ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਕੈਂਪ ਦਫ਼ਤਰ ਸਮੇਤ ਕਈ ਥਾਵਾਂ ‘ਤੇ ਕੀਤੀ ਗਈ ਹਾਲੀਆ ਛਾਪੇਮਾਰੀ ਦੌਰਾਨ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਸੀਬੀਆਈ ਦੀ ਇਸ ਕਾਰਵਾਈ ‘ਤੇ ਪ੍ਰਤੀਕਿਰਿਆ ਦਿੰਦਿਆਂ CM ਮਾਨ ਨੇ ਕਿਹਾ ਕਿ ਤਲਾਸ਼ੀ ਦੌਰਾਨ ਕੁਝ ਵੀ ਗੈਰ-ਕਾਨੂੰਨੀ ਜਾਂ ਸ਼ੱਕੀ ਬਰਾਮਦ ਨਹੀਂ ਹੋਇਆ ਅਤੇ ਦਾਅਵਾ ਕੀਤਾ ਕਿ ਏਜੰਸੀ ਨੇ ਅਸਲ ਵਿੱਚ ਉਨ੍ਹਾਂ ਦੀ ਸਰਕਾਰ ਨੂੰ “ਕਲੀਨ ਚਿੱਟ” ਦੇ ਦਿੱਤੀ ਹੈ।
CM ਮਾਨ ਧੂਰੀ ਵਿਚ ਵਾਟਰ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ, ਇਸ ਦੌਰਾਨ ਉਨ੍ਹਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ CBI ਦੀ ਰੇਡ ਤੋਂ ਪਤਾ ਚੱਲ ਗਿਆ ਹੈ ਕਿ ਪੰਜਾਬ ‘ਚ ਜਦਲੀ ਹੀ ਇਲੈਕਸ਼ਨ ਹੋਣ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਇਹ BJP ਦਾ ਕੰਮ ਕਰਨ ਦਾ ਤਰੀਕਾ ਹੈ, ਇਲੈਕਸ਼ਨ ਤੋਂ 2-3 ਮਹੀਨੇ ਪਹਿਲਾਂ ਵੱਡੇ ਲੀਡਰਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਰੇਡ ਮਾਰ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਹੈ, ਕੱਲ੍ਹ ਵਾਲੀ ਰੇਡ ਤੋਂ ਪਤਾ ਚੱਲ ਗਿਆ ਹੈ ਇਲੈਕਸ਼ਨ ਹੋਣ ਵਾਲੀ ਹੈ।
CM ਮਾਨ ਨੇ ਕਿਹਾ ਕਿ ਕੱਲ੍ਹ ਰੇਡ ਦੌਰਾਨ CBI ਨੂੰ ਕੁਝ ਵੀ ਨਹੀਂ ਮਿਲਿਆ, 7-8 ਘੰਟੇ ਫਰੋਲਨ ਤੋਂ ਬਾਅਦ CBI ਕਲੀਨ ਚਿੱਟ ਦੇ ਕੇ ਚਲੀ ਗਈ, ਕਹਿੰਦੇ ਕੁਝ ਮਿਲਿਆ ਤਾਂ ਹੈ ਨਹੀਂ।












