August 29, 2026, 1:33 pm
----------- Advertisement -----------
HomeNewsBreaking Newsਮੋਹਾਲੀ ਡਿੰਪਲ ਖੱਤਰੀ ਕਤਲ ਮਾਮਲਾ: ਪੁਲਿਸ ਨੇ ਚਾਰਜਸ਼ੀਟ ਕੀਤੀ ਦਾਖਲ

ਮੋਹਾਲੀ ਡਿੰਪਲ ਖੱਤਰੀ ਕਤਲ ਮਾਮਲਾ: ਪੁਲਿਸ ਨੇ ਚਾਰਜਸ਼ੀਟ ਕੀਤੀ ਦਾਖਲ

Published on

----------- Advertisement -----------

ਮੋਹਾਲੀ ‘ਚ ਡਿੰਪਲ ਖੱਤਰੀ ਦੀ ਹੱਤਿਆ ਦੇ ਮਾਮਲੇ ਵਿੱਚ ਫੇਜ਼-11 ਥਾਣਾ ਪੁਲਿਸ ਨੇ ਮੁਲਜ਼ਮ ਹਰਜਿੰਦਰ ਸਿੰਘ ਮਾਨ ਖ਼ਿਲਾਫ਼ ਕਰੀਬ 300 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕਰ ਦਿੱਤੀ ਹੈ। ਪੁਲਿਸ ਨੇ ਚਾਰਜਸ਼ੀਟ ਵਿੱਚ ਲਗਭਗ 35 ਗਵਾਹਾਂ ਨੂੰ ਸ਼ਾਮਲ ਕੀਤਾ ਹੈ ਅਤੇ ਕਈ ਅਹਿਮ ਸਬੂਤ ਪੇਸ਼ ਕੀਤੇ ਹਨ।

ਪੁਲਿਸ ਜਾਂਚ ਮੁਤਾਬਕ ਡਿੰਪਲ ਖੱਤਰੀ ਪਿਛਲੇ ਕਰੀਬ 6 ਮਹੀਨਿਆਂ ਤੋਂ ਹਰਜਿੰਦਰ ਸਿੰਘ ਨਾਲ ਗੱਲਬਾਤ ਨਹੀਂ ਕਰ ਰਹੀ ਸੀ। 4 ਜੂਨ ਦੀ ਸ਼ਾਮ ਕਰੀਬ 7:40 ਵਜੇ ਹਰਜਿੰਦਰ ਸਿੰਘ ਕੰਪਨੀ ਦੇ ਦਫ਼ਤਰ ਪਹੁੰਚਿਆ। ਪੁਲਿਸ ਅਨੁਸਾਰ ਗੱਲਬਾਤ ਦੌਰਾਨ ਮੁਲਜ਼ਮ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਡਿੰਪਲ ‘ਤੇ ਚਾਕੂ ਨਾਲ ਲਗਾਤਾਰ ਵਾਰ ਕਰ ਦਿੱਤੇ। ਗੰਭੀਰ ਸੱਟਾਂ ਕਾਰਨ ਡਿੰਪਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਹਰਜਿੰਦਰ ਸਿੰਘ ਨੇ ਕਥਿਤ ਤੌਰ ‘ਤੇ ਖੁਦ ਨੂੰ ਵੀ ਚਾਕੂ ਮਾਰ ਕੇ ਜ਼ਖ਼ਮੀ ਕਰ ਲਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। 9 ਜੂਨ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਨੇ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਵਾਰਦਾਤ ਤੋਂ ਪਹਿਲਾਂ ਦੋ ਚਾਕੂ ਆਨਲਾਈਨ ਆਰਡਰ ਕੀਤੇ ਸਨ। ਪੁਲਿਸ ਨੇ ਦੋਵੇਂ ਚਾਕੂ ਬਰਾਮਦ ਕਰ ਲਏ ਹਨ। ਇਸ ਤੋਂ ਇਲਾਵਾ ਘਟਨਾ ਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ।

ਪੁਲਿਸ ਵੱਲੋਂ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਚਾਕੂ, ਖੂਨ ਨਾਲ ਸਨੇ ਕੱਪੜੇ, CCTV ਫੁਟੇਜ ਅਤੇ ਬੈਂਕ ਖਾਤਿਆਂ ਨਾਲ ਸਬੰਧਤ ਜਾਣਕਾਰੀ ਸਮੇਤ ਕਈ ਅਹਿਮ ਸਬੂਤ ਸ਼ਾਮਲ ਕੀਤੇ ਗਏ ਹਨ। ਹੁਣ ਮਾਮਲੇ ਵਿੱਚ ਅਦਾਲਤੀ ਕਾਰਵਾਈ ਅੱਗੇ ਵਧੇਗੀ ਅਤੇ ਪੇਸ਼ ਕੀਤੇ ਗਏ ਸਬੂਤਾਂ ਤੇ ਗਵਾਹਾਂ ਦੇ ਆਧਾਰ ‘ਤੇ ਕੇਸ ਦੀ ਸੁਣਵਾਈ ਹੋਵੇਗੀ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਲੁਧਿਆਣਾ : ATM ‘ਚ ਲੁਟੇਰੇ ਦੀ BJP ਆਗੂ ਨੇ ਬਣਾਈ ਰੇਲ, ਪੈਸੇ ਲੁੱਟਣ ਦੀ ਕਰ ਰਿਹਾ ਸੀ ਕੋਸ਼ਿਸ਼

ਲੁਧਿਆਣਾ ਦੇ ਸਾਹਨੇਵਾਲ ਵਿੱਚ ਇੱਕ ਏਟੀਐਮ ਅੰਦਰ ਬੰਦੂਕ ਦੀ ਨੋਕ ‘ਤੇ ਇੱਕ ਭਾਜਪਾ ਆਗੂ...

ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨੂੰ ਨਹੀਂ ਮਿਲੀ ਐਂਟਰੀ, ਪੱਗ ਨੂੰ ਲੈ ਕੇ ਛਿੜਿਆ ਵਿਵਾਦ

ਆਸਟ੍ਰੀਆ ਦੇ ਸਾਲਜ਼ਬਰਗ ਤੋਂ ਸਿੱਖ ਨੌਜਵਾਨਾਂ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ...

ਪੰਜਾਬ ਕਾਂਗਰਸ ‘ਚ ਫਿਰ ਵਧੀ ਧੜੇਬੰਦੀ! ਚੰਨੀ ਦੇ ਹੱਕ ‘ਚ ਡਟੇ ਰਮਨਜੀਤ ਸਿੱਕੀ, ਕਿਹਾ- ‘ਜਿੱਥੇ ਚੰਨੀ, ਉੱਥੇ ਅਸੀਂ’

ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਵਿਚਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ...

ਸ਼੍ਰੋਮਣੀ ਅਕਾਲੀ ਦਲ ਨੇ ‘ਵਾਰਿਸ ਪੰਜਾਬ ਦੇ’ ਦੀ ਵੀਡੀਓ ਕਲਿੱਪ ਜਾਰੀ ਕਰਕੇ ਲਾਏ ਇਲਜ਼ਾਮ

ਰੱਖੜ ਪੁੰਨਿਆ ਮੇਲੇ ਦੌਰਾਨ ਬਾਬਾ ਬਕਾਲਾ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਸਟੇਜ...

ਕਲਯੁੱਗੀ ਨੂੰਹ ਨੇ ਸੱਸ ਦਾ ਕੀਤਾ ਬੇਰਹਿਮੀ ਨਾਲ ਕਤਲ, ਭਰਾ ਤੇ ਦੋਸਤ ਨੇ ਅਪਰਾਧ ‘ਚ ਦਿੱਤਾ ਸਾਥ

ਸੰਗਰੂਰ ਵਿਚ ਇੱਕ ਨੂੰਹ ਵੱਲੋਂ ਆਪਣੀ ਸੱਸ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ...

ਪੰਜਾਬ BJP ‘ਚ ਵੱਡਾ ਐਕਸ਼ਨ! 3 ਆਗੂਆਂ ਨੂੰ ਕਾਰਨ ਦੱਸੋ ਨੋਟਿਸ, 7 ਦਿਨਾਂ ‘ਚ ਦੇਣਾ ਹੋਵੇਗਾ ਜਵਾਬ

ਪੰਜਾਬ ਭਾਜਪਾ ਨੇ ਪਾਰਟੀ ਅਨੁਸ਼ਾਸਨ ਨੂੰ ਲੈ ਕੇ ਤਿੰਨ ਆਗੂਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ...

ਪਾਕਿਸਤਾਨ ‘ਚ 200 ਸਾਲ ਪੁਰਾਣੇ ਗੁਰਦੁਆਰੇ ਨੂੰ ਢਾਹੁਣ ਦਾ ਦਾਅਵਾ, ਮਾਲ ਬਣਾਉਣ ਦੀਆਂ ਖ਼ਬਰਾਂ ‘ਤੇ SGPC ਨੇ ਜਤਾਇਆ ਰੋਸ

ਪਾਕਿਸਤਾਨ ਦੇ ਕਵੇਟਾ ਤੋਂ ਸਿੱਖ ਭਾਈਚਾਰੇ ਨਾਲ ਜੁੜੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਬਲੋਚਿਸਤਾਨ...

‘ਮਿਸ਼ਨ ਕਲੀਨ ਪੰਜਾਬ’ ਅੱਜ ਤੋਂ ਸ਼ੁਰੂ, ਸਿਹਤ ਮੰਤਰੀ ਨੇ ਖੁਦ ਸਫਾਈ ਕਰਕੇ ਕੀਤੀ ਸ਼ੁਰੂਆਤ

ਪੰਜਾਬ ਵਿੱਚ ਅੱਜ “ਮਿਸ਼ਨ ਕਲੀਨ ਪੰਜਾਬ” ਨਾਂ ਦੀ ਵਿਸ਼ੇਸ਼ ਸਫਾਈ ਮੁਹਿੰਮ ਦਾ ਦੂਜਾ ਪੜਾਅ...

ਨਹੀਂ ਰਹੇ ਮਜੀਠਾ ਹਲਕਾ ਦੇ ਸਾਬਕਾ ਐਮ. ਐਲ. ਏ. ਰਣਜੀਤ ਸਿੰਘ ਵਰਿਆਮ ਨੰਗਲ

ਹਲਕਾ ਮਜੀਠਾ ਦੇ ਸਾਬਕਾ ਐਮ. ਐਲ. ਏ. ਸਰਦਾਰ ਰਣਜੀਤ ਸਿੰਘ ਵਰਿਆਮ ਨੰਗਲ ਇਸ ਫਾਨੀਂ...