LPU ਵਿਚ ਹੋਏ ਬਵਾਲ ਮਗਰੋਂ ਅਗਲੇ ਹੁਕਮਾਂ ਤੱਕ ਇਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗੀਆਂ ਹਨ। ਤਾਂ ਜੋ ਕਿਸੇ ਤਰ੍ਹਾਂ ਦੇ ਭੜਕਾਊ ਵੀਡੀਓ ਨਾਲ ਮਾਹੌਲ ਖਰਾਬ ਨਾ ਹੋਵੇ। ਦੂਜੇਪਾਸੇ ਸੀਐੱਮ ਭਗਵੰਤ ਮਾਨ ਨੇ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ ਤੇ ਨਾਲ ਹੀ DGP ਗੌਰਵ ਯਾਦਵ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚੇ ਹਨ।
DGP ਗੌਰਵ ਯਾਦਵ ਨੇ ਬਿਆਨ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕੀਤਾ ਗਿਆ ਹੈ। ਮਾਮਲੇ ‘ਚ FIR ਦਰਜ ਕੀਤੀ ਗਈ ਹੈ। SIT ਬਣਾਈ ਗਈ, ਡੂੰਘਾਈ ਨਾਲ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੋਕ ਅਫਵਾਹਾਂ ‘ਤੇ ਬਿਲਕੁਲ ਵੀ ਯਕੀਨ ਨਾ ਕਰਨ ਤੇ ਕਾਨੂੰਨ ਹੱਥ ‘ਚ ਲੈਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਹੋਵੇਗੀ।
ਬਵਾਲ ਤੇ ਹਿੰਸਕ ਘਟਨਾਵਾਂ ਵਿਚਾਲੇ LPU ਦਾ ਵੱਡਾ ਫ਼ੈਸਲਾ ਆਇਆ ਹੈ। ਯੂਨੀਵਰਸਿਟੀ ਦੀ ਮੈਨੇਜਮੈਂਟ ਨੇ ਹੰਗਾਮੇ ਮਗਰੋਂ ਯੂਨੀਵਰਸਿਟੀ 10 ਦਿਨਾਂ ਲਈ ਬੰਦ ਕੀਤਾ ਹੈ। ਇਸ ਦੌਰਾਨ ਮਿਡ ਟਰਮ ਦੀਆਂ ਪ੍ਰੀਖਿਆਵਾਂ ਵੀ ਰੱਦ ਕੀਤੀਆਂ ਗਈਆਂ ਹਨ।
ਦੂਜੇ ਪਾਸੇ ਸਾਰੇ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਜੋ ਵੀ ਇਨ੍ਹਾਂ ਛੁੱਟੀਆਂ ਵਿਚ ਘਰ ਜਾਣਾ ਚਾਹੁੰਦੇ ਹਨ, ਉਹ ਆਪਣੇ ਮਾਪਿਆਂ ਨੂੰ ਬੁਲਾ ਲੈਣ ਤੇ ਘਰ ਜਾਣ ਤੇ ਜੋ ਵਿਦਿਆਰਥੀ ਯੂਨੀਵਰਸਿਟੀ ਵਿਚ ਹੀ ਰੁਕਣਾ ਚਾਹੁੰਦੇ ਹਨ ਉਹ ਬਿਨ੍ਹਾਂ ਵਜ੍ਹਾ ਹੋਸਟਲ ਤੋਂ ਬਾਹਰ ਨਾ ਨਿਕਲਣ। ਸਿਰਫ ਜਰੂਰੀ ਕੰਮ ਲਈ ਹੀ ਹੋਸਟਲ ਤੋਂ ਬਾਹਰ ਆਉਣ।
ਦੱਸ ਦੇਈਏ ਕਿ ਸ਼ਨੀਵਾਰ ਰਾਤ ਤੋਂ LPU ਵਿਚ ਹੰਗਾਮਾ ਸ਼ੁਰੂ ਹੋਇਆ ਤੇ ਇਹ ਐਤਵਾਰ ਵੀ ਜਾਰੀ ਰਿਹਾ। ਇਕ ਵਿਦਿਆਰਥਣ ਨਾਲ ਕਥਿਤ ਜ਼ਬਰ-ਜਨਾਹ ਦੀ ਖਬਰ ਸੋਸਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ ਜਿਸ ਕਾਰਨ ਹਜ਼ਾਰਾਂ ਵਿਦਿਆਰਥੀ ਸੜਕਾਂ ‘ਤੇ ਉਤਰ ਆਏ। ਪੁਲਿਸ ਵਿਦਿਆਰਥੀਆਂ ਨੇ ਕੈਂਪਸ ਵਿਚ ਭੰਨਤੋੜ ਕੀਤੀ ਤੇ ਇਕ ਹਿੱਸੇ ਨੂੰ ਅੱਗ ਵੀ ਲਗਾ ਦਿੱਤੀ। ਪੁਲਿਸ ਨੇ ਅਣਪਛਾਤੇ ਖਿਲਾਫ ਜ਼ਬਰ-ਜਨਾਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਲਈ SIT ਵੀ ਬਣਾਈ ਗਈ ਹੈ












