October 5, 2026, 1:41 pm
----------- Advertisement -----------
HomeNewsBreaking Newsਬਠਿੰਡਾ ‘ਚ ਭਰੇ ਬਾਜ਼ਾਰ ਸਾਬਕਾ ਸਰਪੰਚ ਦਾ ਕਤਲ, ਵਾਰਦਾਤ ਮਗਰੋਂ ਇਲਾਕੇ ‘ਚ...

ਬਠਿੰਡਾ ‘ਚ ਭਰੇ ਬਾਜ਼ਾਰ ਸਾਬਕਾ ਸਰਪੰਚ ਦਾ ਕਤਲ, ਵਾਰਦਾਤ ਮਗਰੋਂ ਇਲਾਕੇ ‘ਚ ਦਹਿਸ਼ਤ

Published on

----------- Advertisement -----------

ਬਠਿੰਡਾ ਦੇ ਜੱਸੀ ਚੌਕ ‘ਚ ਇਕ ਹੋਰ ਬੰਦੇ ਨੂੰ ਕਤਲ ਕੀਤੇ ਜਾਣ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਸਾਬਕਾ ਸਰਪੰਚ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਸ਼ਰੇਆਮ ਭਰੇ ਬਾਜ਼ਾਰ ਵਿਚ ਸਾਬਕਾ ਸਰਪੰਚ ਨੂੰ ਕੁਹਾੜੀ ਨਾਲ ਵੱਢਿਆ ਗਿਆ ਜਿਸ ਮਗਰੋਂ ਇਲਾਕੇ ਵਿਚ ਹੜਕੰਪ ਮਚ ਗਿਆ।

ਸ਼ਰਾਬ ਦੇ ਠੇਕੇ ਦੇ ਬਾਹਰ ਸਾਬਕਾ ਸਰਪੰਚ ਖੜ੍ਹਾ ਹੁੰਦਾ ਹੈ ਤੇ ਉਥੇ ਹੀ ਪਿੰਡ ਦੇ ਇਕ ਬੰਦੇ ਵੱਲੋਂ ਸਾਬਕਾ ਸਰਪੰਚ ‘ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਸਾਬਕਾ ਸਰਪੰਚ ਦਾ ਕਥਿਤ ਤੌਰ ‘ਤੇ ਕੁਹਾੜੀ ਮਾਰ ਕੇ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਜਗਤਾਰ ਸਿੰਘ ਉਰਫ ਤਾਰਾ ਵਜੋਂ ਹੋਈ ਹੈ। ਜਗਤਾਰ ਸਿੰਘ ਫੂਸ ਮੰਡੀ ਦਾ ਸਾਬਕਾ ਸਰਪੰਚ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਸ਼ਰਾਬ ਦੇ ਠੇਕੇ ‘ਤੇ ਸ਼ਰਾਬ ਖਰੀਦਣ ਗਿਆ ਤਾਂ ਉਸ ‘ਤੇ ਹਮਲਾ ਹੋਇਆ ਤੇ ਹਮਲੇ ਵਿਚ ਸਾਬਕਾ ਸਰਪੰਚ ਗੰਭੀਰ ਜ਼ਖਮੀ ਹੋ ਗਿਆ ਤੇ ਖੂਨ ਨਾਲ ਲੱਥਪੱਥ ਹੋ ਕੇ ਹੇਠਾਂ ਡਿੱਗ ਜਾਂਦਾ ਹੈ ਤੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਸਾਬਕਾ ਸਰਪੰਚ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਕਤਲ ਦੀ ਇਸ ਵਾਰਦਾਤ ਤੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਚਸ਼ਮਦੀਦਾਂ ਮੁਤਾਬਕ ਜਗਤਾਰ ਸਿੰਘ ‘ਤੇ ਕੁਹਾੜੀ ਦੇ ਨਾਲ ਵਾਰ ਕੀਤੇ ਗਏ ਤੇ ਇਸ ਮਗਰੋਂ ਹਮਲਾਵਰ ਨੇੜੇ ਦੇ ਚੌਕ ਤੋਂ ਵਾਪਸ ਪਰਤਿਆ ਤੇ ਫਿਰ ਤੋਂ ਸਾਬਕਾ ਸਰਪੰਚ ‘ਤੇ ਹਮਲਾ ਕਰ ਦਿੱਤਾ ਤੇ ਫਿਰ ਪੈਦਲ ਦੀ ਫਰਾਰ ਹੋ ਗਿਆ। ਜਗਤਾਰ ਦੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਹੈ ਕਿ ਘਟਨਾ ਲੋਕਾਂ ਦੀ ਮੌਜੂਦਗੀ ਵਿਚ ਵਾਪਰੀ ਪਰ ਕੋਈ ਵੀ ਬਚਾਅ ਲਈ ਨਹੀਂ ਆਇਆ। ਭਰਾ ਨੇ ਦੱਸਿਆ ਕਿ ਉਸ ਨੂੰ ਜਗਤਾਰ ਸਿੰਘ ਦੀ ਕਿਸੇ ਦੁਸ਼ਮਣੀ ਬਾਰੇ ਜਾਣਕਾਰੀ ਨਹੀਂ ਸੀ। ਦੂਜੇ ਪਾਸੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਛਾਣ ਗੁਰਬਖਸ਼ ਸਿੰਘ ਵਜੋਂ ਹੋਈ ਹੈ ਤੇ ਉਸ ਵੱਲੋਂ ਵਾਰਦਾਤ ਸਮੇਂ ਵਰਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਾਜਸਥਾਨ ਪੁਲੀਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ: ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਗੰਗਾਨਗਰ...

ਡਰੱਗਜ਼ ਮਾਮਲੇ ‘ਚ ਅੱਜ SIT ਅੱਗੇ ਪੇਸ਼ ਹੋਣਗੇ ਬਿਕਰਮ ਮਜੀਠੀਆ ਤੇ ਜਗਦੀਸ਼ ਭੋਲਾ

ਚਪੰਜਾਬ ਦੇ ਕਰੀਬ 16 ਸਾਲ ਪੁਰਾਣੇ ਤੇ ਬਹੁਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਡਰੱਗਜ਼...

‘ਕਾਂਗਰਸ ‘ਚ ਵਧਿਆ ਖਿਲਾਰਾ’,ਅਮਨ ਅਰੋੜਾ ਨੇ ਨਵੇਂ ਪੰਜਾਬ ਪ੍ਰਧਾਨ ਨੂੰ ਲੈ ਕੇ ਘੇਰੀ ਕਾਂਗਰਸ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੋ...

ਅੰਮ੍ਰਿਤਸਰ ‘ਚ ASI ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ, ਭਾਬੀ ‘ਤੇ ਸਾਜ਼ਿਸ਼ ਰਚਣ ਦਾ ਸ਼ੱਕ; 3 ਹਮਲਾਵਰਾਂ ਦੀ ਭਾਲ

ਅੰਮ੍ਰਿਤਸਰ ਵਿਚ ਜੀਆਰਪੀ ਵਿਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਵੱਡੀ...

CM ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਵਿਸ਼ੇਸ਼ ਸੈਸ਼ਨ ਦੀਆਂ ਤਾਰੀਕਾਂ ’ਤੇ ਲੱਗ ਸਕਦੀ ਮੋਹਰ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਦੁਪਹਿਰ 2...

ਨਵਾਂਸ਼ਹਿਰ ‘ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਡਿੱਗੀ; ਕੰਡਕਟਰ ਸਣੇ 3 ਦੀ ਮੌਤ

ਨਵਾਂਸ਼ਹਿਰ ਦੇ ਬੰਗਾ ਵਿਚ ਮੋਹਾਲੀ ਤੋਂ ਅੰਮ੍ਰਿਤਸਰ ਜਾ ਰਹੀ ਯਾਤਰੀਆਂ ਦੇ ਨਾਲ ਭਰੀ ਬੱਸ...

ਪਤਨੀ ਦਾ ਕਤਲ ਕਰਕੇ ਪਤੀ ਫਰਾਰ, ਖਿੜਕਿਆਂਵਾਲਾ ਪਿੰਡ ’ਚ ਵਾਪਰੀ ਵਾਰਦਾਤ; ਪੁਲਿਸ ਵੱਲੋਂ ਭਾਲ ਜਾਰੀ

ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਖਿੜਕਿਆਂਵਾਲਾ ਵਿੱਚ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ...

ਪੰਜਾਬ ਦੀਆਂ ਮੰਡੀਆਂ ‘ਚ ਸਟੋਰੇਜ ਸੰਕਟ, CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ

*ਚੰਡੀਗੜ੍ਹ; 2 ਅਕਤੂਬਰ: *ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ...

ਜਦੋਂ ਸਾਰੇ ਸਬੰਧਤ ਰਿਕਾਰਡ ਐਸਜੀਪੀਸੀ ਕੋਲ ਹੀ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਕਿਉਂ? – ਬਲਤੇਜ ਪੰਨੂ

ਚੰਡੀਗੜ੍ਹ 1 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀਰਵਾਰ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ...