ਪੰਜਾਬ : – ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਵਾਲੇ ਵੱਖ-ਵੱਖ ਉਮੀਦਵਾਰਾਂ ਦੀਆਂ ਪਤਨੀਆਂ ਚੋਣ ਪ੍ਰਚਾਰ ‘ਚ ਖੂਬ ਪਸੀਨਾ ਵਹਾ ਰਹੀਆਂ ਹਨ। ਉਮੀਦਵਾਰਾਂ ਦੀਆਂ ਪਤਨੀਆਂ ਦਿਨ-ਰਾਤ ਆਪਣੇ ਖੇਤਰਾਂ ਵਿੱਚ ਘਰ-ਘਰ ਜਾ ਕੇ ਦਸਤਕ ਦੇ ਰਹੀਆਂ ਹਨ। ਇੰਨਾ ਹੀ ਨਹੀਂ, ਪਤਨੀਆਂ ਮਹਿਲਾ ਵੋਟਰਾਂ ਨੂੰ ਗਲੇ ਲਗਾ ਕੇ ਆਪਣੇ ਹੋਣ ਦਾ ਅਹਿਸਾਸ ਕਰਵਾ ਰਹੀਆਂ ਹਨ। ਚੋਣ ਪ੍ਰਚਾਰ ਦੌਰਾਨ ਬੀਬੀਆਂ ਦੀ ਚੁਸਤੀ ਤੇ ਜੋਸ਼ ਦੇਖਣਯੋਗ ਹੈ ਅਤੇ ਔਰਤਾਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਪਤਨੀ ਸ਼ਗੁਨ ਖੰਨਾ ਇੱਕ ਲਾਈਫਸਟਾਈਲ ਬਲੌਗਰ ਹਨ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਸ਼ਗੁਨ ਖੰਨਾ ਆਪਣੇ ਪਤੀ ਦੀ ਜਿੱਤ ਲਈ ਪਸੀਨਾ ਵਹਾ ਰਹੇ ਹਨ। ਉਹ ਲੜਕੀਆਂ ਨੂੰ ਉੱਚ ਸਿੱਖਿਆ ਹਾਸਲ ਕਰਕੇ ਆਤਮ ਨਿਰਭਰ ਬਣਨ ਦਾ ਸੱਦਾ ਦੇ ਰਹੇ ਹਨ। ਧੂਰੀ ਤੋਂ ਕਾਂਗਰਸ ਦੇ ਉਮੀਦਵਾਰ ਦਲਵੀਰ ਗੋਲਡੀ ਦੀ ਪਤਨੀ ਵੀ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਅਤੇ ਘਰ ਘਰ ਜਾ ਕੇ ਆਪਣੇ ਪਤੀ ਦੇ ਹੱਕ ਵਿਚ ਵੋਟਾਂ ਮੰਗ ਰਹੇ ਹਨ|
ਲਹਿਰਾਗਾਗਾ ਤੋਂ ਅਕਾਲੀ ਦਲ ਯੂਨਾਈਟਿਡ ਦੇ ਉਮੀਦਵਾਰ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਢੀਂਡਸਾ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਆਪਣੇ ਪਤੀ ਦੀ ਜਿੱਤ ਲਈ ਉਹ ਸਵੇਰੇ ਪੇਂਡੂ ਖੇਤਰਾਂ ਵਿੱਚ ਅਤੇ ਸ਼ਾਮ ਨੂੰ ਸ਼ਹਿਰੀ ਖੇਤਰਾਂ ਵਿੱਚ ਦਸਤਕ ਦੇ ਰਹੇ ਹਨ। ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦਾ ਭਰੋਸਾ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਗਲੇ ਲਗਾ ਰਹੇ ਹਨ। ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾ ਦੀ ਪਤਨੀ ਦੀਪਾ ਸਿੰਗਲਾ ਵੀ ਚੋਣ ਪ੍ਰਚਾਰ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ। ਗਲੀ ਮੁਹੱਲਿਆਂ ਤੋਂ ਲੈ ਕੇ ਧਾਰਮਿਕ ਸਮਾਗਮਾਂ ਤੱਕ ਮਹਿਲਾ ਵੋਟਰਾਂ ਨੂੰ ਨੇੜੇ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਦੀਪਾ ਸਿੰਗਲਾ ਆਪਣੇ ਪਤੀ ਵੱਲੋਂ ਕੀਤੇ ਵਿਕਾਸ ਦਾ ਜ਼ਿਕਰ ਕਰਦਿਆਂ ਵੋਟਾਂ ਮੰਗ ਰਹੇ ਹਨ ਅਤੇ ਬੱਚਿਆਂ ਵਿੱਚ ਕਾਫੀ ਹਰਮਨ ਪਿਆਰੀ ਹੋ ਰਹੀ ਹੈ।
ਇਸ ਤੋਂ ਇਲਾਵਾ ਧੂਰੀ ਤੋਂ ਚੋਣ ਲੜ ਰਹੇ ਸੰਸਦ ਮੈਂਬਰ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਚੋਣ ਪ੍ਰਚਾਰ ਨੂੰ ਸੰਭਾਲ ਰਹੇ ਹਨ।
----------- Advertisement -----------
ਲਗਜ਼ਰੀ ਲਾਈਫ ਸਟਾਈਲ ਛੱਡ ਕੇ ਪਤੀਆਂ ਲਈ ਘਰ ਘਰ ਵੋਟਾਂ ਮੰਗ ਰਹੀਆਂ ਹਨ ਪਤਨੀਆਂ
Published on
----------- Advertisement -----------
----------- Advertisement -----------












