September 4, 2026, 2:17 pm
----------- Advertisement -----------
HomeNewsBreaking Newsਪੁਣੇ ‘ਚ ਡਿਊਟੀ ਦੌਰਾਨ ਪੰਜਾਬ ਦਾ ਫ਼ੌਜੀ ਹੋਇਆ ਸ਼ਹੀਦ, ਜੱਦੀ ਪਿੰਡ ਦਿਆਲਪੁਰਾ...

ਪੁਣੇ ‘ਚ ਡਿਊਟੀ ਦੌਰਾਨ ਪੰਜਾਬ ਦਾ ਫ਼ੌਜੀ ਹੋਇਆ ਸ਼ਹੀਦ, ਜੱਦੀ ਪਿੰਡ ਦਿਆਲਪੁਰਾ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

Published on

----------- Advertisement -----------


ਭਾਰਤੀ ਫੌਜ ਦੇ ਜਵਾਨ ਜਗਤਾਰ ਸਿੰਘ (41) ਦੀ ਮਹਾਰਾਸ਼ਟਰ (ਪੁਣੇ) ਵਿੱਚ ਡਿਊਟੀ ਦੌਰਾਨ ਇੱਕ ਸੜਕ ਹਾਦਸੇ ਵਿੱਚ ਦੁਖਦਾਈ ਮੌਤ ਹੋ ਗਈ। ਇਸ ਖ਼ਬਰ ਨੇ ਪਿੰਡ ਦਿਆਲਪੁਰਾ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ। ਜਗਤਾਰ ਸਿੰਘ ਦੇਸ਼ ਸੇਵਾ ਵਿੱਚ ਤਾਇਨਾਤ ਸਨ ਅਤੇ ਆਪਣੇ ਫਰਜ਼ਾਂ ਨੂੰ ਬਾਖ਼ੂਬੀ ਨਿਭਾ ਰਹੇ ਸਨ, ਜਗਤਾਰ ਸਿੰਘ ਨੂੰ ਸ਼ੁਰੂ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਜਾਨੂੰਨ ਸੀ । ਇਹ ਸੁਪਨਾ ਉਸਦਾ 2005 ਵਿੱਚ ਪੂਰਾ ਹੋਇਆ। 

ਸ਼ਹੀਦ ਦੀ ਦੇਹ ਨੂੰ ਪੂਰੇ ਸਨਮਾਨ ਨਾਲ ਉਨ੍ਹਾਂ ਦੇ ਜੱਦੀ ਪਿੰਡ ਦਿਆਲਪੁਰਾ ਲਿਆਂਦਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਪੁਲਿਸ ਅਤੇ ਫੌਜ ਦੇ ਜਵਾਨਾਂ ਨੇ ਬੰਦੂਕਾਂ ਦੀ ਸਲਾਮੀ ਦੇ ਕੇ ਸ਼ਹੀਦ ਨੂੰ ਆਖਰੀ ਵਿਦਾਇਗੀ ਦਿੱਤੀ। ਸਰਕਾਰੀ ਸਨਮਾਨਾਂ ਨਾਲ ਪਿੰਡ ਵਿੱਚ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਇਸ ਮੌਕੇ ਪਿੰਡ ਵਾਸੀਆਂ ਨੇ “ਜਗਤਾਰ ਸਿੰਘ ਅਮਰ ਰਹੇ” ਦੇ ਨਾਅਰੇ ਲਗਾਏ ਅਤੇ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਸਥਾਨਕ ਆਗੂਆਂ ਨੇ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ। ਪੂਰਾ ਪਿੰਡ ਇਸ ਵੇਲੇ ਸੋਗ ਵਿੱਚ ਡੁੱਬਿਆ ਹੋਇਆ ਹੈ ਅਤੇ ਸ਼ਹੀਦ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣ ਦਾ ਪ੍ਰਣ ਲਿਆ ਗਿਆ। ਸ਼ਹੀਦ ਜਗਤਾਰ ਸਿੰਘ ਆਪਣੇ ਪਿਛੇ ਦੋ ਛੋਟੇ ਬੱਚੇ‌ ਅਤੇ ਪਤਨੀ ਤੋਂ ਇਲਾਵਾ ਮਾਤਾ ਪਿਤਾ ਛੱਡ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤੀ ਮੂਲ ਦਾ ਅਮਰੀਕੀ FBI ਦੀ ਮੋਸਟ ਵਾਂਟੇਡ ਸੂਚੀ ’ਚ!,ਮੰਜੀਤ ਸਿੰਘ ਬੇਦੀ ’ਤੇ 6...

ਗਾਇਕ ਬਲਜੀਤ ਸਿੰਘ ਦੀ ਘਰ ਵਿੱਚੋਂ ਲਾਸ਼ ਮਿਲੀ

ਥਾਣਾ ਸੁਧਾਰ ਅਧੀਨ ਪੱਤੀ ਧਾਲੀਵਾਲ ਵਿੱਚ ਅੱਜ ਸਵੇਰੇ ਗਾਇਕ ਤੇ ਗੀਤਕਾਰ ਬਲਜੀਤ ਸਿੰਘ ਦੀ...

ਪੰਜਾਬੀ ਮੂਲ ਦਾ ਪੁਲੀਸ ਅਧਿਕਾਰੀ ਅਤੇ ਚੈਰਿਟੀ ਮੁਖੀ Kal Dosanjh ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ

 ਵੈਨਕੂਵਰ ਪੁਲੀਸ ਨੇ ਪੰਜਾਬੀ ਮੂਲ ਦੇ ਆਪਣੇ ਹੀ ਇੱਕ ਪੁਲੀਸ ਅਧਿਕਾਰੀ ਅਤੇ ਨੌਜਵਾਨਾਂ ਦੀ...

CM ਮਾਨ ਦੀ ਪਤਨੀ ਦਾ ਵੱਡਾ ਐਕਸ਼ਨ, ਖਹਿਰਾ ਤੇ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ; ਕਿਹਾ- 24 ਘੰਟਿਆਂ ‘ਚ ਮੰਗਣ ਮੁਆਫ਼ੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ...

ਪੰਜਾਬ 2007-17 ਦਾ ਜੰਗਲ ਰਾਜ ਨਹੀਂ ਭੁੱਲਿਆ, ਅਕਾਲੀਆਂ ਕੋਲ ਲੋਕਾਂ ਨੂੰ ਭਾਸ਼ਣ ਦੇਣ ਦਾ ਕੋਈ ਨੈਤਿਕ ਅਧਿਕਾਰ ਨਹੀਂ: ਬਲਤੇਜ ਪੰਨੂ

ਚੰਡੀਗੜ੍ਹ 3 ਸਤੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ...

ਸੇਖੋਂ ਦੇ ‘ਆਪ’ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ; ਜ਼ੀਰਾ ਦੀਸਿਆਸਤ ਵਿੱਚ ਹੋ ਸਕਦਾ ਵੱਡਾ ਮੋੜ

ਸਰਹੱਦੀ ਜ਼ਿਲ੍ਹੇ ਦੇ ਜ਼ੀਰਾ ਉਪ-ਮੰਡਲ ਵਿੱਚ ਸਿਆਸੀ ਸਮੀਕਰਨਾਂ ਨੂੰ ਵੱਡੇ ਪੱਧਰ ’ਤੇ ਬਦਲ ਸਕਣ ਵਾਲੇ...

 ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਮ ਗਾਇਬ, ਪੰਜਾਬ ਤੋਂ ਬਾਅਦ ਦਿੱਲੀ ’ਚ ਵੀ ਝਟਕਾ

   ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ...

ਬਠਿੰਡਾ ਵਿਚ ਚ ਹੋ ਰਹੀ ਮਹਾਂਪੰਚਾਇਤ ਲਈ ਕਾਨਵੈਂਟ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਰਵਾਨਾ

ਪੰਜਾਬ ਵਿੱਚ ਅੱਜ ਪ੍ਰਾਈਵੇਟ ਸਕੂਲ ਬੱਸ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਸਮੂਹ ਬੱਸਾਂ...

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹੋਈ ਸਰਗਰਮ, ਅਗਲੇ 10 ਦਿਨਾਂ ‘ਚ ਪੰਜਾਬ ਦੌਰੇ ‘ਤੇ ਆਉਣਗੇ ਰਾਹੁਲ ਗਾਂਧੀ

ਜਿਵੇਂ-ਜਿਵੇਂ 2027 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਸਰਗਰਮ...