ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ ਮਗਰੋਂ ਪ੍ਰਗਟ ਸਿੰਘ ਨੇ ਰਾਜਾ ਵੜਿੰਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ‘ਚ ਸਾਡੇ ਕੋਲ ਬਹੁਤ ਚੰਗੇ ਪਲੇਅਰ ਹਨ। ਰਾਜਾ ਵੜਿੰਗ ਵੀ ਸਾਡੀ ਟੀਮ ਦੇ ਪਲੇਅਰ ਹਨ। ਰਾਜਾ ਵੜਿੰਗ ਕਰੀਬ 4 ਸਾਲ ਪ੍ਰਧਾਨ ਰਹੇ ਨੇ ਤੇ ਉਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ। ਮੈਨੂੰ ਪ੍ਰਧਾਨ ਬਣਾਇਆ ਗਿਆ ਹੈ ਤੇ ਪ੍ਰਧਾਨ ਦਾ ਕੰਮ ਟੀਮ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਹੈ।
ਸੰਸਥਾ ਨੂੰ ਚਲਾਉਣ ਲਈ ਇਕ ਟੀਮ ਦੀ ਲੋੜ ਹੁੰਦੀ ਹੈ। ਇਸ ਵਿਚ ਕੋਈ ਸੈਕ੍ਰੇਟਰੀ ਦੀ ਤੇ ਕੋਈ ਜਨਰਲ ਸੈਕ੍ਰੇਟਰੀ ਭੂਮਿਕਾ ਨਿਭਾਉਂਦਾ ਹੈ। ਰਾਜਾ ਵੜਿੰਗ ਵੀ ਇਸ ਟੀਮ ਦਾ ਹਿੱਸਾ ਹਨ ਤੇ ਸਾਡੀ ਟੀਮ ਦੇ ਸਾਰੇ ਖਿਡਾਰੀ ਮੈਨੂੰ ਕਦੇ ਵੀ ਕਿਸੇ ਤੋਂ ਕੋਈ ਦਿੱਕਤ ਨਹੀਂ ਹੈ ਮੈਂ ਸਾਰਿਆਂ ਤੋਂ ਮਾਣ ਸਤਿਕਾਰ ਮਿਲਦਾ ਹੈ ਤੇ ਮੈਂ ਵੀ ਸਾਰਿਆਂ ਨੂੰ ਸਤਿਕਾਰ ਦਿੰਦਾ ਹਾਂ। ਸਾਡੇ ਆਪਸ ਵਿਚ ਕਿਸੇ ਤਰ੍ਹਾਂ ਦੇ ਕੋਈ ਵਖਰੇਵੇਂ ਨਹੀਂ ਹਨ ਕਿਉਂਕਿ ਮੁੱਦਾ ਪੰਜਾਬ ਹੈ ਨਾ ਕੀ ਕੋਈ ਹੋਰ। ਸਾਰਿਆਂ ਨੂੰ ਸੱਦਾ ਮਿਲੇਗਾ ਸਗੋਂ ਕਿ ਉਹ ਸਾਰਿਆਂ ਤੋਂ ਅੱਗੇ ਬੈਠਣਗੇ।
ਇਹ ਰਾਹੁਲ ਗਾਂਧੀ ਜੀ ਦੀ ਟੀਮ ਹੈ ਤੇ ਦੇਸ਼ ਵਿਚ ਸਾਰਥਕ ਰਾਜਨੀਤੀ ਚਲਾਉਣੀ ਹੈ। ਹੁਣ ਦੇਸ਼ ਵਿਚ ਡਿਕਟੇਟਰ ਰਾਜਨੀਤੀ ਚੱਲ ਰਹੀ ਹੈ ਜਿਸ ਦਾ ਕਿ ਅਸੀਂ ਮੁਕਾਬਲਾ ਕਰਨਾ ਹੈ। ਕੈਪਟਨ ਅਮਰਿੰਦਰ ਸਿੰਘ ਮੁੜ ਤੋਂ ਕਾਂਗਰਸ ਵਿਚ ਵਾਪਸ ਆਉਣ ਦੇ ਸਵਾਲ ‘ਤੇ ਪ੍ਰਗਟ ਸਿੰਘ ਕਿਹਾ ਕਿ ਜਿਹੜਾ ਕੋਈ ਵੀ ਪੰਜਾਬ ਲਈ ਆਪਣਾ ਯੋਗਦਾਨ ਦੇ ਸਕਦਾ ਹੈ, ਉਸ ਦਾ ਸਵਾਗਤ ਹੈ।