿਸ ਪੰਜਾਬ ਦੇ’ ਦੀ ਵੀਡੀਓ ਕਲਿੱਪ ਜਾਰੀ ਕਰਕੇ ਲਾਏ ਇਲਜ਼ਾਮ

ਰੱਖੜ ਪੁੰਨਿਆ ਮੇਲੇ ਦੌਰਾਨ ਬਾਬਾ ਬਕਾਲਾ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਸਟੇਜ...

ਕਲਯੁੱਗੀ ਨੂੰਹ ਨੇ ਸੱਸ ਦਾ ਕੀਤਾ ਬੇਰਹਿਮੀ ਨਾਲ ਕਤਲ, ਭਰਾ ਤੇ ਦੋਸਤ ਨੇ ਅਪਰਾਧ ‘ਚ ਦਿੱਤਾ ਸਾਥ

ਸੰਗਰੂਰ ਵਿਚ ਇੱਕ ਨੂੰਹ ਵੱਲੋਂ ਆਪਣੀ ਸੱਸ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ...

ਪੰਜਾਬ BJP ‘ਚ ਵੱਡਾ ਐਕਸ਼ਨ! 3 ਆਗੂਆਂ ਨੂੰ ਕਾਰਨ ਦੱਸੋ ਨੋਟਿਸ, 7 ਦਿਨਾਂ ‘ਚ ਦੇਣਾ ਹੋਵੇਗਾ ਜਵਾਬ

ਪੰਜਾਬ ਭਾਜਪਾ ਨੇ ਪਾਰਟੀ ਅਨੁਸ਼ਾਸਨ ਨੂੰ ਲੈ ਕੇ ਤਿੰਨ ਆਗੂਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ...

ਪਾਕਿਸਤਾਨ ‘ਚ 200 ਸਾਲ ਪੁਰਾਣੇ ਗੁਰਦੁਆਰੇ ਨੂੰ ਢਾਹੁਣ ਦਾ ਦਾਅਵਾ, ਮਾਲ ਬਣਾਉਣ ਦੀਆਂ ਖ਼ਬਰਾਂ ‘ਤੇ SGPC ਨੇ ਜਤਾਇਆ ਰੋਸ

ਪਾਕਿਸਤਾਨ ਦੇ ਕਵੇਟਾ ਤੋਂ ਸਿੱਖ ਭਾਈਚਾਰੇ ਨਾਲ ਜੁੜੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਬਲੋਚਿਸਤਾਨ...

‘ਮਿਸ਼ਨ ਕਲੀਨ ਪੰਜਾਬ’ ਅੱਜ ਤੋਂ ਸ਼ੁਰੂ, ਸਿਹਤ ਮੰਤਰੀ ਨੇ ਖੁਦ ਸਫਾਈ ਕਰਕੇ ਕੀਤੀ ਸ਼ੁਰੂਆਤ

ਪੰਜਾਬ ਵਿੱਚ ਅੱਜ “ਮਿਸ਼ਨ ਕਲੀਨ ਪੰਜਾਬ” ਨਾਂ ਦੀ ਵਿਸ਼ੇਸ਼ ਸਫਾਈ ਮੁਹਿੰਮ ਦਾ ਦੂਜਾ ਪੜਾਅ...

ਨਹੀਂ ਰਹੇ ਮਜੀਠਾ ਹਲਕਾ ਦੇ ਸਾਬਕਾ ਐਮ. ਐਲ. ਏ. ਰਣਜੀਤ ਸਿੰਘ ਵਰਿਆਮ ਨੰਗਲ

ਹਲਕਾ ਮਜੀਠਾ ਦੇ ਸਾਬਕਾ ਐਮ. ਐਲ. ਏ. ਸਰਦਾਰ ਰਣਜੀਤ ਸਿੰਘ ਵਰਿਆਮ ਨੰਗਲ ਇਸ ਫਾਨੀਂ...

ਮੁੱਖ ਮੰਤਰੀ ਮਾਨ ਨੇ ਆਪਣੀ ਭੈਣ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਭੈਣ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਇਸ...